ਰੋਟਰੀ ਕਲੱਬ ਵੱਲੋਂ ਕਾਲਜ ਨੂੰ ਇਲੈਕਟ੍ਰਿਕ ਵਾਟਰ ਕੂਲਰ ਭੇਟ
ਰੋਟਰੀ ਕਲੱਬ ਵੱਲੋਂ ਕਾਲਜ ਨੂੰ ਇਲੈਕਟ੍ਰਿਕ ਵਾਟਰ ਕੂਲਰ ਭੇਂਟ
Publish Date: Thu, 19 Mar 2026 06:40 PM (IST)
Updated Date: Fri, 20 Mar 2026 04:13 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਰੋਟਰੀ ਕਲੱਬ ਬੰਗਾ ਵੱਲੋਂ ਆਰਕੇ ਆਰੀਆ ਕਾਲਜ ਵਿਚ ਪੀਣ ਵਾਲੇ ਠੰਢੇ ਪਾਣੀ ਲਈ ਇਲੈਕਟ੍ਰਿਕ ਵਾਟਰ ਕੂਲਰ ਭੇਟ ਕੀਤਾ, ਜਿਸ ਦੀ ਸਮਰੱਥਾ 80 ਲੀਟਰ ਹੈ। ਕਾਲਜ ਮੈਨੇਜਮੈਂਟ ਦੇ ਪ੍ਰਧਾਨ ਵਿਨੋਦ ਭਾਰਦਵਾਜ, ਸਕੱਤਰ ਸੁਸ਼ੀਲ ਪੂਰੀ, ਉਪ- ਪ੍ਰਧਾਨ ਐੱਸਕੇ ਬਰੂਟਾ, ਕਾਲਜ ਪ੍ਰਿੰ. ਡਾ. ਪੁਨੀਤ ਅਨੇਜਾ ਅਤੇ ਸਮੁੱਚੇ ਸਟਾਫ ਵੱਲੋਂ ਰੋਟਰੀ ਕਲੱਬ ਬੰਗਾ ਦੇ ਮੈਂਬਰਾਂ ਤੇ ਜਰਮਨ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਉਨ੍ਹਾਂ ਦਾ ਸਨਮਾਨ ਕੀਤਾ। ਕਲੱਬ ਦੇ ਪ੍ਰਧਾਨ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਇਹ ਕਲੱਬ ਸਮਾਜ ਭਲਾਈ ਲਈ ਅਨੇਕਾਂ ਕਾਰਜ ਕਰ ਰਿਹਾ ਹੈ।।ਉਨ੍ਹਾਂ ਦੱਸਿਆ ਕਿ ਇੰਗਲੈਂਡ ਨਿਵਾਸੀ ਜਰਮਨ ਸਿੰਘ ਨੇ ਇਸ ਇਲੈਕਟ੍ਰਿਕ ਵਾਟਰ ਕੂਲਰ ਦੀ ਸੇਵਾ ਨਿਭਾਈ ਹੈ।।ਇਸ ਮੌਕੇ ਸੁਰਿੰਦਰ ਸਿੰਘ, ਮਨਧੀਰ ਸਿੰਘ ਚੱਢਾ, ਸ਼ਰਨਜੀਤ ਸਿੰਘ, ਰਾਜ ਕੁਮਾਰ, ਸੁਰਿੰਦਰ ਖੇਪੜ, ਅਮਰ ਸਿੰਘ, ਸ੍ਰੀਕਾਂਤ ਪਾਠਕ ਮੌਜੂਦ ਸਨ।