ਧਾਰਮਿਕ ਸਥਾਨ ਤੋਂ ਚੋਰੀ ਕਰਨ ਵਾਲਾ ਕਾਬੂ
ਧਾਰਮਿਕ ਸਥਾਨ ਤੋਂ ਚੋਰੀ ਕਰਨ ਵਾਲਾ ਕਾਬੂ
Publish Date: Thu, 05 Mar 2026 07:43 PM (IST)
Updated Date: Fri, 06 Mar 2026 04:12 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੁਲਿਸ ਨੇ ਇਕ ਧਾਰਮਿਕ ਸਥਾਨ ਤੋਂ ਪੈਸਿਆਂ ਦੀ ਚੋਰੀ ਕਰਨ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਰਾਹੋੰ ਦੇ ਹੈੱਡ ਕਾਂਸਟੇਬਲ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਪਿੰਡ ਉਸਮਾਨਪੁਰ ਵਿਖੇ ਮੌਜੂਦ ਸਨ। ਤਾਂ ਮੁਖਬਰ ਖਾਸ ਨੇ ਦੱਸਿਆ ਕਿ ਰਣਜੀਤ ਪੁੱਤਰ ਸਤਪਾਲ ਵਾਸੀ ਪਿੰਡ ਬੰਗਾ ਬੇਟ ਜਿਸ ਨੇ ਮਿਤੀ 3-4 ਮਾਰਚ ਦੀ ਦਰਮਿਆਨੀ ਰਾਤ ਨੂੰ ਪਿੰਡ ਮੁਜੱਫਰਪੁਰ ਵਿਖੇ ਪੀਰਾਂ ਦੇ ਸਥਾਨ ਤੋਂ ਗੋਲਕ ’ਚੋਂ ਪੈਸਿਆਂ ਦੀ ਚੋਰੀ ਕੀਤੀ ਸੀ। ਉਹ ਅੱਜ ਵੀ ਚੋਰੀ ਕਰਨ ਦੀ ਫਿਰਾਕ ’ਚ ਪੁਲ ਨਹਿਰ ਪਿੰਡ ਸ਼ਾਹਪੁਰ ਪੱਟੀ ਵਿਖੇ ਖੜ੍ਹਾ ਹੈ। ਸੂਚਨਾ ਭਰੋਸੇਯੋਗ ਹੋਣ ਤੇ ਪੁਲਿਸ ਵੱਲੋਂ ਰੇਡ ਕਰਕੇ ਰਣਜੀਤ ਨੂੰ ਕਾਬੂ ਕੀਤਾ। ਉਸ ਕੋਲੋਂ 500 ਰੁਪਏ ਭਾਰਤੀ ਕਰੰਸੀ, ਇਕ ਤੀਲੀ ਜਿਸ ਤੇ ਟੇਪ ਲੱਗੀ ਸੀ ਅਤੇ ਇਕ ਡਬਲ ਟੇਪ ਰੋਲ ਬਰਾਮਦ ਕੀਤਾ। ਪੁਲਿਸ ਵੱਲੋਂ ਰਣਜੀਤ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।