ਸਤਨਾਮ ਜਲਾਲਪੁਰ ਨੇ 4 ਪਿੰਡਾਂ ਨੂੰ ਵੰਡੀਆਂ ਗਰਾਂਟਾਂ
ਸਤਨਾਮ ਜਲਾਲਪੁਰ ਨੇ ਚਾਰ ਪਿੰਡਾਂ ਨੂੰ ਵੰਡੀਆਂ ਗਰਾਂਟਾਂ
Publish Date: Sat, 14 Mar 2026 05:14 PM (IST)
Updated Date: Sun, 15 Mar 2026 04:04 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ ਨੇ ਖੋਜਾ ਬੇਟ, ਬੀੜ ਕਾਠਗੜ੍ਹ, ਰਾਮਗੜ੍ਹ, ਪਨਿਆਲੀ ਅਤੇ ਫਤਿਹਗੜ੍ਹ ਉਰਫ ਸੁਧਾਮਾਜਰਾ ਨੂੰ ਆਪਣੇ ਜ਼ਿਲ੍ਹਾ ਯੋਜਨਾ ਬੋਰਡ ਦੇ ਅਖਤਿਆਰੀ ਕੋਟੇ ਵਿਚੋਂ ਅਲੱਗ-ਅਲੱਗ ਕੰਮਾਂ ਲਈ ਗਰਾਂਟਾਂ ਜਾਰੀ ਕੀਤੀਆਂ। ਖੋਜਾਂ ਬੇਟ ਨੂੰ ਇਕ ਲੱਖ ਰੁਪਏ ਦੀ ਗਰਾਂਟ ਸ਼ਮਸ਼ਾਨ ਘਾਟ ’ਚ ਰਹਿੰਦੇ ਬਕਾਇਆ ਕੰਮ ਨੂੰ ਪੂਰਾ ਕਰਨ ਲਈ ਜਾਰੀ ਕੀਤੀ। ਰਾਮਗੜ੍ਹ ਦੀ ਪੰਚਾਇਤ ਨੂੰ 1.50 ਲੱਖ ਰੁਪਏ ਦੀ ਗਰਾਂਟ ਧਰਮਸ਼ਾਲਾ ਦੀ ਉਸਾਰੀ ਲਈ ਜਾਰੀ ਕੀਤੀ ਗਈ ਹੈ। ਬੀੜ ਕਾਠਗੜ੍ਹ ਦੀ ਪੰਚਾਇਤ ਨੂੰ 1 ਲੱਖ 50 ਹਜ਼ਾਰ ਰੁਪਏ ਦੀ ਗਰਾਂਟ ਗਲੀਆਂ-ਨਾਲੀਆਂ ਦੇ ਲਈ ਦਿੱਤੀ ਗਈ ਅਤੇ ਫਤਿਹਗੜ੍ਹ ਉਰਫ ਸੁਧਾ ਮਾਜਰਾ ਨੂੰ ਡੇਢ ਲੱਖ ਰੁਪਏ ਦੀ ਗਰਾਂਟ ਓਪਨ ਜਿਮ ਅਤੇ ਖੇਡਾਂ ਦੇ ਸਾਮਾਨ ਲਈ ਜਾਰੀ ਕੀਤੀ ਗਈ ਹੈ। ਸਤਨਾਮ ਜਲਾਲਪੁਰ ਨੇ ਕਿਹਾ ਕਿ ਆਪ ਪਾਰਟੀ ਦੀ ਸਰਕਾਰ ਪਿੰਡਾਂ ਦੇ ਵਿਕਾਸ ਲਈ ਆਪਣੇ ਵਾਅਦੇ ਪੂਰੇ ਕਰ ਰਹੀ ਹੈ। ਪਿੰਡਾਂ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਹੈ ਆਪਣੇ ਪਿੰਡਾਂ ਦੇ ਵਿਕਾਸ ਬਿਨਾਂ ਭੇਦ ਭਾਵ ਤੋਂ ਕਰਵਾਏ ਜਾਣ। ਇਸ ਮੌਕੇ ਪਿੰਡਾਂ ਦੇ ਸਰਪੰਚ, ਪੰਚ, ਪਾਰਟੀ ਦੇ ਵਲੰਟੀਅਰ ਅਤੇ ਹੋਰ ਅਹੁਦੇਦਾਰਾਂ ਤੋਂ ਇਲਾਵਾ ਪਿੰਡ ਵਾਸੀ ਵੀ ਹਾਜ਼ਰ ਸਨ।