ਪ੍ਰੈਸ ਕਲੱਬ ਤੇ ਦੁਕਾਨਦਾਰ ਯੂਨੀਅਨ ਨੇ ਖ਼ੂਨਦਾਨ ਕੈਂਪ ਲਾਇਆ
ਪ੍ਰੈਸ ਕਲੱਬ ਤੇ ਦੁਕਾਨਦਾਰ ਯੂਨੀਅਨ ਨੇ ਖ਼ੂਨਦਾਨ ਕੈਂਪ ਲਗਾਇਆ
Publish Date: Thu, 19 Mar 2026 05:05 PM (IST)
Updated Date: Fri, 20 Mar 2026 04:07 AM (IST)

ਗੌਰਵ ਗਾਬਾ, ਪੰਜਾਬੀ ਜਾਗਰਣ, ਰਾਹੋਂ ਮਨੁੱਖਤਾ ਦੀ ਸੇਵਾ ਨੂੰ ਮਜ਼ਬੂਤ ਕਰਦਿਆਂ ਪ੍ਰੈੱਸ ਕਲੱਬ ਰਾਹੋਂ ਅਤੇ ਦੁਕਾਨਦਾਰ ਯੂਨੀਅਨ ਰਾਹੋਂ ਵੱਲੋਂ ਸਿੱਧੂ ਹਸਪਤਾਲ ਰਾਹੋਂ ਵਿਖੇ ਸਾਂਝੇ ਤੌਰ ਤੇ ਖੂਨਦਾਨ ਕੈਂਪ ਲਗਾਇਆ। ਕੈਂਪ ਦਾ ਉਦਘਾਟਨ ਦੁਕਾਨਦਾਰ ਯੂਨੀਅਨ ਦੇ ਚੇਅਰਮੈਨ ਸਰਬਜੀਤ ਸਿੰਘ ਕਾਲਾ ਅਤੇ ਪੁਲਿਸ ਥਾਣਾ ਰਾਹੋਂ ਦੇ ਐੱਸਐੱਚਓ ਚੌਧਰੀ ਵਰਿੰਦਰ ਕੁਮਾਰ ਵੱਲੋਂ ਰੀਬਨ ਕੱਟ ਕੇ ਕੀਤਾ। ਉਨ੍ਹਾਂ ਕਿਹਾ ਕਿ ਖ਼ੂਨਦਾਨ ਸਭ ਤੋਂ ਉੱਚੀ ਸੇਵਾ ਹੈ, ਜੋ ਕਿਸੇ ਦੀ ਜ਼ਿੰਦਗੀ ਬਚਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਲਈ ਹਰ ਨੌਜਵਾਨ ਨੂੰ ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਜੁੜਨਾ ਚਾਹੀਦਾ ਹੈ।।ਸੰਤ ਗੁਰਮੇਲ ਸਿੰਘ ਬਲੱਡ ਸੈਂਟਰ ਗੜੀ ਕਾਨੂੰਗੋ ਦੀ ਤਜਰਬੇਕਾਰ ਟੀਮ ਜਿਸ ਵਿਚ ਬਜਰੰਗ ਗੋਸਵਾਮੀ, ਡਾ. ਗਗਨ, ਮਨਜੀਤ ਕੌਰ ਅਤੇ ਮਨੀਸ਼ਾ ਵੱਲੋਂ ਪੂਰੀ ਪ੍ਰਕਿਰਿਆ ਨੂੰ ਸੁਚੱਜੇ ਅਤੇ ਸੁਰੱਖਿਅਤ ਢੰਗ ਨਾਲ ਅੰਜਾਮ ਦਿੱਤਾ ਗਿਆ। ਕੈਂਪ ਦੌਰਾਨ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਖ਼ੂਨਦਾਨ ਕਰਦੇ ਹੋਏ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਈ ਅਤੇ ਕੁੱਲ 30 ਯੂਨਿਟ ਖ਼ੂਨ ਇਕੱਠਾ ਕੀਤਾ।।ਆਯੋਜਕਾਂ ਵੱਲੋਂ ਖ਼ੂਨਦਾਨੀਆਂ ਨੂੰ ਰਿਫਰੈਸ਼ਮੈਂਟ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸਨਮਾਨਿਤ ਵੀ ਕੀਤਾ।।ਇਸ ਮੌਕੇ ਸੰਦੀਪ ਮਝੂਰ, ਜਸਵਿੰਦਰ ਔਜਲਾ, ਇੰਦਰਜੀਤ ਸਹਾਬਪੁਰ, ਹਰਭਜਨ ਸਿੰਘ, ਆਸ਼ੂ ਦਿਗਵਾ, ਰੋਹਿਤ ਜੈਨ, ਕੁਲਵਿੰਦਰ ਸਿੰਘ, ਉਂਕਾਰ ਸਿੰਘ ਰਾਠੌਰ, ਸਰਬਜੀਤ ਸਿੰਘ, ਜਤਿੰਦਰ ਕੁਮਾਰ, ਸਰਦਾਰ ਸਿੰਘ, ਅਜੇ ਕੁਮਾਰ, ਰਾਜ ਕੁਮਾਰ, ਚਰਨਜੀਤ ਕੌਰ, ਸਚਿਨ ਜੈਨ, ਹਰਲੀਨ ਕੌਰ ’ਤੇ ਹੋਰ ਮੌਜੂਦ ਸਨ।