ਸਾਹਿਬਾ ਵਿਖ਼ੇ ਨਗਰ ਕੀਰਤਨ ਸਜਾਇਆ
ਸਾਹਿਬਾ ਵਿਖ਼ੇ ਵਿਸ਼ਾਲ ਨਗਰ ਕੀਰਤਨ ਸਜਾਇਆ
Publish Date: Sun, 01 Feb 2026 03:19 PM (IST)
Updated Date: Mon, 02 Feb 2026 04:01 AM (IST)
ਹਰਕੰਵਲ ਸਿੰਘ ਕੌਲਗੜ੍ਹ, ਪੰਜਾਬੀ ਜਾਗਰਣ,
ਮਜਾਰੀ : ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਪਿੰਡ ਸਾਹਿਬਾ ਵਿਖੇ ਸਜਾਇਆ ਗਿਆ। ਜਿਸ ਵਿਚ ਸੰਗਤਾਂ ਨੇ ਉਤਸ਼ਾਹ ਅਤੇ ਸ਼ਰਧਾ ਨਾਲ ਸ਼ਮੂਲੀਅਤ ਕੀਤੀ।।ਨਗਰ ਕੀਰਤਨ ਸਵੇਰ ਸਮੇਂ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਗਵਾਈ ਵਿਚ ਆਰੰਭ ਹੋਇਆ। ਸ਼ਾਮ ਸਮੇਂ ਗੁਰਦੁਆਰਾ ਸਾਹਿਬ ਵਿਖੇ ਨਗਰ ਕੀਰਤਨ ਦੀ ਸਮਾਪਤੀ ਹੋਈ। ਇਸ ਦੌਰਾਨ ਭਾਈ ਪਲਵਿੰਦਰ ਸਿੰਘ ਕਾਹਲੋਂ ਦੇ ਕੀਰਤਨੀ ਜਥੇ ਨੇ ਕੀਰਤਨ ਰਾਹੀਂ ਗੁਰੂ ਰਵਿਦਾਸ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ। ਸੰਗਤਾਂ ਨੂੰ ਉਨ੍ਹਾਂ ਦੇ ਦਰਸਾਏ ਹੋਏ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਕੀਤੀ। ਨਗਰ ਕੀਰਤਨ ਦੌਰਾਨ ਪਿੰਡ ਦੇ ਵੱਖ-ਵੱਖ ਪੜਾਵਾਂ ਤੇ ਅਲੱਗ ਅਲੱਗ ਤਰ੍ਹਾਂ ਦੇ ਲੰਗਰਾਂ ਦਾ ਪ੍ਰਬੰਧ ਸੰਗਤ ਲਈ ਕੀਤਾ। ਨਗਰ ਕੀਰਤਨ ਵਿਚ ਜਸਵੀਰ ਸਿੰਘ ਗੜ੍ਹੀ ਚੇਅਰਮੈਨ ਐੱਸਸੀ ਕਮਿਸ਼ਨ ਪੰਜਾਬ, ਸੀਨੀਅਰ ਅਕਾਲੀ ਆਗੂ ਅਸ਼ੋਕ ਕੁਮਾਰ ਨਾਨੋਵਾਲ ਨੇ ਵਿਸ਼ੇਸ਼ ਤੌਰ ਤੇ ਪੁੱਜ ਕੇ ਸ਼ਮੂਲੀਅਤ ਕੀਤੀ। ਇਸ ਮੌਕੇ ਬਲਜੀਤ ਸਿੰਘ ਭਾਰਾਪੁਰ, ਮਾਸਟਰ ਚੰਨਣ ਰਾਮ, ਸਰਪੰਚ ਚਮਨ ਲਾਲ, ਰਕੇਸ਼ ਪਾਂਧੀ ਸਾਬਕਾ ਸਰਪੰਚ, ਪੁਸ਼ਪਿੰਦਰ ਪੈਟਰੋਲ ਪੰਪ ਮਜਾਰੀ ਵਾਲੇ, ਦਿਨੇਸ਼ ਭਾਰਦਵਾਜ, ਕੇਸ਼ਵ ਰਾਏ ਪਾਂਧੀ, ਪੰਡਿਤ ਬਲਰਾਮ ਕ੍ਰਿਸ਼ਨ, ਕੁਲਵਿੰਦਰ ਬਿੱਲੂ, ਬਲਜਿੰਦਰ ਸਿੰਘ ਮੈਨੇਜਰ ਪੀਐਨਬੀ, ਮਾਸਟਰ ਰਵਿੰਦਰ ਕੁਮਾਰ ਸਕੂਲ ਇੰਚਾਰਜ ਕੌਲਗੜ੍ਹ, ਮਾਸਟਰ ਪ੍ਰੇਮ ਕੁਮਾਰ, ਹੰਸ ਰਾਜ, ਮੰਗਤ ਰਾਮ, ਮਨਜੀਤ ਜੀਤੀ, ਸੋਮਨਾਥ, ਪ੍ਰਧਾਨ ਲਛਮਣ ਦਾਸ, ਸ਼ਿੰਗਾਰਾ ਸਿੰਘ, ਸੋਨੂੰ, ਵਿੱਕੀ ਆਦਿ ਹਾਜ਼ਰ ਸਨ।