ਪ੍ਰੈੱਸ ਐਂਡ ਵੈਲਫੇਅਰ ਕਲੱਬ ਕਾਠਗੜ੍ਹ ਨੇ ਕੀਤੀ ਪਲੇਠੀ ਮੀਟਿੰਗ
ਪ੍ਰੈੱਸ ਐਂਡ ਵੈਲਫੇਅਰ ਕਲੱਬ ਕਾਠਗੜ੍ਹ ਨੇ ਕੀਤੀ ਪਲੇਠੀ ਮੀਟਿੰਗ
Publish Date: Sun, 15 Mar 2026 05:23 PM (IST)
Updated Date: Mon, 16 Mar 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਲਾਚੌਰ ਪ੍ਰੈੱਸ ਐਂਡ ਵੈੱਲਫੇਅਰ ਕਲੱਬ (ਰਜਿ.) ਕਾਠਗੜ੍ਹ ਦੀ ਪਹਿਲੀ ਮੀਟਿੰਗ ਇਕ ਢਾਬਾ ਵਿਖੇ ਹੋਈ, ਜਿਸ ’ਚ ਸਰਬਸੰਮਤੀ ਨਾਲ ਕਲੱਬ ਦੇ ਮੈਂਬਰਾਂ ਦੀ ਚੋਣ ਕੀਤੀ।।ਮੀਟਿੰਗ ਦੀ ਪ੍ਰਧਾਨਗੀ ਚੇਅਰਮੈਨ ਸੁਖਦੇਵ ਸਿੰਘ ਪਨੇਸਰ ਦੀ ਪ੍ਰਧਾਨਗੀ ਹੇਠ ਹੋਈ।।ਇਸ ਮੌਕੇ ਪਨੇਸਰ ਨੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਇਸ ਮੌਕੇ ਪ੍ਰਧਾਨ ਕਮਲਦੀਪ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਅਸ਼ੋਕ ਕੁਮਾਰ ਲੀਲ, ਮੀਤ ਪ੍ਰਧਾਨ ਜਸਵਿੰਦਰ ਪਾਲ ਮਜਾਰਾ, ਕੈਸ਼ੀਅਰ ਪ੍ਰਿੰਸ ਕੋਹਲੀ, ਸਕੱਤਰ ਅਵਤਾਰ ਸਿੰਘ ਧੀਮਾਨ, ਜੁਆਇੰਟ ਸਕੱਤਰ ਸ਼ੇਰ ਜੰਗ ਰਾਣਾ, ਪ੍ਰਬੰਧਕ ਸੁਰਜੀਤ ਸਿੰਘ ਕੰਗਣਾ, ਮੁੱਖ ਸਲਾਹਕਾਰ ਮੱਖਣ ਸਿੰਘ ਸਹੋਤਾ, ਡਾ. ਭੁਪਿੰਦਰ ਸਿੰਘ ਸੂਰੀ ਸਮਾਜ ਸੇਵੀ, ਪਰਮਜੀਤ ਸਿੰਘ ਸਰਪੰਚ ਮੌਹਰ ਸਮਾਜ ਸੇਵੀ ਨੂੰ ਅਹੁਦਿਆਂ ਦੀ ਵੰਡ ਕੀਤੀ। ਇਸ ਕਲੱਬ ਦਾ ਉਦੇਸ਼ ਸਮਾਜ ਵਿਚ ਫੈਲੀਆਂ ਬੁਰਾਈਆਂ ਨੂੰ ਖਤਮ ਕਰਨਾ, ਸਮਾਜ ਭਲਾਈ ਦੇ ਕੰਮ ਕਰਨਾ ਅਤੇ ਪ੍ਰੈੱਸ ਦੀ ਆਜ਼ਾਦੀ ਨੂੰ ਬਰਕਰਾਰ ਰੱਖਣਾ ਹੈ। ਉਨ੍ਹਾਂ ਕਿਹਾ ਕਿ ਸੱਚ ਦੀ ਆਵਾਜ਼ ਨੂੰ ਕਾਇਮ ਰੱਖਿਆ ਰੱਖਿਆ ਜਾਵੇ ਅਤੇ ਹਮੇਸ਼ਾ ਸੱਚੀ ਖ਼ਬਰ ਹੀ ਪੱਤਰਕਾਰਾਂ ਨੂੰ ਦਿੱਤੀ ਜਾਵੇ। ਸਮੂਹ ਕਲੱਬ ਮੈਂਬਰਾਂ ਨੂੰ ਬੇਨਤੀ ਕੀਤੀ ਕਿ ਸਾਰੇ ਮੈਂਬਰ ਸਰਕਾਰ ਅਤੇ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰਨ ਅਤੇ ਨਾਲ ਹੀ ਜਿੱਥੇ ਵੀ ਕਿਸੇ ਨਾਲ ਬੇਇਨਸਾਫ਼ੀ ਹੁੰਦੀ ਹੋਵੇ ਤਾਂ ਉਸ ਪੀੜਤ ਦੀ ਹਰ ਸੰਭਵ ਸਹਾਇਤਾ ਕਰਦਿਆਂ ਇਨਸਾਫ਼ ਦਿਵਾਇਆ ਜਾਵੇ।।ਉਨ੍ਹਾਂ ਦੱਸਿਆ ਕਿ ਪ੍ਰੈੱਸ ਕਲੱਬ ਦਾ ਦਫਤਰ ਬਹੁਤ ਜਲਦੀ ਕਾਠਗੜ੍ਹ ਵਿਖੇ ਖੋਲਿਆ ਜਾਵੇਗਾ। ਪ੍ਰੈੱਸ ਕਲੱਬ ਦੀ ਹਰ ਮਹੀਨੇ ਮੀਟਿੰਗ ਕੀਤੀ ਜਾਵੇਗੀ। ਅੱਜ ਦੀ ਮੀਟਿੰਗ ਵਿਚ ਕਿਸੇ ਜ਼ਰੂਰੀ ਕੰਮ ਕਾਰਨ ਪ੍ਰਧਾਨ ਕਮਲਦੀਪ ਸ਼ਰਮਾ ਅਤੇ ਡਾ. ਭੁਪਿੰਦਰ ਸਿੰਘ ਸੂਰੀ ਨਹੀਂ ਪਹੁੰਚ ਸਕੇ। ਇਸ ਲਈ ਅਗਲੇ ਹਫਤੇ ਪ੍ਰਧਾਨ ਕਮਲਦੀਪ ਸ਼ਰਮਾ ਵੱਲੋਂ ਜ਼ਲਦੀ ਮੀਟਿੰਗ ਬੁਲਾਈ ਜਾਵੇਗੀ।