ਫੁੱਟਬਾਲ ਦੇ ਅੰਗ-ਸੰਗ ਕਿਤਾਬਾਂ ਮਾਈਕਲ ਪੁੰਨ ਦੇ ਪਰਿਵਾਰ ਨੂੰ ਭੇਟ
ਸਰਬਜੀਤ ਮੰਗੂਵਾਲ ਵੱਲੋਂ ਫੁੱਟਬਾਲ ਦੇ ਅੰਗ-ਸੰਗ ਕਿਤਾਬਾਂ ਹੈੱਡ ਟੀਚਰ ਮਾਈਕਲ ਪੁੰਨ ਦੇ ਪਰਿਵਾਰ ਨੂੰ ਭੇਂਟ
Publish Date: Sun, 11 Jan 2026 05:52 PM (IST)
Updated Date: Mon, 12 Jan 2026 04:10 AM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਅੱਜ ਖੇਡ ਲੇਖਕ ਸਰਬਜੀਤ ਮੰਗੂਵਾਲ ਆਪਣੀ ਪਤਨੀ ਸੁਨੀਤਾ ਸ਼ਰਮਾ ਸਮੇਤ ਮਾਸਟਰ ਮਾਈਕਲ ਪੁੰਨ ਬੰਗਾ ਦੇ ਘਰ ਉਨ੍ਹਾਂ ਨੂੰ ਮਿਲਣ ਲਈ ਗਏ। ਮਾਈਕਲ ਦੇ ਘਰ ਬੈਠ ਕੇ ਸਾਰਿਆਂ ਨੇ ਨਵੇਂ ਸਾਲ 2026 ਦੀ ਆਮਦ ਤੇ ਖੁਸ਼ ਮਿਜਾਜ ਵਿਚ ਆਨੰਦ ਮਾਣਿਆ। ਮਾਈਕਲ ਨੇ ਸਪੋਰਟਸ ਵਿਸ਼ੇ ਤੇ ਗੱਲਾਂ ਕਰਦੇ ਹੋਏ ਉਨ੍ਹਾਂ ਦੇ ਸਾਰੇ ਬੱਚਿਆਂ ਵੱਲੋਂ ਪ੍ਰਾਪਤ ਖੇਡ ਉਪਲਬਧੀਆਂ ਦਾ ਜ਼ਿਕਰ ਸਾਂਝਾ ਕੀਤਾ। ਪਿੰਡ ਹੀਉਂ ਦੇ ਤਰਲੋਕ ਸਿੰਘ ਫਿਲੌਰਾ ਸਾਹਿਬ ਦੀ ਸਾਦਗੀ ਅਤੇ ਡਾ. ਹਰਬਲਾਸ ਹੀਉਂ ਬਾਰੇ ਕਮਿਉਨਿਸਟ ਸਾਹਿਤ ਪੜ੍ਹਨ ਦੇ ਸ਼ੌਕੀਨ ਹੋਣ ਦਾ ਜ਼ਿਕਰ ਵੀ ਕੀਤਾ। ਸੰਸਾਰ ਪ੍ਰਸਿੱਧ ਖੇਡ ਲੇਖਕ ਇਕਬਾਲ ਜੱਬੋਵਾਲੀਆ ਦੇ ਵੱਡੇ ਭਰਾ ਮਰਹੂਮ ਹੈੱਡ ਮਾਸਟਰ ਗਿਆਨ ਸਿੰਘ, ਮਾ. ਪ੍ਰਦੀਪ ਕੁਮਾਰ ਬੰਗਾ, ਡਾ. ਗੁਰਮੀਤ ਸਿੰਘ ਸਰਾਂ, ਪ੍ਰਿੰ. ਹਰਭਜਨ ਸਿੰਘ ਬਿੱਲਾ ਅਤੇ ਆਪਣੇ ਪਿਤਾ (ਪੁੰਨ ਟੇਲਰ) ਦੀ ਦੋਸਤੀ ਬਾਰੇ ਵੀ ਗੱਲਾਂ ਕੀਤੀਆਂ। ਸਰਬਜੀਤ ਮੰਗੂਵਾਲ ਨੇ ਦੱਸਿਆ ਕਿ ਅਮਰੀਕਾ ਤੋਂ ਕੁੱਝ ਦਿਨ ਪਹਿਲਾਂ ਆਏ ਮਾਈਕਲ ਦੇ ਵੱਡੇ ਬੇਟੇ ਪੁਨੀਤ ਪੁੰਨ ਨੇ ਵੀ ਨਿਊਯਾਰਕ ਵਿਚ ਰਹਿੰਦੇ ਮੇਰੇ ਮਿੱਤਰਾਂ, ਸੰਸਾਰ ਦੇ ਉੱਘੇ ਖੇਡ ਲੇਖਕ ਇਕਬਾਲ ਜੱਬੋਵਾਲੀਆ ਤੇ ਐੱਸ ਅਸ਼ੋਕ ਭੌਰਾ ਸਮੇਤ ਹੈੱਡਮਾਸਟਰ ਹਰਦੇਵ ਸਿੰਘ ਬੰਗਾ, ਦੇਸ ਰਾਜ ਮੰਗੂਵਾਲ, ਫੁੱਟਬਾਲ ਖਿਡਾਰੀ ਜੀਤਾ ਕਾਹਮਾ, ਅਮਿਤ ਪੁੰਨ ਬੰਗਾ ਦੇ ਪਰਿਵਾਰਾਂ ਦੇ ਚੰਗੇ ਹਾਲ-ਚਾਲ ਬਾਰੇ ਦੱਸਿਆ। ਆਮ ਲੋਕਾਂ ਦੇ ਰਹਿਣ-ਸਹਿਣ ਅਤੇ ਅਮਰੀਕਾ ਦੇ ਵਾਤਾਵਾਰਣ ਸਬੰਧੀ ਜਾਣਕਾਰੀ ਵੀ ਦਿੱਤੀ। ਪੁਨੀਤ ਨੇ ਅਮਰੀਕਾ ਵਿਚ ਚੱਲ ਰਹੀ ਆਪਣੀ ਬਿਜ਼ਨਸ ਮੈਨੇਜਮੈਂਟ ਅਤੇ ਆਪਣੇ ਛੋਟੇ ਭਰਾ ਗੁੰਜਨ ਪੁੰਨ ਦੀ ਕੰਪਿਊਟਰ ਸਾਇੰਸ ਵਿਸ਼ੇ ਸਬੰਧੀ ਸਟੱਡੀ ਬਾਰੇ ਵੀ ਗੱਲ ਕੀਤੀ। ਇਸ ਮਗਰੋਂ ਸਰਬਜੀਤ ਮੰਗੂਵਾਲ ਨੇ ਦੱਸਿਆ ਕਿ ਸਵ. ਬਲਰਾਜ ਪੁੰਨ ਉੱਘੇ ਸਮਾਜ ਸੇਵੀ ਮੇਰੇ ਵੀ ਬਹੁਤ ਸਤਿਕਾਰਤ ਮਿੱਤਰ ਸਨ। ਉਨ੍ਹਾਂ ਦੀ ਪਤਨੀ ਫੂਲਾ ਰਾਣੀ ਦੇ ਮਿਲਣਸਾਰ ਅਤੇ ਹਲੀਮ ਸੁਭਾਅ ਤੋਂ ਅਸੀਂ ਬਹੁਤ ਪ੍ਰਭਾਵਿਤ ਹੋਏ ਹਾਂ। ਇਸ ਮੌਕੇ ਉਨ੍ਹਾਂ ਨੇ ਉੱਘੇ ਡੀਸੀ ਪੁੰਨ (ਪੁੰਨ ਟੇਲਰ) ਰੇਲਵੇ ਰੋਡ ਬੰਗਾ ਦੇ ਹੋਣਹਾਰ ਪੁੱਤਰ ਮਾਈਕਲ ਪੁੰਨ ਹੈੱਡ ਟੀਚਰ ਐਲੀਮੈਂਟਰੀ ਸਕੂਲ ਹੀਉਂ ਅਤੇ ਉਸ ਦੀ ਪਤਨੀ ਸ਼ਾਲਨੀ ਸੈਂਟਰ ਹੈੱਡ ਟੀਚਰ ਨੂੰ ਫੁੱਟਬਾਲ ਦੇ ਅੰਗ-ਸੰਗ ਕਿਤਾਬਾਂ ਭੇਟ ਕੀਤੀਆਂ।