ਬੀਐਲਐਮ ਗਰਲਜ਼ ਕਾਲਜ 'ਚ ਕੁਇਜ਼ ਮੁਕਾਬਲੇ ਕਰਵਾਏ
ਬੀਐਲਐਮ ਗਰਲਜ਼ ਕਾਲਜ'ਚ ਕੁਇਜ਼ ਮੁਕਾਬਲੇ ਕਰਵਾਏ
Publish Date: Thu, 16 Apr 2026 05:42 PM (IST)
Updated Date: Fri, 17 Apr 2026 04:10 AM (IST)

* ਬੰਬੇ ਸਟਾਕ ਐਕਸਚੇਂਜ ਵੱਲੋਂ ਜਾਗਰੂਕਤਾ ਪ੍ਰੋਗਰਾਮ ਚ ਫਾਈਨੈਂਸ਼ੀਅਲ ਸਰਵਿਸਜ਼ ਬਾਰੇ ਕੀਤਾ ਜਾਗਰੂਕ 16ਐਨਐਸਆਰ09ਪੀ ਬੀਐੱਲਐੱਮ ਗਰਲਜ਼ ਕਾਲਜ ਵਿਖੇ ਕੁਇਜ਼ ਮੁਕਾਬਲੇ ਚ ਭਾਗ ਲੈਂਦੇ ਵਿਦਿਆਰਥੀ। ਪੰਜਾਬੀ ਜਾਗਰਣ ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਬੀਐੱਲਐੱਮ ਗਰਲਜ਼ ਕਾਲਜ ਵਿਖੇ ਕਾਮਰਸ ਵਿਭਾਗ ਦੇ ਮੁਖੀ ਪ੍ਰੋ. ਦੀਪਕ ਤੇ ਪ੍ਰੋ. ਰੰਜਨਾ ਦੀ ਦੇਖ-ਰੇਖ ਹੇਠ ਬੰਬੇ ਸਟਾਕ ਐਕਸਚੇਂਜ ਚੰਡੀਗੜ੍ਹ ਤੋਂ ਆਏ ਪ੍ਰਿੰਸ ਸਿੰਘ ਵੱਲੋਂ ਜਾਗਰੂਕ ਪ੍ਰੋਗਰਾਮ ਅਤੇ ਮੋਹਿਤ ਫਾਈਨੈਂਸ਼ੀਅਲ ਸਰਵਿਸਜ਼ ਵੱਲੋਂ ਕੁਇਜ਼ ਮੁਕਾਬਲਾ ਕਰਵਾਇਆ। ਪ੍ਰਿੰ. ਤਰਨਪ੍ਰੀਤ ਕੌਰ ਵਾਲੀਆ ਨੇ ਦੱਸਿਆ ਕਿ ਸਮੂਹ ਵਿਦਿਆਰਥਣਾ ਨੇ ਬੰਬੇ ਸਟਾਕ ਐਕਸਚੇਂਜ ਦੇ ਜਾਗਰੂਕ ਪ੍ਰੋਗਰਾਮ ਅਤੇ ਕੁਇਜ ਮੁਕਾਬਲੇ ਵਿਚ ਹਿੱਸਾ ਲਿਆ। ਪ੍ਰਿੰਸ ਸਿੰਘ ਵੱਲੋਂ ਵਿਦਿਆਰਥਣਾਂ ਨੂੰ ਸਟਾਕ ਮਾਰਕੀਟ ਦੀ ਮਹੱਤਤਾ ਅਤੇ ਇਸ ਦੀ ਕਾਰਜ-ਪ੍ਰਣਾਲੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬੰਬੇ ਸਟਾਕ ਐਕਸਚੇਂਜ ਭਾਰਤ ਦਾ ਸਭ ਤੋਂ ਪੁਰਾਣਾ ਸਟਾਕ ਐਕਸਚੇਂਜ ਹੈ। ਜੋ ਦੇਸ਼ ਦੀ ਆਰਥਿਕਤਾ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਸ਼ੇਅਰ ਮਾਰਕੀਟ ਰਾਹੀਂ ਕੰਪਨੀਆਂ ਪੂੰਜੀ ਇਕੱਠੀ ਕਰਦੀਆਂ ਹਨ ਅਤੇ ਨਿਵੇਸ਼ਕ ਆਪਣੇ ਪੈਸੇ ਨੂੰ ਵਧਾ ਸਕਦੇ ਹਨ। ਪ੍ਰਿੰਸ ਸਿੰਘ ਨੇ ਸੈਨਸੇਕਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਬਾਜ਼ਾਰ ਦੀ ਸਥਿਤੀ ਨੂੰ ਦਰਸ਼ਾਉਂਦਾ ਹੈ ਅਤੇ ਇਸਦੇ ਉਤਾਰ-ਚੜ੍ਹਾਅ ਨਾਲ ਆਰਥਿਕ ਹਾਲਾਤਾਂ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਆਰਥਿਕ ਤੌਰ ਤੇ ਸਚੇਤ ਬਣਨ ਅਤੇ ਭਵਿੱਖ ਵਿਚ ਸੋਚ-ਵਿਚਾਰ ਕਰਕੇ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ। ਕੁਇਜ਼ ਮੁਕਾਬਲੇ ਵਿਚ ਚਾਰ ਟੀਮਾਂ ’ਚੋਂ ਟੀਮ ਏ ਦੀ ਜੈਸਮੀਨ ਕੌਰ, ਮਨਪ੍ਰੀਤ ਕੌਰ ਅਤੇ ਅਮਨਦੀਪ ਕੌਰ ਨੇ ਇਹ ਮੁਕਾਬਲਾ ਜਿੱਤਿਆ। ਮੰਚ ਦਾ ਸੁਚੱਜਾ ਸੰਚਾਲਨ ਗੁਰਪ੍ਰੀਤ ਕੌਰ ਵੱਲੋਂ ਬਾਖੂਬੀ ਨਿਭਾਇਆ। ਸਮੇਂ ਦੀ ਜ਼ਿੰਮੇਵਾਰੀ ਮਹਿਕ ਬੱਬਰ ਤੇ ਸਕੋਰਿੰਗ ਦਾ ਕੰਮ ਪ੍ਰੋ. ਦੀਪਕ ਨੇ ਸੰਭਾਲਿਆ। ਅੰਤ ’ਚ ਕਾਲਜ ਪ੍ਰਿੰਸੀਪਲ ਨੇ ਬੰਬੇ ਸਟਾਕ ਐਕਸਚੇਂਜ ਚੰਡੀਗੜ੍ਹ ਤੋਂ ਪਹੁੰਚੇ ਪ੍ਰਿੰਸ ਸਿੰਘ ਅਤੇ ਮੋਹਿਤ ਫਾਈਨੈਂਸ਼ੀਅਲ ਸਰਵਿਸਜ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਦੇ ਗਿਆਨ ’ਚ ਵਾਧਾ ਕਰਦੇ ਹਨ ਤੇ ਉਨ੍ਹਾਂ ਨੂੰ ਭਵਿੱਖ ’ਚ ਆਪਣੇ ਵਿੱਤੀ ਮਾਮਲਿਆਂ ਨੂੰ ਸੁਚੱਜੇ ਢੰਗ ਨਾਲ ਸੰਭਾਲਣ ਲਈ ਪ੍ਰੇਰਿਤ ਕਰਦੇ ਹਨ। ਉਪਰੰਤ ਜੇਤੂ ਵਿਦਿਆਰਥਣਾ ਨੂੰ ਸਨਮਾਨਿਤ ਕੀਤਾ ਗਿਆ।