ਸੰਗਤਾਂ ਗੁਰ-ਮਰਿਆਦਾ ਦਾ ਧਿਆਨ ਰੱਖਣ : ਬਾਬਾ ਠਾਕੁਰ ਸਿੰਘ
ਸੰਗਤਾਂ ਗੁਰ-ਮਰਿਆਦਾ ਦਾ ਧਿਆਨ ਰੱਖਣ-ਸੰਤ ਬਾਬਾ ਠਾਕੁਰ ਸਿੰਘ
Publish Date: Tue, 03 Mar 2026 05:13 PM (IST)
Updated Date: Wed, 04 Mar 2026 04:03 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਔੜ ਹੋਲਾ ਮਹੱਲਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਾਣ ਵਾਲੀਆਂ ਸੰਗਤਾਂ ਗੁਰ-ਮਰਿਆਦਾ ਦਾ ਧਿਆਨ ਰੱਖਣ। ਇਹ ਪ੍ਰਗਟਾਵਾ ਸਿੰਘ ਸਾਹਿਬ ਜਥੇ. ਸੰਤ ਬਾਬਾ ਠਾਕੁਰ ਸਿੰਘ ਮੌਜੂਦਾ ਮੁਖੀ ਸ਼੍ਰੋਮਣੀ ਪੰਥ ਅਕਾਲੀ ਬਾਬਾ ਬੁੱਢਾ ਦਲ ਮਿਸਲ ਸ੍ਰੀ ਆਨੰਦਪੁਰ ਸਾਹਿਬ ਜੂਨ 1984 ਜਥੇਦਾਰ ਬਾਬਾ ਗੁਰਮੁੱਖ ਸਿੰਘ ਹਲਕਾ ਬੰਗਾ ਸ਼੍ਰੋਮਣੀ ਪੰਥ ਅਕਾਲੀ ਬਾਬਾ ਬੁੱਢਾ ਦਲ ਮਿਸਲ ਸ੍ਰੀ ਅਨੰਦਪੁਰ ਸਾਹਿਬ ਜੂਨ 1984 ਮਹਾਕਾਲ ਜਥੇਦਾਰ ਬਾਬਾ ਨਰੇਸ਼ ਸਿੰਘ, ਬਾਬਾ ਜੋਗਾ ਸਿੰਘ ਮੁੱਖ ਸੇਵਾਦਾਰ ਨਾਨਕ ਨਾਮ ਨਿਰਮਲ ਕੁਟੀਆ ਕਰਨਾਣਾ ਵੱਲੋਂ ਸਾਂਝੇ ਤੌਰ ’ਤੇ ਕੀਤਾ। ਸੰਤ ਬਾਬਾ ਠਾਕੁਰ ਸਿੰਘ ਨੇ ਕਿਹਾ ਕਿ ਕਈ ਨੌਜਵਾਨ ਮੋਟਰਸਾਈਕਲਾਂ ’ਤੇ ਵੱਡੇ-ਵੱਡੇ ਹਾਰਨ ਲਗਾ ਕੇ ਅਤੇ ਵੱਡੇ-ਵੱਡੇ ਸਲੰਸਰ ਲਾ ਕੇ ਹੁੱਲੜਬਾਜ਼ੀ ਕਰਦੇ ਜਾਂਦੇ ਹਨ ਅਤੇ ਮੋਟਰਸਾਈਕਲਾਂ ਤੇ ਬਹੁਤਿਆਂ ਦੇ ਨੰਬਰ ਪਲੇਟਾਂ ਵੀ ਨਹੀਂ ਹੁੰਦੀਆਂ। ਜਿਸ ਕਾਰਨ ਉਹ ਸ਼ੱਕ ਦੇ ਘੇਰੇ ਵਿਚ ਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਉਨ੍ਹਾਂ ਨੂੰ ਬੇਨਤੀ ਹੈ ਕਿ ਗੁਰ-ਮਰਿਆਦਾ ਵਿਚ ਗੁਰੂ ਘਰ ਜਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਨੌਜਵਾਨ ਸਿੱਖੀ ਬਾਣੇ ਦੀ ਅਤੇ ਸਿੱਖੀ ਦੀ ਬੇਅਦਬੀ ਕਰਦਾ ਫੜਿਆ ਗਿਆ ਤਾਂ ਸਾਡੇ ਜਥੇ ਵੱਲੋਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਉਨ੍ਹਾਂ ਹੁੱਲੜਬਾਜ਼ ਨੌਜਵਾਨਾਂ ਦੇ ਮਾਤਾ-ਪਿਤਾ ਨੂੰ ਵੀ ਬੇਨਤੀ ਕੀਤੀ ਹੈ ਕਿ ਜਦੋਂ ਇਹ ਨੌਜਵਾਨ ਘਰੋਂ ਸ਼੍ਰੀ ਹਰਿਮੰਦਰ ਸਾਹਿਬ ਨੂੰ ਜਾਂ ਸ੍ਰੀ ਆਨੰਦਪੁਰ ਸਾਹਿਬ ਨੂੰ ਜਾਂਦੇ ਹਨ ਤਾਂ ਉਨ੍ਹਾਂ ’ਤੇ ਤਿਰਸ਼ੀ ਅੱਖ ਰੱਖਣੀ ਚਾਹੀਦੀ ਹੈ।