ਝੰਡੇਰ ਨੇ ਵਿਦਿਆਰਥੀਆਂ ਨਾਲ ਮਨਾਇਆ ਜਨਮ ਦਿਨ
ਪ੍ਰਿੰ. ਜਨਕ ਰਾਜ ਝੰਡੇਰ ਨੇ ਵਿਦਿਆਰਥੀਆਂ ਨਾਲ ਆਪਣਾ ਜਨਮ ਦਿਨ ਮਨਾਇਆ
Publish Date: Tue, 17 Feb 2026 04:59 PM (IST)
Updated Date: Wed, 18 Feb 2026 04:06 AM (IST)
ਲੇਖ ਰਾਜ ਕੁਲਥਮ, ਪੰਜਾਬੀ ਜਾਗਰਣ, ਬਹਿਰਾਮ ਸਿੱਖਿਆ ਵਿਅਕਤੀ ਦੇ ਜੀਵਨ ਨੂੰ ਸਾਰਥਕ ਸੋਚ ਵਿਚ ਬਦਲਣ ਦੀ ਸ਼ਕਤੀ ਰੱਖਦੀ ਹੈ। ਇਸ ਲਈ ਹਰ ਬੱਚੇ ਦੇ ਉਜਵਲ ਭਵਿੱਖ ਲਈ ਸਰਕਾਰ, ਮਾਪੇ ਅਤੇ ਅਧਿਆਪਕਾਂ ਨੂੰ ਤਨ, ਮਨ, ਧੰਨ ਨਾਲ ਬੱਚਿਆਂ ਨੂੰ ਉਚਕੋਟੀ ਦੀ ਸਿੱਖਿਆ ਮੁਹੱਈਆ ਕਰਾਉਣੀ ਚਾਹੀਦੀ ਹੈ। ਤਾਂ ਜੋ ਦੇਸ਼ ਉੱਚਤਮ ਬਲੰਦੀਆਂ ਵੱਲ ਹੋਰ ਵੱਧ ਸਕੇ।।ਇਹ ਵਿਚਾਰ ਪ੍ਰਿੰ. ਜਨਕ ਰਾਜ ਝੰਡੇਰ ਸਾਂਝੇ ਕੀਤੇ। ਜ਼ਿਕਰਯੋਗ ਹੈ ਕਿ ਇੱਕੋ ਸਮੇਂ ਵੱਖ-ਵੱਖ ਸਕੂਲਾਂ ਦੇ ਰਹਿ ਚੁੱਕੇ ਪ੍ਰਿੰਸੀਪਲ ਨੇ ਆਪਣਾ 58ਵਾਂ ਜਨਮ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਪ੍ਰਾਇਮਰੀ ਸਕੂਲ ਵਿਹੜੇ ਵਿਚ ਮਨਾਇਆ। ਉਪਰੰਤ ਜਿਥੇ ਉਨ੍ਹਾਂ ਬੱਚਿਆ ਨੂੰ ਮਠਿਆਈ, ਸਮੋਸੇ ਅਤੇ ਚਾਹ ਵਰਤਾਈ ਉਥੇ ਕੇਕ ਵੀ ਕੱਟਿਆ। ਇਸ ਮੌਕੇ ਪ੍ਰਿੰ. ਰਜਨੀਸ਼ ਕੁਮਾਰ, ਲੈਕ. ਬੂਟਾ ਰਾਮ, ਅਮਰਜੀਤ ਕੌਰ, ਨਵਦੀਪ ਸਿੰਘ, ਨੀਲਮ ਰਾਣੀ, ਬਲਕਾਰ ਸਿੰਘ, ਸੁਰਜੀਤ ਭੱਟੀ, ਕਮਲ, ਅਮਰਜੀਤ ਸਿੰਘ, ਕਿਰਨਜੀਤ ਕੌਰ, ਰਜਨੀ, ਸਮੂਹ ਸਟਾਫ ਅਤੇ ਬੱਚੇ ਹਾਜਰ ਸਨ।