ਛੱਤ ਤੋਂ ਡਿੱਗਣ ਕਾਰਨ ਰਾਜ ਮਿਸਤਰੀ ਜਗਤਾਰ ਰਾਮ ਦੀ ਮੌਤ
ਛੱਤ ਤੋਂ ਡਿੱਗਣ ਕਾਰਨ ਰਾਜ ਮਿਸਤਰੀ ਜਗਤਾਰ ਰਾਮ ਦੀ ਮੌਤ
Publish Date: Sat, 14 Mar 2026 07:41 PM (IST)
Updated Date: Sun, 15 Mar 2026 04:16 AM (IST)
ਲੇਖ ਰਾਜ ਕੁਲਥਮ, ਪੰਜਾਬੀ ਜਾਗਰਣ, ਬਹਿਰਾਮ ਪਿੰਡ ਚੱਕ ਮਾਈਦਾਸ ਦੇ ਸਰਪੰਚ ਕੁਲਵੰਤ ਰਾਮ ਦੇ ਪਿਤਾ ਜਗਤਾਰ ਰਾਮ (66) ਦੀ ਛੱਤ ਤੋਂ ਡਿੱਗਣ ਕਾਰਨ ਮੌਤ ਹੋ ਗਈ ਹੈ। ਸਰਪੰਚ ਕੁਲਵੰਤ ਰਾਮ ਨੇ ਦੱਸਿਆ ਕਿ ਮੇਰੇ ਪਿਤਾ ਰਾਜ ਮਿਸਤਰੀ ਦਾ ਕੰਮ ਕਰਦੇ ਸਨ ਤੇ ਉਹ ਪਿੰਡ ਸਰਹਾਲਾ ਰਾਣੂੰਆਂ ਵਿਖੇ ਧਾਰਮਿਕ ਅਸਥਾਨ ਤੇ ਲੈਂਟਰ ਪਾ ਰਹੇ ਸਨ ਕਿ ਉਨ੍ਹਾਂ ਨੂੰ ਚੱਕਰ ਆ ਗਿਆ ਤੇ ਉਹ ਸਿਰ ਭਾਰ ਡਿੱਗ ਪਏ। ਉਨ੍ਹਾਂ ਨੂੰ ਫਗਵਾੜਾ ਦੇ ਇਕ ਨਿੱਜੀ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਕੁਝ ਦਿਨਾਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਦੀ ਸ਼ਮਸ਼ਾਨਘਾਟ ਵਿਚ ਕਰ ਦਿੱਤਾ ਗਿਆ। ਉਨ੍ਹਾਂ ਦੀ ਮੌਤ ’ਤੇ ਸਮਾਜਿਕ, ਧਾਰਮਿਕ ਤੇ ਰਾਜਨੀਤਕ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਜਿਨ੍ਹਾਂ ’ਚ ਡਾ. ਸੁਖਵਿੰਦਰ ਕੁਮਾਰ ਸੁੱਖੀ ਹਲਕਾ ਵਿਧਾਇਕ ਬੰਗਾ, ਹਰਜੋਤ ਕੌਰ ਲੋਹਟੀਆ ਵਾਈਸ ਚੇਅਰਮੈਨ ਐੱਸਸੀ ਕਮਿਸ਼ਨ, ਕੁਲਜੀਤ ਸਰਹਾਲ ਚੇਅਰਮੈਨ, ਕਮਲਜੀਤ ਮਾਂਗਟ ਕਾਂਗਰਸ ਆਗੂ, ਬਿਮਲਾ ਦੇਵੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਰਵੀ ਕੁਮਾਰ ਸਾਹਬੀ ਬਲਾਕ ਸੰਮਤੀ ਮੈਂਬਰ, ਹਰਨੇਕ ਸਿੰਘ ਚੱਕ ਮਾਈਦਾਸ, ਪ੍ਰਵੀਨ ਬੰਗਾ ਬਸਪਾ ਜਨਰਲ ਸਕੱਤਰ, ਮਲਕੀਤ ਜੇਈ, ਕੁਲਦੀਪ ਬਹਿਰਾਮ ਤੇ ਹੋਰ ਹਨ।