ਰਾਜਿੰਦਰ ਕੁਮਾਰ ਤੇ ਬਾਬਾ ਬਲਜੀਤ ਗਿਰੀ ਸ਼ਿਵ ਸੈਨਾ ’ਚ ਸ਼ਾਮਲ
ਰਾਜਿੰਦਰ ਕੁਮਾਰ ਤੇ ਬਾਬਾ ਬਲਜੀਤ ਗਿਰੀ ਸਾਥੀਆਂ ਸਮੇਤ ਸ਼ਿਵ ਸੈਨਾ 'ਚ ਸ਼ਾਮਿਲ
Publish Date: Tue, 10 Feb 2026 06:10 PM (IST)
Updated Date: Wed, 11 Feb 2026 04:06 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪ੍ਰਾਚੀਨ ਸ਼ਿਵ ਮੰਦਰ ਮਾਛੀਵਾੜਾ ਰੋਡ ਰਾਹੋਂ ਵਿਖੇ ਵਿੰਗ ਦੇ ਪ੍ਰਧਾਨ ਕੀਮਤੀ ਲਾਲ ਕਸ਼ਯਪ ਅਤੇ ਪੰਜਾਬ ਮੀਤ ਪ੍ਰਧਾਨ ਜਸਪਾਲ ਜੱਸਾ ਦੀ ਪ੍ਰਧਾਨਗੀ ਹੇਠ ਇੱਕ ਅਹਿਮ ਮੀਟਿੰਗ ਹੋਈ।ਜਿਸ ਵਿਚ ਰਾਸ਼ਟਰੀ ਚੇਅਰਮੈਨ ਭਾਰਤੀ ਆਂਗਰਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਸ਼ਿਵ ਸੈਨਾ ਹਿੰਦ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਪੁਰਾਣੇ ਸਾਥੀ ਰਾਜਿੰਦਰ ਕੁਮਾਰ ਮਹਿੰਦੀ ਅਤੇ ਬਾਬਾ ਬਲਜੀਤ ਗਿਰੀ ਮੁੱਖ ਸੇਵਾਦਾਰ ਬਗੀਚੀ ਡੇਰਾ ਪਰਮਹੰਸ ਪ੍ਰਾਚੀਨ ਮੰਦਰ ਰਾਹੋਂ ਸਾਥੀਆਂ ਸਮੇਤ ਸ਼ਿਵ ਸੈਨਾ ਹਿੰਦ ਵਿਚ ਸ਼ਾਮਲ ਹੋ ਗਏ। ਭਾਰਤੀ ਸ਼ਿਵ ਸੈਨਾ ਹਿੰਦ ਵਿਚ ਸ਼ਾਮਲ ਹੋਏ।ਆਂਗਰਾ ਅਤੇ ਉਨ੍ਹਾਂ ਦੇ ਦੋਸਤਾਂ ਨੇ ਬਾਬਾ ਬਲਜੀਤ ਗਿਰੀ ਅਤੇ ਰਾਜਿੰਦਰ ਮਹਿੰਦੀ ਦਾ ਪਾਰਟੀ ਵਿਚ ਸਿਰੋਪਾਓ ਦੇ ਕੇ ਸਵਾਗਤ ਕੀਤਾ। ਉਨ੍ਹਾਂ ਕਿਹਾ ਜਲਦ ਹੀ ਬਾਬਾ ਬਲਜੀਤ ਗਿਰੀ ਤੇ ਰਾਜਿੰਦਰ ਮਹਿੰਦੀ ਨੂੰ ਬਣਦਾ ਮਾਣ ਦੇਣ ਲਈ ਪ੍ਰੋਗਰਾਮ ਉਲੀਕਿਆ ਜਾਵੇਗਾ। ਇਸ ਮੌਕੇ ਭਾਰਤੀ ਆਂਗਰਾ ਨੇ ਪੰਜਾਬ ਦੇ ਹਾਲਾਤਾਂ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਚ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਗੈਂਗਸਟਰਾਂ ਦੇ ਹੌਂਸਲੇ ਇੰਨੇ ਵਧ ਗਏ ਹਨ ਕਿ ਉਹ ਜਲੰਧਰ ਦੇ ਮਾਡਲ ਟਾਊਨ ਵਰਗੇ ਰੁਝੇਵੇਂ ਵਾਲੇ ਇਲਾਕੇ ਚ ਵੀ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਨਹੀਂ ਡਰਦੇ।।ਉਨ੍ਹਾਂ ਕਿਹਾ ਮਾਡਲ ਟਾਊਨ ਸਥਿਤ ਗੁਰਦੁਆਰਾ ਸ੍ਰੀ ਸਿੰਘ ਸਾਹਿਬ ਦੀ ਪਾਰਕਿੰਗ ਚ ਆਪ‘ਦੇ ਨੌਜਵਾਨ ਆਗੂ ਲੱਕੀ ਓਬਰਾਏ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।। ਗੈਂਗਸਟਰ ਨੂੰ ਪੁਲਿਸ ਦਾ ਡਰ ਨਹੀਂ ਉਹ ਹੁਣ ਵਿਅਸਤ ਖੇਤਰ ਵਿਚ ਵੀ ਅਪਰਾਧ ਕਰ ਰਹੇ ਹਨ ਅਤੇ ਪੁਲਿਸ ਨਾਲ ਲੁਕਣਮੀਟੀ ਖੇਡ ਰਹੇ ਹਨ। ਇਸ ਮੌਕੇ ਹਰਦੀਪ ਭਾਰਦਵਾਜ, ਕੁਲਵਿੰਦਰ ਕੁਮਾਰ, ਸੂਰਜ ਕੁਮਾਰ ਦਾ ਵੀ ਸਿਰੋਪਾਓ ਪਾ ਕੇ ਸਵਾਗਤ ਕੀਤਾ ਗਿਆ।