ਸਾਈਂ ਕਾਲਜ ਆਫ਼ ਜਾਡਲਾ ਦਾ ਨਤੀਜਾ ਸ਼ਾਨਦਾਰ ਰਿਹਾ
ਸਾਈਂ ਕਾਲਜ ਆਫ਼ ਜਾਡਲਾ ਦਾ ਨਤੀਜਾ ਸ਼ਾਨਦਾਰ ਰਿਹਾ
Publish Date: Tue, 17 Feb 2026 05:41 PM (IST)
Updated Date: Wed, 18 Feb 2026 04:07 AM (IST)

ਐੱਮਐੱਸਐਮਈ ਵੱਲੋਂ ਨੈਨੀ, ਡੀਐੱਨਟੀਟੀ, ਈਸੀਸੀਈ ਤੇ ਵਾਈਟੀਟੀ ਕੋਰਸ ਦੇ ਨੌਵੇਂ ਬੈਚ ਸੈਸ਼ਨ 2024-25 ਦੀਆਂ ਪ੍ਰੀਖਿਆਵਾਂ ਦਾ ਨਤੀਜਾ ਐਲਾਨਿਆ ਸੁਰਿੰਦਰ ਦੁੱਗਲ, ਪੰਜਾਬੀ ਜਾਗਰਣ, ਜਾਡਲਾ ਸਾਈਂ ਕਾਲਜ ਆਫ ਐਜੂਕੇਸ਼ਨ ਜਾਡਲਾ ਵਿਖੇ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਐਮਐੱਸਐਮਈ ਵੱਲੋਂ ਚਲਾਏ ਜਾ ਹੇ ਕੋਰਸਾਂ ਡੀਐਨਟੀਟੀ ਦੋ ਸਾਲ, ਨੈਨੀ ਇਕ ਸਾਲ, ਈਸੀਸੀਈ ਦੋ ਸਾਲ ਅਤੇ ਵਾਈਟੀਟੀ ਇਕ ਸਾਲ ਜਿਨਾਂ ਦੀ ਵਿਦਿਅਕ ਯੋਗਤਾ 12ਵੀਂ ਅਤੇ 10ਵੀਂ ਪਾਸ ਹੈ। ਐਮਐੱਸਐਮਈ ਵੱਲੋਂ ਨੈਨੀ, ਡੀਐਨਟੀਟੀ, ਈਸੀਸੀਈ ਅਤੇ ਵਾਈਟੀਟੀ ਕੋਰਸ ਦੇ ਨੌਵੇਂ ਬੈਚ ਸੈਸ਼ਨ 2024-25 ਦੀਆਂ ਪ੍ਰੀਖਿਆਵਾਂ ਦਾ ਨਤੀਜਾ 100 ਫੀਸਦੀ ਘੋਸ਼ਿਤ ਕੀਤਾ ਗਿਆ ਹੈ, ਜਿਸ ਵਿਚ ਸਾਈਂ ਕਾਲਜ ਆਫ ਐਜੂਕੇਸ਼ਨ ਦੀਆਂ ਹੋਣਹਾਰ ਵਿਦਿਆਰਥਣਾਂ ਨੇ ਮੱਲਾਂ ਮਾਰੀਆਂ ਹਨ। ਇਸ ਵਿਚ ਸਾਰੇ ਵਿਦਿਆਰਥੀ ਡਿਸਟਿੰਕਸ਼ਨ ਨਾਲ ਸਫਲ ਹੋਏ ਹਨ। ਇਸ ਵਿਚ ਜਸਪ੍ਰੀਤ ਕੌਰ ਪੁੱਤਰੀ ਜਸਵੰਤ ਸਿੰਘ ਨੇ ਨੈਨੀ ਕੇਅਰ ਕੋਰਸ ਵਿਚ ਪਹਿਲਾ ਸਥਾਨ, ਰਾਜਵੀਰ ਕੌਰ ਪੁੱਤਰੀ ਗੁਰਨਾਮ ਸਿੰਘ ਅਤੇ ਤਰਨਦੀਪ ਕੌਰ ਪੁੱਤਰੀ ਅਤਾਰ ਸਿੰਘ ਨੇ ਦੂਸਰਾ ਸਥਾਨ ਅਤੇ ਰੀਆ ਰਾਜੂ ਪੁੱਤਰੀ ਜਸਵੀਰ ਰਾਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਡੀਐਨਟੀਟੀ ਪਹਿਲਾ ਸਾਲ ਵਿਚ ਅਮਨਦੀਪ ਕੌਰ ਪੁੱਤਰੀ ਸਤਨਾਮ ਸਿੰਘ, ਕਮਲਪ੍ਰੀਤ ਪੁੱਤਰੀ ਗੁਰਨਾਮ ਧਾਮੀ ਅਤੇ ਲਵਪ੍ਰੀਤ ਪੁੱਤਰੀ ਦਰਸ਼ਨ ਲਾਲ ਨੇ ਤੀਸਰਾ ਸਥਾਨ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ ਅਤੇ ਕਾਲਜ ਦਾ ਨਾਂ ਰੌਸ਼ਨ ਕੀਤਾ। ਇਸ ਮੌਕੇ ਚੇਅਰਮੈਨ ਪੀਕੇ ਜੌਹਰ, ਵਾਇਸ ਚੇਅਰਮੈਨ ਗੌਰਵ ਜੌਹਰ, ਪ੍ਰਿੰ. ਅਨੁਪਮ ਅਤੇ ਇੰਚਾਰਜ ਕਿਰਨ ਅਤੇ ਸਮੂਹ ਸਟਾਫ਼ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਜੀਵਨ ਵਿਚ ਇਸੇ ਤਰ੍ਹਾਂ ਹੀ ਸੰਘਰਸ਼ ਕਰਦੇ ਹੋਏ ਅੱਗੇ ਵੱਧਣ ਦੀ ਪ੍ਰੇਰਣਾ ਦਿੱਤੀ।