ਪਾਵਰਕਾਮ ਮੁਲਾਜ਼ਮਾਂ ਵੱਲੋਂ 26ਵਾਂ ਖੂਨਦਾਨ ਕੈਂਪ ਲਾਇਆ
ਪਾਵਰਕਾਮ ਮੁਲਾਜ਼ਮਾਂ ਵੱਲੋਂ 26ਵਾਂ ਖੂਨਦਾਨ ਕੈਂਪ ਲਗਾਇਆ
Publish Date: Thu, 16 Apr 2026 05:18 PM (IST)
Updated Date: Fri, 17 Apr 2026 04:07 AM (IST)

16ਐਨਐਸਆਰ06ਪੀ ਪਾਵਰਕਾਮ ਮੁਲਾਜ਼ਮਾਂ ਵੱਲੋਂ ਲਗਾਏ 26ਵੇਂ ਖ਼ੂਨਦਾਨ ਕੈਂਪ ਚ ਖ਼ੂਨਦਾਨੀਆਂ ਦੀ ਹੌਂਸਲਾ ਅਫਜਾਈ ਕਰਦੇ ਪ੍ਰਬੰਧਕ। ਪੰਜਾਬੀ ਜਾਗਰਣ ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਭਾਰਤ ਰਤਨ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਦੇ 135ਵੇਂ ਜਨਮ ਦਿਨ ਦੇ ਮੌਕੇ‘ ਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨਵਾਂਸ਼ਹਿਰ ਵੱਲੋਂ ਬੀਡੀਸੀ ਨਵਾਂਸ਼ਹਿਰ ਵਿਖੇ 26ਵਾਂ ਸਵੈ-ਇਛੁੱਕ ਖੂਨਦਾਨ ਕੈਂਪ ਲਗਾਇਆ। ਜਿਸਦੇ ਮੁੱਖ ਮਹਿਮਾਨ ਇੰਜੀ. ਗੁਰਮੇਲ ਸਿੰਘ ਮੋਰਾਂਵਾਲੀ ਐੱਸਡੀਓ ਪਾਵਰਕਾਮ ਰੂਰਲ ਨਵਾਂਸ਼ਹਿਰ ਨੇ ਉੁਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਖ਼ੂਨਦਾਨ ਮਹਾ ਦਾਨ ਹੈ। ਜੋ ਕਿਸੇ ਲੋੜਵੰਦ ਦੀ ਜਾਨ ਬਚਾਉਣ ਵਿਚ ਮੱਦਦ ਕਰਦਾ ਹੈ। ਉਨ੍ਹਾਂ ਕਿਹਾ ਕਿ 18 ਤੋਂ 65 ਸਾਲ ਦੀ ਉਮਰ ਦਾ ਕੋਈ ਵੀ ਸਿਹਤਮੰਦ ਵਿਅਕਤੀ ਖ਼ੂਨਦਾਨ ਕਰ ਸਕਦਾ ਹੈ। ਕੈਂਪ ਪ੍ਰਬੰਧਕਾਂ ਮੋਹਨ ਸਿੰਘ ਬੂਟਾ ਉਟਾਲਾ, ਸੁਰਿੰਦਰ ਪਾਲ ਰੁੜਕੀ ਮੁਗਲ ਤੇ ਖੁਸ਼ਹਾਲ ਸਿੰਘ ਮੱਲ ਨੇ ਖ਼ੂਨਦਾਨੀਆਂ ਦਾ ਧੰਨਵਾਦ ਕਰਦਿਆਂ ਤੋਹਫ਼ਿਆਂ ਨਾਲ ਸਨਮਾਨਿਤ ਕੀਤਾ। ਕੈਂਪ ਚ ਸ਼ਾਦੀ ਰਾਮ ਸਲੋਹ, ਸੋਮ ਨਾਥ ਉਪ-ਸਕੱਤਰ, ਕੇਹਰ ਸਿੰਘ ਬੜਵਾ, ਇੰਜੀ: ਸੋਮ ਨਾਥ ਜੇਈ ਨੇ ਕੈਂਪ ਚ ਕਮਲੇਸ਼ ਰਾਣੀ ਪੁੰਨੂੰ ਮਜਾਰਾ ਨੇ 5ਵੀਂ ਵਾਰ ਖੂਨਦਾਨ ਕੀਤਾ। ਕੈਂਪ ਦੌਰਾਨ 60 ਵਿਅਕਤੀਆਂ ਨੇ ਸਵੈ-ਇੱਛਾ ਨਾਲ ਖ਼ੂਨਦਾਨ ਕੀਤਾ। ਇਸ ਮੌਕੇ ਬੀਡੀਸੀ ਵੱਲੋਂ ਐੱਸਕੇ ਸਰੀਨ ਪ੍ਰਧਾਨ, ਜੇਐੱਸ ਗਿੱਦਾ ਸਕੱਤਰ, ਪਰਵੇਸ਼ ਕੁਮਾਰ ਵਿੱਤ ਸਕੱਤਰ, ਨੌਬਲ ਸਰੀਨ ਸਲਾਹਕਾਰ, ਡਾ. ਅਜੇ ਬੱਗਾ ਬੀਟੀਓ, ਡਾ. ਨਿਕਿਤਾ ਪੁਰੀ ਬੀਟੀਓ, ਮਨਮੀਤ ਸਿੰਘ ਮੈਨੇਜਰ, ਮਲਕੀਤ ਸਿੰਘ, ਰਾਜੀਵ ਕੁਮਾਰ, ਮੁਕੇਸ਼ ਕੁਮਾਰ ਆਦਿ ਮੌਜੂਦ ਸਨ।