ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ
ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ
Publish Date: Thu, 12 Feb 2026 04:23 PM (IST)
Updated Date: Fri, 13 Feb 2026 04:03 AM (IST)

ਗੌਰਵ ਗਾਬਾ, ਪੰਜਾਬੀ ਜਾਗਰਣ, ਰਾਹੋਂ : ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 649ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਮੁਹੱਲਾ ਖੋਸਲਾ ਰਾਹੋਂ ਵਿਖੇ ਸਥਿਤ ਗੁਰਦੁਆਰਾ ਸ੍ਰੀ ਨਾਨਕ ਨਿਵਾਸ ’ਚ ਕਰਵਾਇਆ। ਸਮਾਗਮ ਦਾ ਆਯੋਜਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਮੁਹੱਲਾ ਨਿਵਾਸੀਆਂ ਵੱਲੋਂ ਸਾਂਝੇ ਤੌਰ ’ਤੇ ਕੀਤਾ, ਜਿਸ ’ਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਸਮਾਗਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਭੋਗ ਨਾਲ ਹੋਈ, ਉਪਰੰਤ ਭਾਈ ਗੁਰਵਿੰਦਰ ਸਿੰਘ ਮਾਛੀਵਾੜਾ ਸਾਹਿਬ ਦੇ ਜਥੇ ਨੇ ਰਸਭਿੰਨਾ ਕੀਰਤਨ ਕੀਤਾ। ਜਥੇ ਨੇ ਬਾਣੀ ਦੇ ਫ਼ਲਸਫ਼ੇ ਅਨੁਸਾਰ ਜੀਵਨ ਨੂੰ ਸੱਚਾਈ ਤੇ ਸੇਵਾ ਨਾਲ ਜੋੜਨ ਦੀ ਪ੍ਰੇਰਣਾ ਦਿੱਤੀ। ਛੋਟੀਆਂ ਬੱਚੀਆਂ ਵੱਲੋਂ ਪੇਸ਼ ਕੀਤੀ ਗਈ ਕਵੀਸ਼ਰੀ ਸੰਗਤ ਲਈ ਖਾਸ ਆਕਰਸ਼ਣ ਬਣੀ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ, ਨਾਲ ਹੀ ਦੁੱਧ ਤੇ ਕੌਫੀ ਦੇ ਵਿਸ਼ੇਸ਼ ਲੰਗਰ ਵੀ ਲਾਏ। ਨਗਰ ਕੌਂਸਲ ਦੇ ਵਾਈਸ ਪ੍ਰਧਾਨ ਮਾ. ਮਹਿੰਦਰ ਪਾਲ, ਮਾ. ਰਮੇਸ਼ ਕੁਮਾਰ, ਸਮਾਜ ਸੇਵੀ ਬਲਦੇਵ ਭਾਰਤੀ, ਰਾਮ ਸਾਹਿਲ, ਸਤਨਾਮ ਸਿੰਘ ਸੈਣੀ, ਭਾਈ ਰਜਿੰਦਰ ਸਿੰਘ, ਗੰਗਵੀਰ ਸਿੰਘ ਰਾਠੌਰ, ਵਰਿੰਦਰ ਕੁਮਾਰ, ਐਡ. ਜਤਿੰਦਰ ਮੱਲ, ਪਰਮਿੰਦਰ ਸਿੰਘ, ਗਾਇਕ ਅਮਿਤ ਅਨਵਰ, ਸੱਤਪਾਲ ਰਾਏ, ਰਾਜਾ ਕੈਂਥ, ਸਾਬਕਾ ਕੌਂਸਲਰ ਕੁਲਵਿੰਦਰ ਕੌਰ ਤੇ ਹੋਰ ਹਾਜ਼ਰ ਹੋਏ। ਸਮਾਗਮ ਦੌਰਾਨ ਧਾਰਮਿਕ ਖੇਤਰ ’ਚ ਯੋਗਦਾਨ ਪਾਉਣ ਵਾਲੇ ਪਤਵੰਤੇ ਸੱਜਣਾਂ ਦਾ ਸਨਮਾਨ ਕੀਤਾ ਗਿਆ। ਅੰਤ ’ਚ ਭਾਈ ਤੀਰਥ ਸਿੰਘ ਨੇ ਗੁਰਦੁਵਆਰਾ ਪ੍ਰਬੰਧਕ ਕਮੇਟੀ ਅਤੇ ਸਹਿਯੋਗੀਆਂ ਦਾ ਦਿਲੋਂ ਧੰਨਵਾਦ ਕੀਤਾ।