ਪੰਜਾਬ ਸਰਕਾਰ ਦੇ ਪਾਪਾਂ ਦਾ ਘੜਾ ਭੰਨ ਕੇ ਕੀਤਾ ਰੋਸ ਮੁਜ਼ਾਹਰਾ
ਪੰਜਾਬ ਸਰਕਾਰ ਦੇ ਪਾਪਾਂ ਦਾ ਘੜਾ ਭੰਨ ਕੇ ਕੀਤਾ ਰੋਸ
Publish Date: Tue, 10 Mar 2026 07:46 PM (IST)
Updated Date: Wed, 11 Mar 2026 04:13 AM (IST)

ਮੁਲਾਜ਼ਮਾਂ ਅਤੇ ਪੈਨਸ਼ਨਰਾਂ ਤੇ ਕੀਤਾ ਪੁਲਿਸ ਜਬਰ ਦਾ ਕੀਤਾ ਵਿਰੋਧ ਮੁਲਾਜ਼ਮਾਂ ਨੇ ਬਜਟ ਦੀਆਂ ਕਾਪੀਆਂ ਸਾੜੀਆਂ ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ 8 ਤੋਂ 11 ਮਾਰਚ ਤੱਕ ਚਿਰਾਂ ਤੋਂ ਲਟਕਦੀਆਂ ਮੰਗਾਂ ਅਤੇ ਮੁਲਾਜ਼ਮ ਪੈਨਸ਼ਨਰ ਵਿਰੋਧੀ ਬਜਟ ਦੇ ਖਿਲਾਫ ਰੋਸ ਰੈਲੀਆਂ ਅਤੇ ਪੰਜਾਬ ਵਿਧਾਨ ਸਭਾ ਵੱਲ ਮਾਰਚ ਕਰਨ ਦਾ ਸੱਦਾ ਦਿੱਤਾ ਸੀ। ਕੱਲ੍ਹ ਮੋਹਾਲੀ ਵਿਖੇ ਹਜ਼ਾਰਾਂ ਮੁਲਾਜ਼ਮਾਂ, ਪੈਨਸ਼ਨਰਾਂ, ਮਿਡ ਡੇ ਮੀਲ ਵਰਕਰਾਂ,ਆਸ਼ਾ ਵਰਕਰਾਂ, ਆਂਗਨਵਾੜੀ ਇਸਤਰੀ ਮੁਲਾਜ਼ਮਾਂ, ਮਨਿਸਟੀਰੀਅਲ ਕਾਮਿਆਂ ਵੱਲੋਂ ਰੋਸ ਰੈਲੀ ਕਰਨ ਉਪਰੰਤ ਪੰਜਾਬ ਵਿਧਾਨ ਸਭਾ ਵੱਲ ਮਾਰਚ ਕਰਦੇ ਸਮੇਂ ਪੁਲਿਸ ਵੱਲੋਂ ਲਾਠੀਚਾਰਜ, ਪਾਣੀ ਦੀਆਂ ਬੁਛਾੜਾਂ ਅਤੇ ਅਥਰੂ ਗੈਸ ਦੇ ਗੋਲਿਆਂ ਦੀ ਵਰਤੋਂ ਕਰਦਿਆਂ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਇਸਤਰੀ ਮੁਲਾਜ਼ਮਾਂ ਤੇ ਅੰਨ੍ਹਾ ਜਬਰ ਕੀਤਾ ਗਿਆ। ਬਹੁਤ ਸਾਰੇ ਆਗੂਆਂ ਅਤੇ ਮੁਲਾਜ਼ਮਾਂ ਦੀਆਂ ਪੱਗਾਂ ਅਤੇ ਔਰਤਾਂ ਦੀਆਂ ਚੁੰਨੀਆਂ ਰੋਲੀਆਂ ਗਈਆਂ। ਕੌਮਾਂਤਰੀ ਇਸਤਰੀ ਦਿਵਸ ਮੌਕੇ ਇਸਤਰੀਆਂ ’ਤੇ ਅੰਨ੍ਹਾ ਤਸ਼ਦਦ ਕੀਤਾ ਗਿਆ। ਜਦਕਿ ਦੂਜੇ ਪਾਸੇ ਵਿਧਾਨ ਸਭਾ ਵਿੱਚ ਮਾਵਾਂ ਭੈਣਾਂ ਦਾ ਸਨਮਾਨ ਦੇ ਬਜਟ ਦੀ ਡਰਾਮੇਬਾਜੀ ਕੀਤੀ ਜਾ ਰਹੀ ਸੀ। ਇਸ ਜਬਰ ਕਾਰਨ ਕਈ ਮੁਲਾਜ਼ਮ ਸਾਥੀ ਜਖਮੀ ਹੋਏ ਅਤੇ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ ਕਰਵਾਏ ਗਏ। ਇਸ ਪੁਲਸੀਆ ਤਸ਼ੱਦਦ ਦਾ ਵਿਰੋਧ ਕਰਨ ਲਈ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਅੱਜ ਜ਼ਿਲ੍ਹਾ ਹੈਡ ਕਾਆਟਰਾਂ ਤੇ ਘੜਾ ਭੰਨ ਰੋਸ ਪ੍ਰਦਰਸ਼ਨ ਅਤੇ ਬਜਟ ਦੀਆਂ ਕਾਪੀਆਂ ਸਾੜਨ ਦੇ ਐਕਸ਼ਨ ਕਰਨ ਦਾ ਸੱਦਾ ਦੇਣ ਕਾਰਨ ਅੱਜ ਜ਼ਿਲ੍ਹੇ ਦੀਆਂ ਜਥੇਬੰਦੀਆਂ ਵੱਲੋਂ ਕੁਲਦੀਪ ਸਿੰਘ ਦੌੜਕਾ, ਕੁਲਵਿੰਦਰ ਸਿੰਘ ਅਟਵਾਲ, ਜੀਤ ਲਾਲ ਗੋਹਲੜੋਂ, ਵਿਜੇ ਕੁਮਾਰ, ਕਰਨੈਲ ਸਿੰਘ ਰਾਹੋਂ, ਅਸ਼ੋਕ ਕੁਮਾਰ, ਜੋਗਾ ਸਿੰਘ, ਰਵਿੰਦਰ ਭਾਸਕਰ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਪੰਜਾਬ ਸਰਕਾਰ ਦੇ ਪਾਪਾਂ ਦਾ ਘੜਾ ਭੰਨ ਕੇ ਅਤੇ ਮੁਲਾਜ਼ਮ ਪੈਨਸ਼ਨਰ ਵਿਰੋਧੀ ਬਜਟ ਦੀਆਂ ਕਾਪੀਆਂ ਸਾੜ ਕੇ ਰੋਸ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਜਸਵੀਰ ਸਿੰਘ ਮੋਰੋਂ, ਰਾਮ ਪਾਲ, ਪ੍ਰਿੰ. ਧਰਮਪਾਲ, ਰੇਸ਼ਮ ਲਾਲ, ਹਰਭਜਨ ਸਿੰਘ, ਗੁਰਦਿਆਲ ਸਿੰਘ, ਜੀਤ ਰਾਮ, ਸ਼ੰਬੂ ਨਰਾਇਣ, ਸੱਤਪਾਲ ਭਾਟੀਆ, ਨਰੰਜਨ ਸਿੰਘ, ਹੁਕਮ ਚੰਦ, ਗੁਰਮੁਖ ਸਿੰਘ, ਪ੍ਰੇਮ ਸਹਾ ਪੁਰ, ਰਾਮ ਲੁਭਾਇਆ, ਛੋਟੂ ਰਾਮ, ਗਿਆਨ ਚੰਦ, ਮੂਰਤੀ, ਸੁਰਿੰਦਰਜੀਤ, ਮਦਨ ਲਾਲ, ਅਮਰਜੀਤ ਸਿੰਘ, ਰਾਮ ਪਾਲ, ਚਮਨ ਲਾਲ, ਅਸ਼ੋਕ ਕੁਮਾਰ, ਰਜਿੰਦਰ ਕੁਮਾਰ, ਗੁਰਮੁਖ ਸਿੰਘ, ਗੁਰਸ਼ਰਨ ਪਾਲ, ਹਰਮੇਸ਼ ਲਾਲ, ਸੁਰਜੀਤ ਕਰੀਹਾ, ਹਰਭਜਨ ਸਿੰਘ ਭਾਵੜਾ ਆਦਿ ਹਾਜ਼ਰ ਸਨ।