ਸੈਣੀ ਨੂੰ ਮਿਲੇਗਾ ਉਸਤਾਦ ਉਲਫਤ ਬਾਜਵਾ ਯਾਦਗਾਰੀ ਪੁਰਸਕਾਰ
ਉੱਘੇ ਗ਼ਜ਼ਲਕਾਰ ਸੈਣੀ ਨੂੰ ਮਿਲੇਗਾ ਉਸਤਾਦ ਉਲਫਤ ਬਾਜਵਾ ਯਾਦਗਾਰੀ ਪੁਰਸਕਾਰ
Publish Date: Thu, 26 Mar 2026 06:21 PM (IST)
Updated Date: Fri, 27 Mar 2026 04:08 AM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਦੁਆਬਾ ਸਾਹਿਤ ਸਭਾ ਗੜ੍ਹਸ਼ੰਕਰ ਦੇ ਜਨਰਲ ਸਕੱਤਰ ਪਵਨ ਕੁਮਾਰ ਭੰਮੀਆਂ ਨੇ ਦੱਸਿਆ ਕਿ ਮੀਟਿੰਗ ਚ ਸਭਾ ਦੇ ਸਲਾਨਾ ਸਮਾਗਮ ਸੰਬੰਧੀ ਵਿਚਾਰ ਕਰਨ ਉਪਰੰਤ ਫੈਸਲਾ ਕੀਤਾ ਕਿ ਸਭਾ ਦਾ ਸਾਲਾਨਾ ਸਮਾਗਮ 29 ਮਾਰਚ ਦਿਨ ਐਤਵਾਰ ਨੂੰ ਇਲਾਕੇ ਦੀ ਸਿਰਮੌਰ ਸੰਸਥਾ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਕਰਵਾਇਆ ਜਾਵੇਗਾ। ਸਭਾ ਵੱਲੋਂ ਦਿੱਤੇ ਜਾਣ ਵਾਲੇ ਯਾਦਗਾਰੀ ਪੁਰਸਕਾਰ ਮੇਜਰ ਸਿੰਘ ਮੌਜੀ ਯਾਦਗਾਰੀ ਪੁਰਸਕਾਰ ਉੱਘੇ ਸਾਹਿਤਕਾਰ ਤੇ ਗੀਤਕਾਰ ਅਮਰੀਕ ਹਮਰਾਜ ਨੂੰ ਦੇਣ ਦਾ ਫੈਸਲਾ ਕੀਤਾ। ਪ੍ਰਿੰ. ਸੁਜਾਨ ਸਿੰਘ ਯਾਦਗਾਰੀ ਪੁਰਸਕਾਰ ਲੈਕ. ਜਸਵਿੰਦਰ ਸਿੰਘ ਜੱਸੀ, ਉਸਤਾਦ ਉਲਫਤ ਬਾਜਵਾ ਯਾਦਗਾਰੀ ਪੁਰਸਕਾਰ ਉੱਘੇ ਗ਼ਜ਼ਲਕਾਰ ਗੁਰਦੀਪ ਸਿੰਘ ਸੈਣੀ ਅਤੇ ਸਭਾ ਦੇ ਮੈਂਬਰਾਂ ਵਿਚੋਂ ਉਤਸ਼ਾਹਿਤ ਵਿਸ਼ੇਸ਼ ਸਨਮਾਨ ਸਭਾ ਦੇ ਸੀਨੀਅਰ ਮੈਂਬਰ ਅਤੇ ਲੇਖਕ ਸਰਵਣ ਸਿੱਧੂ ਨੂੰ ਦੇਣ ਦਾ ਫੈਸਲਾ ਕੀਤਾ ਗਿਆ।