ਸੁਸਾਇਟੀ ਨੇ 51 ਨਵਜੰਮੀਆਂ ਕੁੜੀਆਂ ਦੀ ਲੋਹੜੀ ਮਨਾਈ
ਰਸ਼ਮੀ ਵੈਲਫੇਅਰ ਸੁਸਾਇਟੀ ਨੇ 51 ਨਵਜੰਮੀਆਂ ਕੁੜੀਆਂ ਦੀ ਲੋਹੜੀ ਮਨਾਈ
Publish Date: Sat, 10 Jan 2026 05:22 PM (IST)
Updated Date: Sun, 11 Jan 2026 04:03 AM (IST)
ਗੌਰਵ ਗਾਬਾ, ਪੰਜਾਬੀ ਜਾਗਰਣ, ਰਾਹੋਂ ਰਸ਼ਮੀ ਵੈੱਲਫੇਅਰ ਸੁਸਾਇਟੀ ਵੱਲੋਂ ਰਾਧਾ ਕ੍ਰਿਸ਼ਨ ਮੰਦਿਰ ਰਾਹੋਂ ਵਿਖੇ 51 ਨਵਜੰਮੀਆਂ ਕੁੜੀਆਂ ਦੀ ਲੋਹੜੀ ਦਾ ਤਿਓਹਾਰ ਮਨਾਇਆ। ਰਸ਼ਮੀ ਰਣਦੇਵ ਨੇ ਕਿਹਾ ਕਿ ਇਸ ਸਾਲ ਵੀ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ, ਨਵਜੰਮੀਆਂ ਕੁੜੀਆਂ ਲਈ ਲੋਹੜੀ ਦਾ ਤਿਉਹਾਰ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਵਿਖੇ ਮਨਾਇਆ।।ਸੰਸਥਾ ਨੇ ਨਵਜੰਮੀਆਂ ਕੁੜੀਆਂ ਨੂੰ ਸੂਟ ਅਤੇ ਗਰਮ ਕੱਪੜੇ ਪ੍ਰਦਾਨ ਕੀਤੇ ਤੇ ਪਰਿਵਾਰਕ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਸੰਸਥਾ ‘ਬੇਟੀ ਪੜ੍ਹਾਓ ਬੇਟੀ ਬਚਾਓ’ ਮੁਹਿੰਮ ਤਹਿਤ ਸ਼ਹਿਰ ਵਿਚ ਕੰਮ ਕਰ ਰਹੀ ਹੈ ਅਤੇ ਲੋੜਵੰਦਾਂ ਦੀ ਮਦਦ ਲਈ ਢੁੱਕਵੇਂ ਕਦਮ ਚੁੱਕ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਧੀਆਂ ਹਰ ਖੇਤਰ ਵਿਚ ਤਰੱਕੀ ਕਰਕੇ ਸਾਡੇ ਨਾਮ ਰੌਸ਼ਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਅੱਜ ਦੇ ਯੁੱਗ ’ਚ ਪੁੱਤਰਾਂ ਅਤੇ ਧੀਆਂ ਵਿਚ ਕੋਈ ਫ਼ਰਕ ਨਹੀਂ ਹੈ। ਇਸ ਮੌਕੇ ਕਮਲਾ ਰਾਣੀ, ਮੀਨਾ ਪਲਟਾ, ਮੰਜੂ ਬੇਹਨ, ਸ਼ਸ਼ੀ ਸੋਰੀ, ਅਸ਼ੋਕ ਖਾਬਾ, ਰਾਣੀ, ਕ੍ਰਿਸ਼ਨਾ ਰਣਦੇਵ, ਬਿੰਦੂ ਤਰੇਹਨ, ਗੀਤਾ ਵਸ਼ਿਸ਼ਟ, ਆਰਤੀ ਦਿਗਵਾ, ਰੋਹਿਣੀ ਜੈਸਲ, ਰਿਤੂ ਪਲਟਾ, ਕੰਚਨ ਪਾਠਕ, ਮਨੀਸ਼ਾ ਪਲਟਾ, ਅਨੁ ਅਭੀ, ਮਮਤਾ ਭਾਰਗਵ, ਸ਼ਵੇਤਾ ਗੋਡ, ਪੂਨਮ ਮੌਜੂਦ ਸਨ।