ਕੁਟੀਆ ਪੰਚਵਰਟੀ ਧਾਮ ਵਿਚ ਧਾਰਮਿਕ ਸਮਾਗਮ ਕਰਵਾਏ
ਕੁਟੀਆ ਪੰਚਵਰਟੀ ਧਾਮ ਵਿਚ ਧਾਰਮਿਕ ਸਮਾਗਮ ਕਰਵਾਏ
Publish Date: Sun, 04 Jan 2026 03:19 PM (IST)
Updated Date: Sun, 04 Jan 2026 03:20 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਨਵੇਂ ਸਾਲ ਦੀ ਸ਼ੁਭ ਆਮਦ ਮੌਕੇ ਕੁਟੀਆ ਪੰਚਵਰਟੀ ਧਾਮ ਗੋਲੂਮਾਜਰਾ ਵਿਚ ਸ੍ਰੀ ਸਤਿਗੁਰ ਗਰੀਬ ਦਾਸ ਦੀ ਅੰਮ੍ਰਿਤ ਬਾਣੀ ਦਾ ਭੋਗ ਸ਼ਰਧਾ ਅਤੇ ਭਾਵਨਾ ਸਹਿਤ ਪਾਇਆ ਗਿਆ। ਇਸ ਪਾਵਨ ਸਮਾਗਮ ਦੌਰਾਨ ਸ੍ਰੀ ਵੇਦਾਂਤ ਅਚਾਰੀਆ ਚੇਤਨਾ ਨੰਦ ਭੂਰੀ ਵਾਲੇ ਮਹਾਰਾਜ ਪ੍ਰੇਰਨਾ ਅਨੁਸਾਰ ਸ੍ਰੀ ਮੰਗਲਾ ਚਰਨ ਕਰਕੇ ਮਨੁੱਖਤਾ ਦੀ ਸੇਵਾ ਦੇ ਉਦੇਸ਼ ਨਾਲ ਪੀਜੀਆਈ ਚੰਡੀਗੜ੍ਹ ਲਈ ਲੰਗਰ ਵਾਲੀ ਗੱਡੀ ਨੂੰ ਭੇਜਿਆ ਗਿਆ।।ਇਸ ਮੌਕੇ ਭਗਤ ਸਤਨਾਮ, ਭਗਤ ਤਰਸੇਮ ਲਾਲ, ਡਾ. ਪਰਮਜੀਤ ਕੋਹਲੀ, ਰਾਮਜੀ ਦਾਸ ਕੋਹਲੀ, ਬਿਹਾਰੀ ਲਾਲ, ਸਾਬਕਾ ਸਰਪੰਚ ਸ਼ੀਲਾ ਦੇਵੀ ਮਾਲੇਵਾਲ ਕੋਹਲੀ, ਸੱਤਿਆ ਦੇਵੀ, ਸਾਬਕਾ ਸਰਪੰਚ ਨੀਲਮ ਰਾਣੀ ਟੁੰਡੇਵਾਲ, ਆਸ਼ਾ ਰਾਣੀ, ਊਸ਼ਾ ਕਿਰਨ, ਸਾਬਕਾ ਸਰਪੰਚ ਬਲਰਾਮ ਬਜਾੜ (ਬਾਗੋਵਾਲ), ਮਮਤਾ, ਬੱਬੂ, ਰੇਖਾ ਰਾਣੀ ਅਤੇ ਸਰਪੰਚ ਗੋਲੂਮਾਜਰਾ ਸਮੇਤ ਸੰਗਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਸੰਗਤਾਂ ਨੇ ਵੇਦਾਂਤ ਅਚਾਰੀਆ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਦੇ ਦਰਸ਼ਨ ਕੀਤੇ ਅਤੇ ਵਿਚਾਰ ਸਰਵਣ ਕੀਤੇ ਅਤੇ ਗੁਰੂ ਚਰਨਾਂ ਵਿਚ ਨਤਮਸਤਕ ਹੋਏ।।ਸਮਾਗਮ ਦੌਰਾਨ ਸੰਗਤਾਂ ਨੇ ਇਕੱਠੇ ਹੋ ਕੇ ਨਵੇਂ ਸਾਲ ਦੀਆਂ ਮੁਬਾਰਕਾਂ ਸਾਂਝੀਆਂ ਕੀਤੀਆਂ ਅਤੇ ਸਰਬੱਤ ਦੇ ਭਲੇ ਲਈ ਅਰਦਾਸਾਂ ਕੀਤੀਆਂ।।ਸੇਵਾ-ਭਾਵ ਨਾਲ ਲੰਗਰ ਦੀ ਸੇਵਾ ਨੂੰ ਮਨੁੱਖਤਾ ਲਈ ਅਰਪਿਤ ਕੀਤਾ।