ਰੋਟਰੀ ਕਲੱਬ ਵੱਲੋਂ ਆਸ਼ਰਮ ਨੂੰ ਦਵਾਈਆਂ ਭੇਟ
ਰੋਟਰੀ ਕਲੱਬ ਵੱਲੋਂ ਆਸ਼ਰਮ ਨੂੰ ਦਵਾਈਆਂ ਭੇਂਟ
Publish Date: Tue, 10 Feb 2026 04:55 PM (IST)
Updated Date: Wed, 11 Feb 2026 04:02 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੰਦਪੁਰ : ਗੁਰੂ ਅਮਰਦਾਸ ਬਿਰਧ ਆਸ਼ਰਮ ਬੜਾ ਪਿੰਡ ਵਾਸਤੇ ਨਿਰੰਤਰ ਸੇਵਾਵਾਂ ਦੇ ਰਹੀ ਰੋਟਰੀ ਕਲੱਬ ਗੋਰਾਇਆ ਵੱਲੋਂ ਆਪਣੀਆਂ ਸੇਵਾਵਾਂ ਨੂੰ ਜਾਰੀ ਰੱਖਦਿਆਂ ਹੋਇਆਂ ਰੋਟ. ਜਸਵਿੰਦਰ ਸਿੰਘ ਸੂਰੀ ਦੇ ਜਨਮ ਦਿਨ ਮੌਕੇ ਆਸ਼ਰਮ ਵਿਚ ਰਹਿ ਰਹੇ ਲਗਭਗ 20 ਬਜ਼ੁਰਗਾਂ ਵਾਸਤੇ ਵੱਖ-ਵੱਖ ਕਿਸਮ ਦੀਆਂ ਦਵਾਈਆਂ ਭੇਂਟ ਕੀਤੀਆਂ। ਆਸ਼ਰਮ ਦੀ ਪ੍ਰਬੰਧਕ ਕਮੇਟੀ ਦੇ ਖਜ਼ਾਨਚੀ ਗਿਆਨ ਚੰਦ ਨੇ ਕਲੱਬ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਸ਼ਰਮ ਦੇ ਬਜ਼ੁਰਗਾਂ ਨੂੰ ਸਮਾਜ ਸੇਵੀ ਸੰਸਥਾਵਾਂ ਦਾ ਵਿਸ਼ੇਸ਼ ਯੋਗਦਾਨ ਹੈ।।ਉਨ੍ਹਾਂ ਕਿਹਾ ਅਸੀਂ ਵਿਸ਼ੇਸ਼ ਕਰਕੇ ਰੋਟਰੀ ਕਲੱਬ ਦੇ ਹਮੇਸ਼ਾ ਤੋਂ ਧੰਨਵਾਦੀ ਹਾਂ। ਰੋਟਰੀ ਕਲੱਬ ਦੇ ਪ੍ਰਧਾਨ ਹਰਜੀਵਨ ਜੈਨ ਵੱਲੋਂ ਆਸ਼ਰਮ ਦੇ ਪ੍ਰਬੰਧਕਾਂ ਦੀ ਕਾਰਜਸ਼ੈਲੀ ਦੀ ਭਰਪੂਰ ਸ਼ਬਦਾਂ ਵਿਚ ਸ਼ਲਾਘਾ ਕੀਤੀ ਅਤੇ ਹਮੇਸ਼ਾ ਵਾਸਤੇ ਆਸ਼ਰਮ ਦੇ ਕਾਰਜ ਨਾਲ ਜੁੜੇ ਰਹਿਣ ਦਾ ਵਾਅਦਾ ਵੀ ਕੀਤਾ। ਇਸ ਮੌਕੇ ਸਰਬਣ ਸਿੰਘ, ਦੇਸ ਰਾਜ ਚੇਅਰਮੈਨ, ਮਹਿੰਦਰ ਸਿੰਘ, ਅਜੀਤ ਸਿੰਘ, ਸੁਰਜੀਤ ਕੁਮਾਰ ਬੰਗਾ, ਸੰਤੋਸ਼ ਕੌਰ, ਕਰਤਾਰ ਕੌਰ, ਰੂਪ ਲਾਲ, ਰਾਮ ਕਿਸ਼ਨ, ਮੋਹਨ ਲਾਲ, ਕੁਲਦੀਪ ਚੰਦ, ਲੇਖ ਰਾਜ ਤੇ ਹੋਰ ਹਾਜ਼ਰ ਸਨ।