ਆਰਕੇ ਆਰੀਆ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ
ਆਰਕੇ ਆਰੀਆ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ
Publish Date: Thu, 16 Apr 2026 05:52 PM (IST)
Updated Date: Fri, 17 Apr 2026 04:12 AM (IST)
16ਐਨਐਸਆਰ24ਪੀ ਆਰਕੇ ਆਰੀਆ ਕਾਲਜ ਦੇ ਹੋਣਹਾਰ ਵਿਦਿਆਰਥੀ। ਪੰਜਾਬੀ ਜਾਗਰਣ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਦਸੰਬਰ-2025 ਦੇ ਐਲਾਨੇ ਗਏ ਨਤੀਜਿਆਂ ’ਚ ਆਰਕੇ ਆਰੀਆ ਕਾਲਜ ਦਾ ਬੀਕਾਮ ਸਮੈਸਟਰ ਤੀਜਾ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਪ੍ਰਿੰ. ਡਾ. ਪੁਨੀਤ ਅਨੇਜਾ ਅਤੇ ਕਾਮਰਸ ਵਿਭਾਗ ਦੇ ਮੁਖੀ ਡਾ. ਨੀਰਜ ਕੁਮਾਰ ਸੱਦੀ ਨੇ ਦੱਸਿਆ ਕਿ ਬੀਕਾਮ ਸਮੈਸਟਰ ਤੀਜਾ ਦੀ ਵਿਦਿਆਰਥਣ ਸਿਮਰ ਢੱਲਾ ਨੇ 7.74 ਐਸਜੀਪੀਏ ਪ੍ਰਾਪਤ ਕਰਕੇ ਕਾਲਜ ’ਚੋਂ ਪਹਿਲਾ, ਅਭੇ ਨੇ 7.39 ਐਸਜੀਪੀਏ ਪ੍ਰਾਪਤ ਕਰਕੇ ਕਾਲਜ ’ਚੋਂ ਦੂਜਾ ਤੇ ਵਿਦਿਆਰਥਣ ਕੋਮਲ ਨੇ 7.30 ਐਸਜੀਪੀਏ ਹਾਸਿਲ ਕਰਕੇ ਕਾਲਜ ’ਚੋਂ ਤੀਜਾ ਸਥਾਨ ਹਾਸਿਲ ਕੀਤਾ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਨੋਦ ਭਾਰਦਵਾਜ, ਸਕੱਤਰ ਸੁਸ਼ੀਲ ਪੁਰੀ, ਡਾ. ਅੰਬਿਕਾ ਗੌੜ, ਡਾ. ਰਜਿੰਦਰ ਗੁਪਤਾ, ਡਾ. ਜਸਪ੍ਰੀਤ ਕੌਰ, ਪ੍ਰੋ. ਸੁਰਜੀਤ ਕੌਰ, ਪ੍ਰੋ. ਆਨਿਕਾ ਸ਼ਰਮਾ ਨੇ ਹੋਣਹਾਰ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਇਸ ਸਫਲਤਾ ਲਈ ਵਧਾਈ ਦਿੱਤੀ ਹੈ।