ਫੱਗਣ ਦੇ ਮਹੀਨੇ ’ਚ ਵਨਸਪਤੀ ਸੁਗੰਧਤ ਵੰਡਦੀ ਹੈ
ਫੱਗਣ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ
Publish Date: Thu, 12 Feb 2026 04:19 PM (IST)
Updated Date: Fri, 13 Feb 2026 04:00 AM (IST)

ਫੱਗਣ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਰਮੇਸ਼ ਸ਼ਰਮਾ, ਪੰਜਾਬੀ ਜਾਗਰਣ, ਨਵਾਂਸ਼ਹਿਰ ਰੈੱਡ ਕਰਾਸ ਨਸ਼ਾ ਪੀੜਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵਿਖੇ ਫੱਗਣ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ। ਇਸ ਮੌਕੇ ਭਾਈ ਮਨਜੀਤ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਸਿੰਘ ਸਭਾ ਨਵਾਂਸ਼ਹਿਰ ਨੇ ਬਾਰਹ ਮਾਹ ਦਾ ਜਾਪ ਕੀਤਾ। ਉਪਰੰਤ ਫੱਗਣ ਮਹੀਨੇ ਦੀ ਵਿਆਖਿਆ ਗੁਰਬਾਣੀ ਦੇ ਹਵਾਲੇ ਦੇ ਕੇ ਕਰਦਿਆਂ ਸਮਝਾਇਆ ਕਿ ਜਿਵੇਂ ਫੱਗਣ ਦੇ ਮਹੀਨੇ ਵਿਚ ਵਨਸਪਤੀ ਸੁਗੰਧਤ ਵੰਡਦੀ ਹੈ ਅਤੇ ਮਨ ਨੂੰ ਅਨੰਦ ਖੇੜਾ ਆਉਦਾ ਹੈ। ਇਸ ਤਰ੍ਹਾਂ ਜੇ ਸਤਿਗੁਰੂ ਦੀ ਸੰਗਤ ਕਰ ਕੇ ਪ੍ਰਭੂ ਦੇ ਨਾਮ ਨਾਲ ਜੁੜ ਜਾਈਏ ਤਾਂ ਮਨ ਅਨੰਦ ਹੋ ਜਾਂਦਾ ਹੈ। ਉਨ੍ਹਾਂ ਨੇ ਦਾਖਲ ਨੌਜਵਾਨਾਂ ਨੂੰ ਨਾਮ ਬਾਣੀ ਨਾਲ ਜੁੜਨ ਲਈ ਕਿਹਾ ਅਤੇ ਮਾਤਾ ਪਿਤਾ ਦੇ ਆਗਿਆਕਾਰ ਬਣਨ ਲਈ ਪ੍ਰੇਰਿਤ ਕੀਤਾ। ਉਪਰੰਤ ਰੈੱਡ ਕਰਾਸ ਸਟਾਫ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਇਸ ਮੌਕੇ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਨੇ ਸਮੂਹ ਸੰਗਤ ਦਾ ਧੰਨਵਾਦ ਕਰਦਿਆਂ ਨੌਜਵਾਨਾਂ ਨੂੰ ਸਮਝਾਇਆ ਕਿ ਸਾਨੂੰ ਰੋਜਾਨਾ ਕੁੱਝ ਸਮਾ ਕੱਢ ਕੇ ਪ੍ਰਭੂ ਨਾਮ ਨਾਲ ਜੁੜਨਾ ਚਾਹੀਦਾ ਹੈ। ਮਾਂ-ਬਾਪ ਹੀ ਆਪਣੇ ਸਤਿਗੁਰੂ ਹਨ, ਉਨ੍ਹਾਂ ਦੇ ਆਗਿਆਕਾਰ ਰਹੀਏ। ਫਿਰ ਦੇਖੋ ਜਿੰਦਗੀ ਵਿਚ ਕਿਨਾਂ ਆਨੰਦ ਪ੍ਰਾਪਤ ਹੁੰਦਾ ਹੈ ਅਤੇ ਬੁਰਾਈਆਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਜਿੰਦਗੀ ਦੇ ਅਰਥਾਂ ਦੀ ਸਮਝ ਆਉਂਦੀ ਹੈ। ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀ ਤੰਦਰੁਸਤ ਰਹੋ, ਚੜ੍ਹਦੀ ਕਲਾ ਵਿਚ ਰਹੋ ਅਤੇ ਸਮਾਜ ਦੀ ਸੇਵਾ ਕਰੋ। ਇਸ ਮੌਕੇ ਸੁਭਾਸ਼ ਅਰੋੜਾ ਨੇ ਆਪਣੀਆਂ ਸਾਹਿਤਕ ਰਚਨਾਵਾਂ ਰਾਹੀਂ ਹਾਜਰੀ ਲਗਵਾਉਦਿਆਂ ਸੰਗਤ ਨੂੰ ਕਿਹਾ ਕਿ ਜਿੰਦਗੀ ਵਿਚ ਚੰਗੇ ਕਾਰਜ ਕਰਨੇ ਚਾਹੀਦੇ ਹਨ। ਤਾਂ ਕਿ ਅਜਿਹਾ ਕਰਦਿਆ ਹੀ ਮਨੁੱਖ ਦੀ ਸ਼ੋਭਾ ਹੁੰਦੀ ਹੈ। ਇਸ ਮੌਕੇ ਤੇ ਦਿਨੇਸ਼ ਕੁਮਾਰ, ਕਮਲਜੀਤ ਕੌਰ, ਮਨਜੀਤ ਸਿੰਘ, ਮਨਜੋਤ, ਕਮਲਾ ਰਾਣੀ, ਗੁਰਦੀਪ ਸਿੰਘ ਹਾਫਿਜਾਬਾਦੀ, ਕੋਮਲਪ੍ਰੀਤ ਕੌਰ, ਮਰੀਜ ਤੇ ਪਰਿਵਾਰਿਕ ਮੈਂਬਰ ਹਾਜ਼ਰ ਸਨ।