ਬਾਰਿਸ਼ ਕਾਰਨ ਕਿਸਾਨਾਂ ’ਚ ਖੁਸ਼ੀ ਦੀ ਲਹਿਰ
ਬਾਰਿਸ਼ ਕਾਰਨ ਕਿਸਾਨਾਂ 'ਚ ਖੁਸ਼ੀ ਦੀ ਲਹਿਰ
Publish Date: Thu, 19 Mar 2026 04:41 PM (IST)
Updated Date: Fri, 20 Mar 2026 04:04 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਕਿਸਾਨ ਆਗੂ ਜਥੇ. ਸੁਰਜੀਤ ਸਿੰਘ ਦੁਭਾਲੀ ਨੇ ਕਿਹਾ ਕਿ ਬਸੰਤ ਰੁੱਤ ਦੇ ਅਖੀਰ ਵਿਚ ਸਮੁੱਚੇ ਪੰਜਾਬ ਵਿਚ ਭਾਰੀ ਵਾਰਿਸ਼ ਹੋਣ ਦੇ ਨਾਲ ਕਿਸਾਨਾਂ ਦੇ ਚਿਹਰਿਆਂ ਤੇ ਰੌਣਕ ਆਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਮਹੀਨਿਆਂ ਤੋਂ ਕਿਸਾਨਾਂ ਦੀਆਂ ਨਜ਼ਰਾਂ ਅਸਮਾਨ ਵੱਲ ਲੱਗੀਆਂ ਹੋਈਆਂ ਸਨ ਤੇ।ਕੁਝ ਦਿਨ ਪਹਿਲਾਂ ਗਰਮੀ ਦਾ ਪਾਰਾ ਲਗਭਗ 35 ਸੈਲਸੀਅਸ ਨੇੜੇ ਪਹੁੰਚ ਗਿਆ ਸੀ. ਜਿਸ ਕਰ ਕੇ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਹੋਣ ਦਾ ਖ਼ਤਰਾ ਬਣ ਗਿਆ ਸੀ ਅਤੇ ਕਣਕ ਦੇ ਝਾੜ ਵਿਚ ਕਾਫੀ ਫਰਕ ਪੈਣ ਦਾ ਡਰ ਪੈਦਾ ਹੋ ਗਿਆ ਸੀ, ਕਿਉਂਕਿ ਕਣਕ ਦੀ ਫ਼ਸਲ ਦਾ ਦਾਣਾ ਠੰਢੇ ਮੌਸਮ ਵਿਚ ਹੀ ਪਲਦਾ ਹੈ। ਉਨ੍ਹਾਂ ਕਿਹਾ।ਇਹ ਬਾਰਿਸ਼ ਫਸਲਾਂ ਲਈ ਵਰਦਾਨ ਸਾਬਿਤ ਹੋਈ ਹੈ। ਅਗੇਤੀ ਗਰਮੀ ਸ਼ੁਰੂ ਹੋਣ ਕਰਕੇ ਫਸਲਾਂ ਦੇ ਨਾਲ-ਨਾਲ ਇਨਸਾਨਾਂ ਵਿਚ ਵੀ ਕੋਈ ਬਿਮਾਰੀ ਫੈਲ ਸਕਦੀ ਸੀ। ਉਨ੍ਹਾਂ ਕਿਹਾ।ਮੌਸਮ ਬੜਾ ਸੁਹਾਵਣਾ ਬਣ ਗਿਆ ਹੈ ਅਤੇ ਇਸ ਬਾਰਿਸ਼ ਨੇ ਜੰਗਲੀ ਜੀਵ ਜੰਤੂਆਂ ਨੂੰ ਵੀ ਰਾਹਤ ਪ੍ਰਦਾਨ ਕੀਤੀ ਹੈ।।ਮੌਸਮ ਵਿਭਾਗ ਵੱਲੋਂ ਅਜੇ ਹੋਰ ਵੀ ਬਾਰਸ਼ ਹੋਣ ਦੀ ਸੰਭਾਵਨਾ ਦੱਸੀ ਗਈ ਹੈ।