ਲੋਹੜੀ ਮੌਕੇ ਧਾਰਮਿਕ ਸਮਾਗਮ ਕਰਵਾਇਆ
ਲੋਹੜੀ ਮੌਕੇ ਧਾਰਮਿਕ ਸਮਾਗਮ ਕਰਵਾਇਆ
Publish Date: Sun, 11 Jan 2026 05:56 PM (IST)
Updated Date: Mon, 12 Jan 2026 04:10 AM (IST)
ਲੇਖ ਰਾਜ ਕੁਲਥਮ, ਪੰਜਾਬੀ ਜਾਗਰਣ, ਬਹਿਰਾਮ ਪਿੰਡ ਕੁਲਥਮ ਵਿਖੇ ਲੋਹੜੀ ਦੇ ਤਿਉਹਾਰ ਤੇ ਧਾਰਮਿਕ ਸਮਾਗਮ ਕਰਵਾਇਆ। ਇਸ ਮੌਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਵਿਸ਼ੇਸ਼ ਤੌਰ ਤੇ ਪਹੁੰਚੇ। ਸਾਨੂੰ ਸਮਾਜ ਦੀ ਤਰੱਕੀ ਤੇ ਬਿਹਤਰੀ ਲਈ ਲੜਕਿਆਂ ਦੇ ਨਾਲ ਨਾਲ ਲੜਕੀਆਂ ਦੇ ਜਨਮ ਦਿਨ ਤੇ ਵੀ ਖੁਸ਼ੀ ਮਨਾਉਣੀ ਚਾਹੀਦੀ ਹੈ। ਕਿਉਂਕਿ ਅੱਜ ਦੇ ਸਮੇਂ ਵਿਚ ਲੜਕੀਆਂ ਲੜਕਿਆਂ ਨਾਲੋਂ ਬਿਹਤਰ ਕਾਰਗੁਜ਼ਾਰੀ ਹਰੇਕ ਖੇਤਰ ਵਿਚ ਕਰ ਰਹੀਆਂ ਹਨ। ਉਹ ਸਵ. ਕਸ਼ਮੀਰ ਸਿੰਘ ਪਾਲੀ ਤੇ ਬਲਵੀਰ ਸਿੰਘ ਦੇ ਪੋਤੇ ਪਰਵਾਨ ਜੈਲ ਕੰਗ ਪੁੱਤਰ ਅਮਨਪ੍ਰੀਤ ਸਿੰਘ ਐਨਆਰਆਈ ਦੇ ਲੋਹੜੀ ਸਮਾਗਮ ਵਿਚ ਆਏ ਹੋਏ ਸਨ। ਇਸ ਮੌਕੇ ਸਤਨਾਮ ਸਿੰਘ ਲਾਦੀਆਂ, ਗੁਰਬਖਸ਼ ਸਿੰਘ ਖ਼ਾਲਸਾ, ਨਵਦੀਪ ਸਿੰਘ ਅਨੋਖਰਵਾਲ, ਹੈਪੀ ਕਲੇਰ, ਸਿਕੰਦਰ ਸਿੰਘ, ਮੇਜਰ ਸਿੰਘ, ਗੁਰਲੀਨ ਸਿੰਘ, ਸਾਬਕ ਸਰਪੰਚ ਬਲਜੀਤ ਸਿੰਘ, ਹਰਪ੍ਰੀਤ ਸਿੰਘ, ਬਲਵੀਰ ਸਿੰਘ ਕੰਗ ਐੱਨਆਰਆਈ, ਕਮਲਜੀਤ ਸਿੰਘ, ਰੋਬੀ ਕੰਗ ਡਾਇਰੈਕਟਰ, ਰਵੀ ਕੁਮਾਰ ਸਾਹਬੀ ਬਲਾਕ ਸੰਮਤੀ ਮੈਂਬਰ ਆਦਿ ਹਾਜ਼ਰ ਸਨ। ਕੀਰਤਨੀ ਜਥਾ ਧੰਨਾ ਸਿੰਘ ਖ਼ਾਲਸਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।