ਸਲਾਨਾ ਮੇਲਾ ਅਤੇ ਭੰਡਾਰਾ ਕਰਵਾਇਆ
ਸਲਾਨਾ ਮੇਲਾ ਅਤੇ ਭੰਡਾਰਾ ਕਰਵਾਇਆ
Publish Date: Tue, 20 Jan 2026 05:38 PM (IST)
Updated Date: Wed, 21 Jan 2026 04:07 AM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਦਰਬਾਰ ਬਾਪੂ ਕੁੰਭ ਦਾਸ ਰੱਬ ਜੀ ਮੂਸਾਪੁਰ ਰੋਡ ਨਵਾਂਸ਼ਹਿਰ ਵਿਖੇ ਸਲਾਨਾ ਮੇਲਾ ਅਤੇ ਭੰਡਾਰਾ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਤੇ ਦਰਬਾਰ ਦੇ ਮੁੱਖ ਸੇਵਾਦਾਰ ਵਰੁਣ ਸੋਬਤੀ ਨੇ ਦੱਸਿਆ ਹੈ ਕਿ ਮਹਿੰਦੀ ਦੀ ਰਸਮ ਉਪਰੰਤ ਮਹਿਫਿਲ ਕਵਾਲੀ ਕੀਤੀ ਗਈ। ਇਸ ਮੌਕੇ ਮਹੰਤਾਂ ਵੱਲੋਂ ਦਰਬਾਰ ਦੇ ਵਿਚ ਗਿੱਧਾ ਪਾਇਆ ਅਤੇ ਦਰਬਾਰ ਚ ਧੂਣਾ ਵੀ ਚੇਤਨ ਕੀਤਾ। ਇਸੇ ਤਰ੍ਹਾਂ ਮੇਲੇ ਦੇ ਦੂਜੇ ਦਿਨ ਸਵੇਰੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ। ਨਜੀਮਾ ਖਾਨ, ਗਿੱਲ ਸਿੱਸਟਰ, ਸਮੀਰ ਮਾਹੀ, ਪ੍ਰਵੇਜ ਆਲਮ, ਬੰਟੀ ਕਵਾਲ, ਰਾਜਨ ਅਲੀ, ਮਨੀ ਗਿੱਲ, ਫਿਲਮੀ ਅਦਾਕਾਰ ਨਿਸ਼ਾ ਬਾਨੋ ਵੀ ਹਾਜ਼ਰ ਸਨ। ਇਸ ਮੇਲੇ ਦੀ ਸਟੇਜ ਦੀ ਭੂਮਿਕਾ ਕੁਲਰਾਜ ਮੁਹੰਮਦ ਰਾਜੀ ਵੱਲੋਂ ਆਏ ਸੰਤ, ਫਕੀਰਾਂ ਦਾ ਧੰਨਵਾਦ ਕੀਤਾ। ਇਸ ਮੇਲੇ ਵਿਚ ਬਾਬਾ ਮਨਜੀਤ ਸਾਬਰੀ, ਬਾਬਾ ਰਾਜੂ, ਬਾਬਾ ਸਾਧੂ ਸ਼ਾਹ, ਪੰਜ ਪੀਰ ਤੋਂ ਬਾਬਾ ਮਹਿਤਾਬ ਕਾਦਰੀ, ਬਾਬਾ ਕੱਕੂ ਭਗਤ, ਬਲਵਿੰਦਰ ਲੱਡੂ, ਗੱਗੂ ਬਾਬਾ, ਵਿਜੈ ਸਾਈਂ, ਲਖਵੀਰ ਸ਼ਾਹ, ਬਲਦੇਵ ਸ਼ਾਹ, ਸਤਪਾਲ ਬਾਬਾ, ਪ੍ਰੋਸ਼ਤਮ ਦਾਸ, ਬੌਬੀ, ਰੀਨਾ, ਬੀਬੀ ਬਲਜੀਤ ਕੌਰ ਕਾਦਰੀ, ਬਾਬਾ ਵਿਨੋਦ, ਬਾਬਾ ਜਸਵੀਰ ਸਾਬਰੀ, ਕਸ਼ਮੀਰ ਸ਼ਾਹ, ਦੀਪਾ ਸ਼ਾਹ, ਸਾਹਿਲ ਲੁਧਿਆਣਾ, ਦਰਵੇਸ਼ ਕਾਲੂ ਸ਼ਾਹ, ਨਰਿੰਦਰ ਰਾਠੌਰ, ਮਹਿੰਦਰ ਸਾਈਂ, ਸਾਈਂ ਪੱਪਲ ਸ਼ਾਹ, ਬਾਬਾ ਸੁਰਜੀਤ, ਸਾਭੀ ਕਲੰਦਰ ਆਦਿ ਹਾਜ਼ਰ ਸਨ।