ਜ਼ਖ਼ਮੀ ਨੀਲ ਗਾਂ ਦਾ ਰੈਸਕਿਊ, ਫੋਰੈਸਟ ਵਿਭਾਗ ਨੇ ਸੰਭਾਲਿਆ
ਜ਼ਖ਼ਮੀ ਨੀਲ ਗਾਂ ਦਾ ਰੈਸਕਿਊ, ਫੋਰੈਸਟ ਵਿਭਾਗ ਨੇ ਸੰਭਾਲਿਆ
Publish Date: Sun, 18 Jan 2026 07:30 PM (IST)
Updated Date: Mon, 19 Jan 2026 04:18 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਪਿੰਡ ਮਾਲੇਵਾਲ ਕੋਹਲੀ ਤੋਂ ਸੂਚਨਾ ਮਿਲੀ ਕਿ ਇੱਕ ਨੀਲ ਗਾਂ ਨੂੰ ਕੁੱਤਿਆਂ ਵੱਲੋਂ ਜ਼ਖ਼ਮੀ ਕਰ ਦਿੱਤਾ ਗਿਆ ਹੈ। ਪਿੰਡ ਵਾਸੀ ਪ੍ਰਧਾਨ ਧਰਮਪਾਲ ਕੋਹਲੀ ਨੇ ਜ਼ਖ਼ਮੀ ਜਾਨਵਰ ਨੂੰ ਸੁਰੱਖਿਅਤ ਥਾਂ ਤੇ ਰੱਖਿਆ। ਇਸ ਉਪਰੰਤ ਜੰਗਲੀ ਜੀਵ ਰੇਂਜ ਗੜ੍ਹਸ਼ੰਕਰ ਦੇ ਬਲਾਕ ਬਲਾਚੌਰ ਦੇ ਇੰਚਾਰਜ ਬਲਾਕ ਅਫ਼ਸਰ ਕੁਲਦੀਪ ਚੰਦ ਨਾਲ ਸੰਪਰਕ ਕੀਤਾ। ਸੂਚਨਾ ਮਿਲਦਿਆਂ ਹੀ ਪੰਜਾਬ ਜੰਗਲਾਤ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਟੀਮ ਮੌਕੇ ਤੇ ਪਹੁੰਚੀ। ਨੰਬਰਦਾਰ ਕਪੂਰ ਚੰਦ ਦੀ ਹਾਜ਼ਰੀ ਵਿਚ ਨੀਲ ਗਾਂ ਨੂੰ ਫਸਟ ਐਡ ਦਿੱਤੀ ਗਈ ਅਤੇ ਜੰਗਲਾਤ ਵਿਭਾਗ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਉਸ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਬਲਾਕ ਅਫਸਰ ਕੁਲਦੀਪ ਚੰਦ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਅਸੀਂ ਇਸ ਦਾ ਇਲਾਜ ਕਰਵਾਵਾਂਗੇ ਤੇ ਜਾਨਵਰ ਦੇ ਪੂਰੀ ਤਰ੍ਹਾਂ ਠੀਕ ਹੋਣ ਉਪਰੰਤ ਇਸ ਨੂੰ ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਸੁਰੱਖਿਅਤ ਜਗ੍ਹਾ ਤੇ ਛੱਡ ਦਿੱਤਾ ਜਾਵੇਗਾ।।ਇਸ ਮੌਕੇ ਦਿਲਾਵਰ ਸਿੰਘ ਮਲਟੀਪਰਪਸ, ਗੁਰਦੀਪ ਸਿੰਘ, ਮਦਨ ਲਾਲ, ਰਾਮਸ਼ਾਹ, ਬਲਵੀਰ, ਤਰਸੇਮ ਲਾਲ ਭਗਤ, ਸੋਹਣ ਲਾਲ, ਮੰਗਲ ਨਾਥ ਆਦਿ ਹਾਜ਼ਰ ਸਨ।