ਰੋਟਰੀ ਕਲੱਬ ਵੱਲੋਂ ਬਜ਼ੁਰਗਾਂ ਨੂੰ ਕੰਬਲ ਭੇਂਟ
ਰੋਟਰੀ ਕਲੱਬ ਵੱਲੋਂ ਬਜ਼ੁਰਗਾਂ ਨੂੰ ਕੰਬਲ ਭੇਂਟ
Publish Date: Sun, 18 Jan 2026 05:46 PM (IST)
Updated Date: Mon, 19 Jan 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੰਦਪੁਰ : ਰੋਟਰੀ ਕਲੱਬ ਗੋਰਾਇਆ ਦੇ ਸਮੂਹ ਅਹੁਦੇਦਾਰਾਂ ਵੱਲੋਂ ਗੁਰੂ ਅਮਰਦਾਸ ਬਿਰਧ ਆਸ਼ਰਮ ਅੱਟੀ ਰੋਡ ਬੜਾ ਪਿੰਡ ਵਿਖੇ ਰਹਿ ਰਹੇ 25 ਬਜ਼ੁਰਗਾਂ ਵਾਸਤੇ ਕੰਬਲ ਤੇ ਜੁਰਾਬਾਂ ਭੇਟ ਕੀਤੀਆਂ। ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਹਰਜੀਵਨ ਕੁਮਾਰ ਜੈਨ ਨੇ ਕਿਹਾ ਕਿ ਸਾਡੀ ਇੰਟਰਨੈਸ਼ਨਲ ਪੱਧਰ ਦੀ ਰੋਟਰੀ ਕਲੱਬ ਵੱਲੋਂ ਵਿਸ਼ਵ ਪੱਧਰੀ ਸਮਾਜ ਸੇਵੀ ਕਾਰਜ ਕੀਤੇ ਜਾਂਦੇ ਹਨ। ਜੋ ਸਮਾਜ ਸੇਵੀ ਲੋਕਾਂ ਵੱਲੋਂ ਦਿੱਤੇ ਗਏ ਦਸਵੰਧ ਨਾਲ ਨੇਪਰੇ ਚਾੜ੍ਹੇ ਜਾਂਦੇ ਹਨ।।ਇਸ ਮੌਕੇ ਆਸ਼ਰਮ ਕਮੇਟੀ ਦੇ ਪ੍ਰਧਾਨ ਦੇਸ ਰਾਜ ਬੰਗਾ ਨੇ ਕਲੱਬ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਆਖਿਆ ਕਿ ਆਸ਼ਰਮ ਦੇ ਬਜ਼ੁਰਗਾਂ ਨੂੰ ਸਮਾਜ ਸੇਵੀ ਸੰਸਥਾਵਾਂ ਵੱਲੋਂ ਹਮੇਸ਼ਾ ਸਹਾਰਾ ਦਿੱਤਾ ਜਾਂਦਾ ਹੈ। ਇਸ ਮੌਕੇ ਖਜ਼ਾਨਚੀ ਗਿਆਨ ਚੰਦ, ਮਹਿੰਦਰ ਸਿੰਘ, ਵਿਮਲ ਕੁਮਾਰ ਸੈਕਟਰੀ, ਜੇਐਸ ਸੂਰੀ ਪ੍ਰੋਜੈਕਟ ਚੇਅਰਮੈਨ, ਰਕੇਸ਼ ਕੁਮਾਰ ਦੁੱਗਲ, ਰਮੇਸ਼ ਚੰਦਰ, ਜਸਵੰਤ ਰਾਏ ਪੰਮਾ, ਪੀਐੱਸ ਢਿੱਲੋਂ, ਐਡਵੋਕੇਟ ਅਸ਼ਵਨੀ ਕੁਮਾਰ, ਸੋਢੀ ਰਾਮ, ਅਸ਼ੋਕ ਕੁਮਾਰ ਅਰੋੜਾ ਤੋਂ ਇਲਾਵਾ ਹੋਰ ਵਿਸ਼ੇਸ਼ ਤੌਰ |ਤੇ ਹਾਜ਼ਰ ਹੋਏ।