ਸਾਹ ਰੋਗੀ ਠੰਢ ਦੇ ਮੌਸਮ ਤੋਂ ਬਚਣ ਦੀ ਕੋਸ਼ਿਸ਼ ਕਰਨ : ਡਾ. ਨਿਰੰਜਣ ਪਾਲ
ਸਾਹ ਰੋਗੀ ਠੰਢ ਦੇ ਮੌਸਮ ਤੋਂ ਬਚਣ ਦੀ ਕੋਸ਼ਿਸ਼ ਕਰਨ-ਡਾ. ਨਿਰੰਜਣ ਪਾਲ
Publish Date: Sun, 11 Jan 2026 04:18 PM (IST)
Updated Date: Mon, 12 Jan 2026 04:03 AM (IST)
ਦੇਸ ਰਾਜ ਬੰਗਾ, ਪੰਜਾਬੀ ਜਾਗਰਣ, ਮੁਕੰਦਪੁਰ ਸਾਹ ਰੋਗ ਨਾਲ ਸਬੰਧਤ ਬਿਮਾਰੀਆਂ ਤੋਂ ਪ੍ਰਭਾਵਿਤ ਮਰੀਜ਼ਾਂ ਨੂੰ ਮੌਜੂਦਾ ਸਮੇਂ ’ਚ ਜ਼ਿਆਦਾ ਠੰਢ ਦੇ ਪ੍ਰਕੋਪ ਤੋਂ ਬਚਣ ਵਾਸਤੇ ਯਤਨਸ਼ੀਲ ਰਹਿਣਾ ਚਾਹੀਦਾ ਹੈ। ਇਹ ਸ਼ਬਦ ਡਾ. ਨਿਰੰਜਣ ਪਾਲ ਸੇਵਾ ਮੁਕਤ ਐੱਸਐਮਓ ਨੇ ਪ੍ਰੈਸ ਨਾਲ ਸਾਂਝੇ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਵੀ ਮੌਜੂਦਾ ਸਮੇਂ ਵਿਚ ਜਿਆਦਾਤਰ ਗਰਮ ਤਾਸੀਰ ਵਾਲੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ, ਜਿਵੇਂ ਕਿ ਖਜ਼ੂਰਾਂ, ਤਿਲਾਂ ਦੀ ਕੁੱਲਰ, ਜਿੰਮੀਕਦ, ਚਾਹ, ਕੌਫੀ ਤੇ ਕੋਸੇ ਪਾਣੀ ਦਾ ਸੇਵਨ ਕਰਦੇ ਰਹਿਣਾ ਚਾਹੀਦਾ। ਘਰੋਂ ਬਾਹਰ ਨਿਕਲਦੇ ਸਮੇਂ ਸਰੀਰ ਤੇ ਮੌਸਮ ਅਨੁਸਾਰ ਜ਼ਿਆਦਾ ਤੋਂ ਜ਼ਿਆਦਾ ਗਰਮ ਕੱਪੜੇ ਪਹਿਨ ਕੇ ਬਾਹਰ ਨਿਕਲਣਾ ਚਾਹੀਦਾ ਹੈ ਤੇ ਸਿਰ ’ਤੇ ਟੋਪੀ ਅਤੇ ਹੱਥਾਂ ਵਿਚ ਦਸਤਾਨੇ ਵਗੈਰਾ ਜ਼ਰੂਰ ਪਾਉਣੇ ਚਾਹੀਦੇ ਹਨ। ਪੂਰਾ ਦਿਨ ਸਰੀਰ ਨੂੰ ਠੰਢ ਤੋਂ ਬਚਾਉਣ ਵਾਸਤੇ ਹਰ ਯਤਨ ਕਰਨਾ ਚਾਹੀਦਾ ਹੈ। ਥੋੜ੍ਹੀ ਜਿਹੀ ਅਣਗਹਿਲੀ ਵੀ ਬਿਮਾਰੀ ਨੂੰ ਸੱਦਾ ਦੇ ਸਕਦੀ ਹੈ ਤੇ ਕਈ-ਕਈ ਦਿਨ ਸਿਹਤ ਖਰਾਬ ਰਹਿ ਸਕਦੀ ਹੈ ਤੇ ਜ਼ਿਆਦਾ ਠੰਡ ਲੱਗਣ ਕਾਰਨ ਨਿਮੋਨੀਆ ਦੀ ਸ਼ਿਕਾਇਤ ਵੀ ਹੋ ਸਕਦੀ ਹੈ। ਹਾਲਤ ਗੰਭੀਰ ਹੋਣ ਦੀ ਦਸ਼ਾ ’ਚ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ ਤੇ ਸੁਚੱਜਾ ਇਲਾਜ ਲੈਣਾ ਚਾਹੀਦਾ ਹੈ। ਉਨ੍ਹਾਂ ਸਵੇਰੇ ਸ਼ਾਮ ਦੀ ਕਸਰਤ ਵੀ ਕਿਸੇ ਢੁੱਕਵੇਂ ਸਥਾਨ ’ਤੇ ਹੀ ਕਰਨੀ ਚਾਹੀਦੀ ਹੈ।