ਆਰਐੱਮਬੀ ਡੀਏਵੀ ਸੈਂਟੇਨਰੀ ਪਬਲਿਕ ਸਕੂਲ ’ਚ ਪ੍ਰਾਇਮਰੀ ਵਿੰਗ ਦਾ ਖੇਡ ਮੇਲਾ ਆਯੋਜਿਤ
ਆਰਐੱਮਬੀ ਡੀਏਵੀ ਸੈਂਟੇਨਰੀ ਪਬਲਿਕ ਸਕੂਲ 'ਚ ਪ੍ਰਾਇਮਰੀ ਵਿੰਗ ਦਾ ਖੇਡ ਮੇਲਾ ਆਯੋਜਿਤ
Publish Date: Tue, 10 Feb 2026 05:19 PM (IST)
Updated Date: Wed, 11 Feb 2026 04:03 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਆਰਐੱਮਬੀ ਡੀਏਵੀ ਸੈਂਟੇਨਰੀ ਪਬਲਿਕ ਸਕੂਲ ਵਿਖੇ ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਲਈ ਸਾਲਾਨਾ ਖੇਡ ਮੇਲਾ ਦਿਵਸ ਬੜੇ ਉਤਸ਼ਾਹ, ਜੋਸ਼ ਅਤੇ ਖੇਡ-ਭਾਵਨਾ ਨਾਲ ਮਨਾਇਆ। ਸਕੂਲ ਪਰਿਸਰ ਨੂੰ ਰੰਗ-ਬਿਰੰਗੀ ਸਜਾਵਟ ਨਾਲ ਸਜਾਇਆ ਗਿਆ। ਖੇਡ ਮੇਲੇ ਦੌਰਾਨ ਬੱਚਿਆਂ ਵਿਚ ਖੇਡਾਂ ਪ੍ਰਤੀ ਵਿਸ਼ੇਸ਼ ਉਤਸਾਹ ਦੇਖਣ ਨੂੰ ਮਿਲਿਆ। ਖੇਡ ਮੇਲੇ ਦਾ। ਆਰੰਭ ਮੁੱਖ ਮਹਿਮਾਨ ਲਲਿਤ ਮੋਹਨ ਪਾਠਕ ਹਲਕਾ ਇੰਚਾਰਜ ਆਮ ਆਦਮੀ ਪਾਰਟੀ, ਵਿਸ਼ੇਸ਼ ਮਹਿਮਾਨ ਮਨਮੋਹਨ ਸਿੰਘ ਗੁਲਾਟੀ ਅਰੋੜਾ ਖੱਤਰੀ ਸਭਾ, ਚੇਅਰਮੈਨ ਅਤੇ ਪੰਜਾਬ ਸਾਹਿਤ ਸਭਾ, ਚੇਅਰਮੈਨ ਦਰਦੀ ਪੰਜਾਬ ਸਾਹਿਤ ਸਭਾ ਪ੍ਰਧਾਨ ਅਤੇ ਸਹਿ-ਮਹਿਮਾਨਾਂ ਚੇਤ ਰਾਮ ਸੀਨੀਅਰ ਕਾਊਂਸਲਰ ਅਤੇ ਐਮਸੀ, ਬੀਨਾ ਸ਼ਰਮਾ ਸਮਾਜ ਸੇਵਿਕਾ ਵੱਲੋਂ ਕਬੂਤਰ ਉਡਾ ਕੇ ਅਤੇ ਦੀਪ ਪ੍ਰਜਵਲਨ ਕਰਕੇ ਕੀਤਾ ਗਿਆ। ਸਕੂਲ ਦੇ ਪ੍ਰਿੰ ਆਰਕੇ ਵਰਮਾ ਨੇ ਅਭਿਭਾਵਕਾਂ ਦਾ ਵੀ ਤਹਿ ਦਿਲੋਂ ਸਵਾਗਤ ਕੀਤਾ। ਨੰਨੇ-ਮੁੰਨੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ ਸਵਾਗਤੀ ਨ੍ਰਿਤ ਅਤੇ ਰੰਗਾ-ਰੰਗ ਪ੍ਰੋਗਰਾਮ ਨੇ ਦਰਸ਼ਕਾਂ ਦਾ ਮਨ ਮੋਹ ਲਿਆ।। ਵਿਦਿਆਰਥੀਆਂ ਵੱਲੋਂ ਅਨੁਸ਼ਾਸਿਤ ਮਾਰਚ ਪਾਸਟ ਪੇਸ਼ ਕੀਤਾ ਉਪਰੰਤ।ਹਰੀ ਝੰਡੀ ਦਿਖਾ ਕੇ ਅਤੇ ਅਸਮਾਨ ਚ ਗੁਬਾਰੇ ਛੱਡ ਕੇ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ। ਨਰਸਰੀ, ਐਲਕੇਜੀ ਅਤੇ ਯੂਕੇਜੀ ਜਮਾਤਾਂ ਦੇ ਵਿਦਿਆਰਥੀਆਂ ਲਈ ਸਿੰਪਲ ਰੇਸ, ਫਰੌਗ ਰੇਸ ਅਤੇ ਹਰਡਲ ਰੇਸ ਵਰਗੀਆਂ ਮਨੋਰੰਜਕ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ।। ਪਹਿਲੀ ਅਤੇ ਦੂਜੀ ਜਮਾਤ ਲਈ 100 ਮੀਟਰ ਦੌੜ, ਲੈਮਨ ਰੇਸ ਅਤੇ ਹਰਡਲ ਰੇਸ ਕਰਵਾਈ ਗਈ, ਜਦਕਿ ਤੀਜੀ ਅਤੇ ਚੌਥੀ ਜਮਾਤ ਦੇ ਵਿਦਿਆਰਥੀਆਂ ਲਈ ਸੈਕ ਰੇਸ, ਪਿਰਾਮਿਡ ਰੇਸ ਅਤੇ ਲੈਮਨ-ਸਪੂਨ ਰੇਸ ਵਰਗੀਆਂ ਰੌਚਕ ਪ੍ਰਤੀਯੋਗਿਤਾਵਾਂ ਕਰਵਾਈਆਂ ਗਈਆਂ। ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੀ ਪੂਰੇ ਉਤਸ਼ਾਹ ਨਾਲ ਖੇਡ ਗਤੀਵਿਧੀਆਂ ਵਿਚ ਭਾਗ ਲਿਆ। ਸਮਾਰੋਹ ਦੌਰਾਨ ਬੱਚਿਆਂ ਦੇ ਮਾਪਿਆਂ ਲਈ ਵੀ ਵਿਸ਼ੇਸ਼ ਖੇਡ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਜੇਤੂ ਮਾਪਿਆਂ ਨੂੰ ਉਪਹਾਰ ਦੇ ਕੇ ਸਨਮਾਨਿਤ ਕੀਤਾ ਗਿਆ। ਖੇਡ ਮੁਕਾਬਲਿਆਂ ਵਿਚ ਜੇਤੂ ਵਿਦਿਆਰਥੀਆਂ ਨੂੰ ਤਮਗੇ ਅਤੇ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿਚ ਰਾਸ਼ਟਰਗਾਨ ਨਾਲ ਸਮਾਰੋਹ ਦੀ ਸਮਾਪਤੀ ਹੋਈ। ਸਕੂਲ ਦੇ ਪ੍ਰਿੰ. ਆਰਕੇ ਵਰਮਾ ਨੇ ਸਾਰੇ ਮਹਿਮਾਨਾਂ, ਮਾਪਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਆਯੋਜਨ ਬੱਚਿਆਂ ਦੇ ਵਿਕਾਸ ਲਈ ਬਹੁਤ ਹੀ ਜ਼ਰੂਰੀ ਹਨ।