ਪੰਜਾਬ ਸਰਕਾਰ ਦੀ ‘ਜਿਸਦਾ ਖੇਤ ਉਸ ਦੀ ਰੇਤ’ ਪਾਲਿਸੀ ਖ਼ਤਮ : ਡੀਐੱਸਪੀ ਰਾਜ ਕੁਮਾਰ
ਪੰਜਾਬ ਸਰਕਾਰ ਦੀ ਜਿਸਦਾ ਖੇਤ ਉਸ ਦੀ ਰੇਤ ਪਾਲਿਸੀ ਖਤਮ-ਡੀਐੱਸਪੀ ਰਾਜ ਕੁਮਾਰ
Publish Date: Thu, 01 Jan 2026 07:15 PM (IST)
Updated Date: Fri, 02 Jan 2026 04:11 AM (IST)

01ਐਨਐਸਆਰ27ਪੀ ਨਵਾਂਸ਼ਹਿਰ ਦੇ ਡੀਐੱਸਪੀ ਰਾਜ ਕੁਮਾਰ ਜਿਸਦਾ ਖੇਤ ਉਸ ਦੀ ਰੇਤ ਸਕੀਮ ਖਤਮ ਹੋਣ ਬਾਰੇ ਜਾਣਕਾਰੀ ਦਿੰਦੇ ਹੋਏ। ਪੰਜਾਬੀ ਜਾਗਰਣ 01ਐਨਐਸਆਰ28ਪੀ ਨਵਾਂਸ਼ਹਿਰ ਦੇ ਡੀਐੱਸਪੀ ਰਾਜ ਕੁਮਾਰ ਪਿੰਡ ਕਨੌਣ, ਸੈਦਪੁਰ ਅਤੇ ਮਲਕਪੁਰ ਆਦਿ ਪਿੰਡਾਂ ਵਿਚ ਨਜਾਇਜ ਮਾਈਨਿੰਗ ਦੀ ਚੈਕਿੰਗ ਕਰਦੇ ਹੋਏ। ਪੰਜਾਬੀ ਜਾਗਰਣ * ਹੁਣ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ’ਤੇ ਹੋਵੇਗੀ ਪੁਲਿਸ ਤੇ ਮਾਈਨਿੰਗ ਵਿਭਾਗ ਵੱਲੋਂ ਕਾਰਵਾਈ ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ : ਡੀਐੱਸਪੀ ਰਾਜ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਐੱਸਐੱਸਪੀ ਤੁਸ਼ਾਰ ਗੁਪਤਾ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ’ਚ ਈ-ਲੀਗਲ ਮਾਈਨਿੰਗ ਨੂੰ ਰੋਕਣ ਲਈ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਜਿਸਦਾ ਖੇਤ ਉਸ ਦੀ ਰੇਤ ਪਾਲਿਸੀ ਨੂੰ ਖਤਮ ਕਰ ਦਿੱਤਾ ਗਿਆ ਹੈ। ਜਿਸ ਤਹਿਤ ਅੱਜ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਕਨੌਣ, ਸੈਦਪੁਰ, ਬਹਿਲੂਰ ਕਲਾਂ, ਮਲਕਪੁਰ ਸਮੇਤ ਹੋਰਨਾਂ ਪਿੰਡਾਂ ਦਾ ਦੌਰਾ ਕੀਤਾ ਗਿਆ ਹੈ ਤਾਂ ਜੋ ਨਜਾਇਜ ਮਾਈਨਿੰਗ ਕਰ ਰੇ ਟਿੱਪਰਾਂ, ਟਰਾਲੀਆਂ, ਪੋਕ ਲੇਨ ਮਸ਼ੀਨਾਂ ਨੂੰ ਕਬਜੇ ਵਿਚ ਲਿਆ ਜਾ ਸਕੇ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਵੱਲੋਂ ਅਲਾਟ ਕੀਤੀ ਜਾ ਰਹੀਆਂ ਸਰਕਾਰੀ ਥਾਵਾਂ ਤੇ ਹੀ ਮਾਈਨਿੰਗ ਦੀ ਇਜਾਜਤ ਹੋਵੇਗੀ। ਹੋਰਨਾਂ ਕਿਸੇ ਵੀ ਥਾਂ ਤੇ ਕਿਸੇ ਨੂੰ ਵੀ ਮਾਈਨਿੰਗ ਕਰਨ ਦੀ ਇਜਾਜਤ ਨਹੀਂ ਦਿੱਤੀ ਜਾ ਰਹੀ ਹੈ। ਉਨ੍ਹੰ ਕਿਹਾ ਕਿ ਇਲਾਕੇ ਵਿਚ ਨਜਾਇਜ ਮਾਈਨਿੰਗ ਕਰਨ ਵਾਲਿਆਂ ਦੇ ਖਿਲਾਫ਼ ਸਬੰਧਤ ਵਿਭਾਗ ਨੂੰ ਨਾਲ ਲੈ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਬੰਧਤ ਐੱਸਐੱਚਓਜ ਨੂੰ ਸਰਪੰਚਾਂ, ਪੰਚਾਂ ਅਤੇ ਪਿੰਡ ਵਾਸੀਆਂ ਨੂੰ ਇਸ ਸਬੰਧੀ ਜਾਗਰੂਕ ਕਰਨ ਲਈ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨਸਾਰ ਲੀਗਲ ਮਾਈਨਿੰਗ ਨੂੰ ਹੀ ਮੰਜੂਰੀ ਦਿੱਤੀ ਜਾਵੇਗੀ। ਹੁਣ ਬਿਨਾਂ ਕਾਗਜਾਤਾਂ ਦੇ ਕਿਸੇ ਵੀ ਟਿੱਪਰ, ਟਰਾਲੀ, ਪੋਕ ਲੇਨ ਮਸ਼ੀਨ ਵਾਲਿਆਂ ਨੂੰ ਮਾਈਨਿੰਗ ਦੀ ਇਜਾਜਤ ਨਹੀਂ ਹੈ। ਅਜਿਹਾ ਕਰਨ ਵਾਲਿਆਂ ਦੇ ਖ਼ਿਲਾਫ਼ ਨਾਜਾਇਜ਼ ਮਾਈਨਿੰਗ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਸਾਰੇ ਸਾਜੋ ਸਮਾਨ ਨੂੰ ਜਬਤ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਦੀ ਸੂਚਨਾ ਸਮੇਂ ਰਹਿੰਦੇ ਪੁਲਿਸ ਅਤੇ ਮਾਈਨਿੰਗ ਵਿਭਾਗ ਨੂੰ ਦਿੱਤੀ ਜਾਵੇ ਤਾਂ ਜੋ ਸਮੇਂ ਸਿਰ ਇਸ ਦੀ ਰੋਕਥਾਮ ਦੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਉਨ੍ਹਾਂ ਦੇ ਨਾਲ ਪੁਲਿਸ ਥਾਣਾ ਰਾਹੋਂ ਦੇ ਐੱਸਐੱਚਓ ਵਰਿੰਦਰ ਕੁਮਾਰ ਸਮੇਤ ਹੋਰ ਪੁਲਿਸ ਪਾਰਟੀ ਵੀ ਹਾਜ਼ਰ ਸੀ।