ਬੰਗਾ 'ਚ ਪ੍ਰਗਤੀਸ਼ੀਲ ਔਰਤਾਂ ਦਾ ਕੀਤਾ ਸਨਮਾਨ
ਬੰਗਾ 'ਚ ਪ੍ਰਗਤੀਸ਼ੀਲ ਮਹਿਲਾਵਾਂ ਦਾ ਕੀਤਾ ਸਨਮਾਨ
Publish Date: Sun, 08 Mar 2026 04:53 PM (IST)
Updated Date: Mon, 09 Mar 2026 04:03 AM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਸਮਾਜਿਕ ਸਾਂਝ ਸੰਸਥਾ ਬੰਗਾ ਵੱਲੋਂ ਅੱਜ ਮਹਿਲਾ ਦਿਵਸ‘ ਨੂੰ ਸਮਰਪਿਤ ਸਨਮਾਨ ਸਮਾਗਮ ਕਰਵਾਇਆ। ਇਸ ਦੌਰਾਨ ਵੱਖ-ਵੱਖ ਖੇਤਰਾਂ ਨਾਲ ਸਬੰਧਤ ਪ੍ਰਗਤੀਸ਼ੀਲ ਔਰਤਾਂ ਨੂੰ ਯਾਦਗਾਰੀ ਚਿੰਨ੍ਹ ਪ੍ਰਦਾਨ ਕੀਤੇ ਗਏ ਤੇ ਫੁੱਲ ਮਾਲਾਵਾਂ ਪਹਿਨਾਈਆਂ ਗਈਆਂ। ਸਨਮਾਨ ਹਾਸਲ ਕਰਨ ਵਾਲਿਆਂ ਚ ਡਾ. ਬਲਵੀਰ ਕੌਰ, ਪ੍ਰਿੰਸੀਪਲ ਰਮਨਦੀਪ ਕੌਰ, ਐਡਵੋਕੇਟ ਊਸ਼ਾ ਬੰਗਾ, ਹੌਲਦਾਰ ਰੀਨਾ ਰਾਣੀ, ਸਬ-ਪੋਸਟ ਮਾਸਟਰ ਰਣਵੀਰ ਕੌਰ, ਰਮਨਦੀਪ ਕੌਰ, ਕਾਨੂੰਨਗੋ ਮਨਜੀਤ ਕੌਰ ਸ਼ਾਮਲ ਸਨ। ਇਹ ਸਮਾਗਮ ਸੰਸਥਾ ਦੇ ਸੰਸਥਾਪਕ ਸੁਰਜੀਤ ਮਜਾਰੀ ਦੀ ਅਗਵਾਈ ’ਚ ਕੀਤਾ। ਸਨਮਾਨ ਦੀ ਰਸਮ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਅਤੇ ਪੰਚਾਇਤ ਸੰਮਤੀ ਬੰਗਾ ਦੇ ਚੇਅਰਪਰਸਨ ਬੀਬੀ ਸਤਿੰਦਰ ਕੌਰ ਨੂਰਪੁਰ ਨੇ ਸਾਂਝੇ ਰੂਪ ਵਿਚ ਨਿਭਾਈ। ਉਨ੍ਹਾਂ ਸਮਾਜ ਦੀ ਮਜ਼ਬੂਤੀ ਵਿਚ ਮਹਿਲਾ ਵਰਗ ਦੀ ਭੂਮਿਕਾ ਦੀ ਭਰਪੂਰ ਸ਼ਲਾਘਾ ਕੀਤੀ।।ਇਸ ਦੇ ਨਾਲ ਹੀ ਮੀਡੀਆ ਕਰਮੀਆਂ ਦੇ ਜੀਵਨ ਸਾਥੀ ਕਵਿਤਾ ਅੱਬੀ, ਮਨਜੀਤ ਕੌਰ, ਰੀਤਿਕਾ ਰਾਣੀ, ਨੀਲਮ ਕੁਮਾਰੀ, ਰਾਜ ਰਾਣੀ, ਕਾਜਲ, ਸ਼ਰਿਨਾਂ ਅਰੋੜਾ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ।