ਲੋੜਵੰਦਾਂ ਨੂੰ ਰਾਸ਼ਨ ਤੇ ਸਿਲਾਈ ਮਸ਼ੀਨਾਂ ਵੰਡੀਆਂ ਜਾਣਗੀਆਂ : ਭੁੱਟਾ
ਲੋੜਵੰਦਾਂ ਨੂੰ ਰਾਸ਼ਨ ਤੇ ਸਿਲਾਈ ਮਸ਼ੀਨਾਂ ਵੰਡੀਆਂ ਜਾਣਗੀਆਂ-ਮੀਨੂੰ ਭੁੱਟਾ
Publish Date: Tue, 03 Mar 2026 05:08 PM (IST)
Updated Date: Wed, 04 Mar 2026 04:03 AM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਲਾਇਨਜ਼ ਕਲੱਬ ਇੰਟਰਨੈਸ਼ਨਲ ਡਿਸਟ੍ਰਿਕ 321-ਡੀ ਵੱਲੋਂ ਸਾਬਕਾ ਡਿਸਟ੍ਰਿਕ ਗਵਰਨਰ ਸਵ. ਲਾਇਨ ਰਾਮ ਭਾਰਦਵਾਜ ਦੀ ਯਾਦ ਨੂੰ ਸਮਰਪਿਤ 7 ਮਾਰਚ ਨੂੰ ਜਲੰਧਰ ਵਿਖੇ ਮਾਸ ਇੰਡਕਸ਼ਨ ਅਤੇ ਲੋੜਵੰਦਾਂ ਦੀ ਸੇਵਾ ਲਈ ਮੈਗਾ ਸਰਵਿਸ ਪ੍ਰੋਜੈਕਟ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਸਮੂਹ ਲਾਇਨਜ ਕਲੱਬ ਇੰਟਰਨੈਸ਼ਨਲ ਡਿਸਟ੍ਰਿਕ 321-ਡੀ ਦੇ ਸਹਿਯੋਗ ਨਾਲ ਵੱਡੀ ਮਾਤਰਾ ਵਿਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਣ ਵੰਡਿਆ ਜਾਵੇਗਾ। ਮੀਨੂੰ ਭੁੱਟਾ ਨੇ ਦੱਸਿਆ ਕਿ ਇਸ ਵਿਸ਼ੇਸ਼ ਸਮਾਗਮ ਦੇ ਮੁੱਖ ਮਹਿਮਾਨ ਇੰਟਰਨੈਸ਼ਨਲ ਪ੍ਰਧਾਨ ਲਾਇਨ ਅਰਵਿੰਦਰ ਪਾਲ ਸਿੰਘ ਸਿੰਘ, ਕੀ-ਨੋਟ ਸਪੀਕਰ ਸਾਬਕਾ ਇੰਟਰਨੈਸ਼ਨਲ ਡਾਇਰੈਕਟਰ ਲਾਇਨ ਲੇਡੀ ਸੰਗੀਤਾ ਜੇਤੀਆ ਤੇ ਇੰਡਕਸ਼ਨ ਅਫਸਰ ਸੀਏ ਲੀਡਰ ਫਾਰ ਗਲੋਬਲ ਐਕਸ਼ਨ ਟੀਮ ਲਾਇਨ ਜਤਿੰਦਰ ਚੌਹਾਨ ਹੋਣਗੇ। ਇਸ ਮੌਕੇ ਲਾਇਨਜ਼ ਕਲੱਬ ਬੰਗਾ ਸਿਮਰਨ ਦੀ ਚਾਰਟਰ ਪ੍ਰਧਾਨ ਮੀਨੂੰ ਭੁੱਟਾ, ਧੀਰਜ ਕੁਮਾਰ ਮੱਕੜ (ਅਮਰੀਕਾ) ਅਤੇ ਰੋਹਿਤ ਚੋਪੜਾ ਦੇ ਸਹਿਯੋਗ ਨਾਲ ਕਲੱਬ ਵੱਲੋਂ 20 ਲੋੜਵੰਦ ਪਰਿਵਾਰਾਂ ਨੂੰ ਸਿਲਾਈ ਮਸ਼ੀਨਾਂ ਵੀ ਵੰਡੀਆਂ ਜਾਣਗੀਆਂ।