ਆਰਐਮਬੀ ਡੀਏਵੀ ਸਕੂਲ ਦਾ 10ਵੀਂ ਦਾ ਨਤੀਜਾ ਰਿਹਾ ਸ਼ਾਨਦਾਰ
ਆਰਐਮਬੀ ਡੀਏਵੀ ਸਕੂਲ ਦਾ 10ਵੀਂ ਦਾ ਨਤੀਜਾ ਰਿਹਾ ਸ਼ਾਨਦਾਰ
Publish Date: Thu, 16 Apr 2026 05:59 PM (IST)
Updated Date: Fri, 17 Apr 2026 04:12 AM (IST)

16ਐਨਐਸਆਰ38ਪੀ ਆਰਐਮਬੀ ਡੀਏਵੀ ਸਕੂਲ ਚ ਅੱਵਲ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ ਪ੍ਰਬੰਧਕ, ਪ੍ਰਿੰਸੀਪਲ ਅਤੇ ਸਟਾਫ਼ ਮੈਂਬਰਾਨ। ਪੰਜਾਬੀ ਜਾਗਰਣ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਆਰਐਮਬੀ ਡੀਏਵੀ ਸੈਂਟੇਨਰੀ ਪਬਲਿਕ ਸਕੂਲ ਨਵਾਂਸ਼ਹਿਰ ਨੇ ਸੀਬੀਐਸਈ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਚ ਸੌ ਫ਼ੀਸਦੀ ਰਿਹਾ ਹੈ। ਪ੍ਰਿੰ. ਆਰਕੇ ਵਰਮਾ ਅਤੇ ਸਮੁੱਚੇ ਸਟਾਫ਼ ਨੇ ਹੋਣਹਾਰ ਵਿਦਿਆਰਥੀਆਂ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਸਿਮਰਨ ਨੇ 94 ਫ਼ੀਸਦੀ ਅੰਕਾਂ ਨਾਲ ਪਹਿਲਾ, ਦਿਵਿਆ ਸ਼ਰਮਾ ਨੇ 91.2 ਨਾਲ ਦੂਜਾ ਤੇ ਸਾਨਵੀ ਸੁਮਨ ਨੇ 90 ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਤੋਂ ਇਲਾਵਾ ਅਲੀਸ਼ਾ ਦਾਦਰਾ ਨੇ 88, ਕਸ਼ਿਸ਼ ਸ਼ਰਮਾ ਨੇ 86, ਰੀਓ ਬਾਲੀ ਨੇ 82, ਸਾਹਿਬਜੋਤ ਸਿੰਘ ਨੇ 81 ਅਤੇ ਹਰਸ਼ ਕੁਮਾਰ ਨੇ 81 ਫ਼ੀਸਦੀ ਅੰਕ ਪ੍ਰਾਪਤ ਕੀਤੇ। ਸਕੂਲ ਦੇ ਪ੍ਰਿੰਸੀਪਲ, ਸਟਾਫ਼ ਅਤੇ ਪ੍ਰਬੰਧਨ ਕਮੇਟੀ ਨੇ ਸਾਰੇ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਅਧਿਆਪਕਾਂ ਦੇ ਸਮਰਪਣ ਅਤੇ ਮਾਪਿਆਂ ਦੇ ਸਮਰਥਨ ਦਾ ਨਤੀਜਾ ਹੈ। ਇਸ ਮੌਕੇ ਸਕੂਲ ਦੇ ਚੇਅਰਮੈਨ ਅਤੇ ਸਕੱਤਰ, ਡੀਏਵੀ ਕਾਲਜ ਪ੍ਰਬੰਧਕ ਕਮੇਟੀ ਨਵੀਂ ਦਿੱਲੀ, ਅਰਵਿੰਦ ਘਈ, ਯੋਗੇਸ਼ ਗੰਭੀਰ ਧਾਰਮਿਕ ਸਹਾਇਕ, ਮੈਨੇਜਰ ਵਿਨੋਦ ਚੁੱਘ ਨੇ ਵੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।