ਪੋਸਟ ਗ੍ਰੈਜੂਏਟ ਗਣਿਤ ਵਿਭਾਗ ਨੇ 'ਪਾਈ ਦਿਵਸ' ਮਨਾਇਆ
ਪੋਸਟ ਗ੍ਰੈਜੂਏਟ ਗਣਿਤ ਵਿਭਾਗ ਵੱਲੋਂ 'ਪਾਈ ਦਿਵਸ' ਮਨਾਇਆ
Publish Date: Tue, 17 Mar 2026 03:53 PM (IST)
Updated Date: Wed, 18 Mar 2026 04:02 AM (IST)
17ਐਨਐਸਆਰ16ਪੀ ਐੱਸਐਨ ਕਾਲਜ ਵਿਖੇ ਪਾਈ ਦਿਵਸ ਮਨਾਉਂਦੇ ਵਿਦਿਆਰਥੀ ਅਤੇ ਸਟਾਫ ਮੈਂਬਰਾਨ। ਪੰਜਾਬੀ ਜਾਗਰਣ ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਸਿੱਖ ਨੈਸ਼ਨਲ ਕਾਲਜ ਬੰਗਾ ਦੇ ਗਣਿਤ ਵਿਭਾਗ ਵੱਲੋਂ ਪ੍ਰਿੰ. ਡਾ. ਤਰਸੇਮ ਸਿੰਘ ਭਿੰਡਰ ਦੀ ਯੋਗ ਅਗਵਾਈ ਹੇਠ ਪਾਈ ਦਿਵਸ ਮਨਾਇਆ। ਵਿਭਾਗ ਵੱਲੋਂ ਰੰਗੋਲੀ, ਪੋਸਟਰ ਮੇਕਿੰਗ ਅਤੇ ਡੈਕਲਾਮੇਸ਼ਨ ਦੇ ਮੁਕਾਬਲੇ ਕਰਵਾਏ। ਜਿਸ ’ਚ ਵਿਦਿਆਰਥੀਆਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ। ਵਿਭਾਗ ਮੁਖੀ ਡਾ. ਇੰਦੂ ਰੱਤੀ ਨੇ ਪਾਈ ਦਿਵਸ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹੋਏ ਕਿਹਾ ਕਿ ਪਾਈ ਦਿਵਸ ਗਣਿਤ ਦੇ ਮਹੱਤਵ ਪੂਰਨ ਸਥਿਰ ਅੰਕਾਂ ਵਿਚੋਂ ਇਕ ਹੈ। ਇਹ ਦਿਨ ਗਣਿਤ ਦੀ ਉਸ ਮਹੱਤਵ ਪੂਰਨ ਭੂਮਿਕਾ ਨੂੰ ਉਜਾਗਰ ਕਰਦਾ ਹੈ। ਜਿਸ ਦੇ ਮਾਧਿਅਮ ਰਾਹੀਂ ਅਸੀਂ ਪ੍ਰਕਿਰਤੀ ਵਿਚ ਮੌਜੂਦ ਪੈਟਰਨ, ਅਕ੍ਰਿਤੀਆਂ ਅਤੇ ਬ੍ਰਹਿਮੰਡ ਦੀ ਸੰਰਚਨਾ ਨੂੰ ਸਮਝਦੇ ਹਾਂ। ਪ੍ਰਿੰ. ਡਾ. ਤਰਸੇਮ ਸਿੰਘ ਭਿੰਡਰ ਨੇ ਉਨ੍ਹਾਂ ਨੂੰ ਵੱਧ ਤੋਂ ਵੱਧ ਅਜਿਹੇ ਮੁਕਾਬਲਿਆਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੇ ਵਿਭਾਗ ਦੇ ਅਧਿਆਪਕਾਂ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਡਾ. ਹਰਜੋਤ ਸਿੰਘ, ਪ੍ਰੋ. ਮੁਨੀਸ਼ ਸੰਧੀਰ, ਪ੍ਰੋ. ਗੀਤਿਕਾ, ਪ੍ਰੋ. ਸਵਲੀਨ ਕੌਰ ਮੌਜੂਦ ਸਨ।