ਨਵ-ਜਨਮੀਆਂ ਬੱਚੀਆਂ ਦੀਆਂ ਲੋਹੜੀਆਂ ਪਾਉਣ ਦਾ ਪ੍ਰੋਗਰਾਮ 6 ਤੋਂ
ਨਵ-ਜਨਮੀਆਂ ਬੱਚੀਆਂ ਦੀਆਂ ਲੋਹੜੀਆਂ ਪਾਉਣ ਦਾ ਪ੍ਰੋਗਰਾਮ 6 ਤੋਂ
Publish Date: Fri, 02 Jan 2026 04:01 PM (IST)
Updated Date: Fri, 02 Jan 2026 04:02 PM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਨਵ-ਜਨਮੀਆਂ ਬੱਚੀਆਂ ਦੀਆਂ ਲੋਹੜੀਆਂ ਪਾਉਣ ਲਈ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਨੇ ਪ੍ਰੋਗਰਾਮ ਉਲੀਕਿਆ ਗਿਆ। ਗੁਰੂ ਨਾਨਕ ਨਗਰ ਵਿਖੇ ਗਿਰਨ ਭਵਨ ਵਿਖੇ ਪ੍ਰਧਾਨ ਜੇਐਸ ਗਿੱਦਾ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ। ਜਨਰਲ ਸਕੱਤਰ ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ ਦੁਆਰਾ ਪੇਸ਼ ਤਜ਼ਵੀਜ ਸਰਵਸੰਮਤੀ ਨਾਲ ਪ੍ਰਵਾਨ ਕੀਤੀ ਗਈ। ਖਜਾਨਚੀ ਬੀਰਬਲ ਤੱਖੀ ਵੱਲੋਂ ਧੀਆਂ ਦੀ ਲੋਹੜੀ ਪਾਉਣ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਦੇ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਦੇ ਵਿਚਾਰ ਨੂੰ ਪ੍ਰਵਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਏਕ ਨੂਰ ਸਮਾਜ ਭਲਾਈ ਸਵੈ ਸੇਵੀ ਸੰਸਥਾ ਪਠਲਾਵਾ, ਪਿਆਰਾ ਸਿੰਘ ਤਰਲੋਕ ਸਿੰਘ ਗਿੱਦਾ ਵੈਲਫੇਅਰ ਸੋਸਾਇਟੀ ਸੁੱਜੋਂ ਤੇ ਸਮਾਜ ਭਲਾਈ ਸਵੈ-ਸੇਵੀ ਸੰਸਥਾ ਸੁੱਜੋਂ ਦੁਆਰਾ ਕੀਤੇ ਜਾਣ ਵਾਲੇ ਲੋਹੜੀ ਸਮਾਗਮਾਂ ਵਿਚ ਸ਼ਿਰਕਤ ਕਰਨ ਦਾ ਫੈਸਲਾ ਕੀਤਾ ਗਿਅਆ। ਪ੍ਰੋਗਰਾਮ ਅਨੁਸਾਰ 6 ਜਨਵਰੀ ਨੂੰ ਸੂਰਾਪੁਰ ਤੇ ਐਮਾਂ ਜੱਟਾਂ, 8 ਜਨਵਰੀ ਨੂੰ ਸੁੱਜੋਂ, 10 ਜਨਵਰੀ ਨੂੰ ਪੱਦੀ ਪੋਸੀ ਤੇ 12 ਜਨਵਰੀ ਨੂੰ ਪਠਲਾਵਾ ਵਿਖੇ ਨਵ ਜਨਮੀਆਂ ਨੂੰ ਲੋਹੜੀਆਂ ਪਾਈਆਂ ਜਾਣਗੀਆਂ। ਇਸ ਮੌਕੇ ਪ੍ਰਿੰ. ਬਿਕਰਮਜੀਤ ਸਿੰਘ, ਰਾਜਿੰਦਰ ਕੌਰ ਗਿੱਦਾ, ਪਲਵਿੰਦਰ ਕੌਰ ਬਡਵਾਲ, ਸੁੱਖਵਿੰਦਰ ਕੌਰ ਸੁੱਖੀ, ਪਰਮਜੀਤ ਸਿੰਘ ਤੇ ਨੀਲਮ ਮੌਰੀਆ ਹਾਜਰ ਸਨ। ਜਦਕਿ ਆਨਲਾਈਨ ਭਾਗ ਬਣਨ ਵਾਲੇ ਮੈਂਬਰਾਂ ਵਿਚ ਮਾ. ਨਰਿੰਦਰ ਸਿੰਘ ਭਾਰਟਾ, ਦੇਸ ਰਾਜ ਬਾਲੀ, ਜਯੋਤੀ ਬੱਗਾ ਤੇ ਹਰਬੰਸ ਕੌਰ ਸ਼ਾਮਲ ਸਨ।