ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਦਾ ਨਤੀਜਾ ਸ਼ਾਨਦਾਰ
ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਦੇ ਦਸਵੀਂ ਦੇ ਨਤੀਜੇ ਰਹੇ ਸ਼ਾਨਦਾਰ
Publish Date: Thu, 16 Apr 2026 04:59 PM (IST)
Updated Date: Fri, 17 Apr 2026 04:06 AM (IST)

16ਐਨਐਸਆਰ35ਪੀਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਦੇ ਹੋਣਹਾਰ ਵਿਦਿਆਰਥੀ। ਪੰਜਾਬੀ ਜਾਗਰਣ ਦੇਸ ਰਾਜ ਬੰਗਾ, ਪੰਜਾਬੀ ਜਾਗਰਣ, ਮੁਕੰਦਪੁਰਸੀਬੀਐਸਈ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਦੇ ਨਤੀਜਿਆਂ ਚ ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਦੇ ਦਸਵੀਂ ਦੇ ਨਤੀਜੇ ਸ਼ਾਨਦਾਰ ਰਹੇ। ਪ੍ਰਿੰ. ਭੁਪਿੰਦਰ ਸਿੰਘ ਨੇ ਦੱਸਿਆ ਕਿ ਦਸਵੀਂ ਜਮਾਤ ਵਿਚ ਕੁੱਲ 74 ਵਿਦਿਆਰਥੀ ਅਪੀਅਰ ਹੋਏ ਸਨ। ਜਿਨ੍ਹਾਂ ਵਿਚੋਂ 10 ਵਿਦਿਆਰਥੀਆਂ ਨੇ 91 ਫੀਸਦੀ ਅੰਕ ਲੈ ਕੇ ਅਤੇ 15 ਵਿਦਿਆਰਥੀਆਂ ਨੇ 81 ਤੋਂ 90 ਫ਼ੀਸਦੀ ਅੰਕ ਲੈ ਕੇ ਪ੍ਰੀਖਿਆ ਪਾਸ ਕਰਕੇ ਅਕੈਡਮੀ ਤੇ ਆਪਣੇ ਮਾਪਿਆਂ ਦਾ ਨਾਮ ਚਮਕਾਇਆ ਹੈ। ਇਸ਼ਿਕਾ ਰਾਣਾ ਪੁੱਤਰੀ ਨਰਿੰਦਰ ਰਾਣਾ ਵਾਸੀ ਬਖਲੌਰ ਨੇ 98.4 ਫ਼ੀਸਦੀ ਅੰਕ ਲੈ ਕੇ ਪਹਿਲਾ, ਨਮਨਪ੍ਰੀਤ ਪੁੱਤਰੀ ਨਰੇਸ਼ ਕੁਮਾਰ ਵਾਸੀ ਲੜੋਆ ਨੇ 97.4 ਲੈ ਕੇ ਦੂਜਾ, ਭਵਨਿੰਦਰ ਕੌਰ ਪੁੱਤਰੀ ਜਸਪਾਲ ਗਧਰਾ ਵਾਸੀ ਮੋਰੋਂ ਨੇ 95.6 ਲੈ ਕੇ ਤੀਜਾ, ਮਨਜੋਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਸ਼ੇਖੂਪੁਰ ਨੇ 95.2 ਲੈ ਕੇ ਚੌਥਾ, ਪ੍ਰਿਆਸ਼ੂ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਗੜ੍ਹੀ ਮਹਾਂ ਸਿੰਘ ਨੇ 95 ਲੈ ਕੇ ਪੰਜਵਾਂ, ਨਿਤਕਾ ਸ਼ਰਮਾ ਪੁੱਤਰੀ ਦੀਪਕ ਕੁਮਾਰ ਵਾਸੀ ਚੱਕ ਸਾਬੂ ਨੇ 94.8 ਲੈ ਕੇ ਛੇਵਾਂ, ਜਸਪ੍ਰੀਤ ਕੌਰ ਪੁੱਤਰੀ ਗੁਰਦੇਵ ਸਿੰਘ ਵਾਸੀ ਉੜਾਪੜ ਨੇ 93.8 ਲੈ ਕੇ ਸੱਤਵਾਂ, ਨਵਪ੍ਰੀਤ ਕੌਰ ਪੁੱਤਰੀ ਦੇਸ ਰਾਜ ਵਾਸੀ ਬੀਕਾ ਨੇ 91.8 ਲੈ ਕੇ ਅੱਠਵਾਂ, ਸਲੋਨੀ ਸੋਹਪਾਲ ਪੁੱਤਰੀ ਕੁਲਦੀਪ ਮਾਣਕ ਵਾਸੀ ਮਸਾਣੀ ਨੇ 91.6 ਲੈ ਕੇ ਨੌਵਾਂ ਅਤੇ ਹਰਲੀਨ ਕੌਰ ਪੁੱਤਰੀ ਮਨਦੀਪ ਸਿੰਘ ਵਾਸੀ ਰਹਿਪਾ ਨੇ 91.2 ਲੈ ਕੇ ਦਸਵਾਂ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਵਾਈਸ ਚੇਅਰਮੈਨ ਡਾ. ਅਮਰਜੀਤ ਸਿੰਘ ਨੇ ਹੋਣਹਾਰ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ।