ਪੰਜਾਬੀ ਸਾਹਿਤ ਸਭਾ ਬਲਾਚੌਰ ਦੀ ਮਾਸਿਕ ਇਕੱਤਰਤਾ
ਪੰਜਾਬੀ ਸਾਹਿਤ ਸਭਾ ਬਲਾਚੌਰ ਦੀ ਮਾਸਿਕ ਇਕੱਤਰਤਾ ਹੋਈ
Publish Date: Tue, 17 Feb 2026 08:13 PM (IST)
Updated Date: Wed, 18 Feb 2026 04:15 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਲਾਚੌਰ ਪੰਜਾਬੀ ਸਾਹਿਤ ਸਭਾ ਬਲਾਚੌਰ ਦੀ ਮਾਸਿਕ ਇਕੱਤਰਤਾ ਭਗਵੰਤ ਕਰਮ ਸਿੰਘ ਸ਼ੇਤਰਾ ਸਹਿਕਾਰੀ ਖੇਤੀਬਾੜੀ ਫ਼ਾਰਮ ਕੌਲਗੜ੍ਹ ਦੇ ਬੀਕੇ ਫਾਰਮ ਹਾਊਸ ਵਿਖੇ ਹੋਈ। ਜਿਸ ਦੌਰਾਨ ਪਿਛਲੇ ਸਾਲ ਦੇ ਪ੍ਰੋਗਰਾਮਾਂ ਦੀ ਪੜਚੋਲ ਉਪਰੰਤ ਨਵੇਂ ਵਰ੍ਹੇ ਲਈ ਪ੍ਰੋਗਰਾਮ ਉਲੀਕੇ ਗਏ। ਮੀਟਿੰਗ ਦੌਰਾਨ ਸਭਾ ਦੀ 50ਵੀਂ ਵਰ੍ਹੇਗੰਢ ਮੌਕੇ ਸਭਾ ਦੇ ਪੁਰਾਣੇ ਅਤੇ ਨਵੇਂ ਮੈਂਬਰਾਂ ਦੀਆਂ ਰਚਨਾਵਾਂ ਦਾ ਗੁਲਦਸਤਾ ਪੁਸਤਕ ਰੂਪ ਵਿਚ ਭੇਂਟ ਕੀਤਾ ਜਾਵੇ, ਸਾਲ ਵਿਚ ਦੋ ਰੂਬਰੂ ਪ੍ਰੋਗਰਾਮ, ਕਵੀ ਦਰਬਾਰ, ਕਹਾਣੀ ਦਰਬਾਰ ਕਰਵਾਉਣ ਸੰਬੰਧੀ ਵਿਚਾਰਾਂ ਹੋਈਆਂ। ਮੀਟਿੰਗ ਵਿਚ ਨਵੇਂ ਵਰ੍ਹੇ ਲਈ ਅਹੁਦੇਦਾਰਾਂ ਦੀ ਹੋਈ ਚੋਣ ਵਿਚ ਦੀਦਾਰ ਸਿੰਘ ਪ੍ਰਧਾਨ, ਹਰਜਿੰਦਰ ਗੁੱਲਪੁਰ, ਪਰਮਜੀਤ ਦੇਹਲ ਅਤੇ ਗੁਰਨੇਕ ਸਿੰਘ ਸ਼ੇਰ ਮੀਤ ਪ੍ਰਧਾਨ, ਅਨੀ ਕਾਠਗੜ੍ਹ ਜਨਰਲ ਸਕੱਤਰ, ਹਰਦੀਪ ਸਿੰਘ ਕਲਮ ਗਹੂੰਣ, ਅਮਿਤ ਆਦੋਆਣਾ ਅਤੇ ਬਿਕਰਮ ਸਿੰਘ ਕੰਵਲ ਸਕੱਤਰ, ਗੁਰਜਿੰਦਰ ਸਿੰਘ ਸਾਹਦੜਾ ਨੂੰ ਵਿੱਤ ਸਕੱਤਰ, ਹਰਕੰਵਲ ਸਿੰਘ ਕੌਲਗੜ੍ਹ, ਨਰੇਸ਼ ਧੌਲ, ਹਰਭਜਨ ਸਿੰਘ ਹੀਰ ਪ੍ਰੈਸ ਸਕੱਤਰ, ਅਜੀਤ ਸਿੰਘ ਗੁਲਪੁਰ, ਚੰਦਰ ਸ਼ੇਖਰ ਦਫ਼ਤਰ ਸਕੱਤਰ ਅਤੇ ਕੇਵਲ ਰਾਮ, ਭਾਗ ਸਿੰਘ ਰੱਕੜ, ਮਾ. ਬਨਾਰਸੀ ਦਾਸ ਰੱਤੇਵਾਲ, ਕੇਵਲ ਕਿਸ਼ਨਪੁਰੀ, ਬਲਵੰਤ ਸਿੰਘ ਬੈਂਸ, ਪ੍ਰੇਮ ਰੱਕੜ, ਗੁਰਪ੍ਰੀਤ ਸਿੰਘ ਸ਼ੇਤਰਾ ਅਤੇ ਬਗੀਚਾ ਸਿੰਘ ਰੱਕੜ ਨੂੰ ਮੈਂਬਰ ਐਗਜੈਗਟਿਵ ਕਮੇਟੀ ਅਤੇ ਮਨਮੋਹਨ ਸਿੰਘ ਖੇਲਾ ਸਿਡਨੀ, ਬਲਵੀਰ ਸਿੰਘ ਚੰਗਿਆੜਾ ਕੈਨੇਡਾ, ਪ੍ਰੋ. ਸ਼ਾਮ ਸਿੰਘ ਸਿਡਨੀ, ਬਾਬਾ ਦਲਜੀਤ ਸਿੰਘ ਸ਼ਿਕਾਗੋ ਵਾਲੇ ਅਤੇ ਮਹਿੰਦਰ ਸਿੰਘ ਦੁਸਾਂਝ ਸਰਪ੍ਰਸਤ ਚੁਣੇ ਗਏ।