ਪੋਸਟਰ ਮੇਕਿੰਗ ਤੇ ਪ੍ਰੋਜੈਕਟ ਮੇਕਿੰਗ ਮੁਕਾਬਲੇ ਕਰਵਾਏ
ਪੋਸਟਰ ਮੇਕਿੰਗ ਤੇ ਪ੍ਰੋਜੈਕਟ ਮੇਕਿੰਗ ਮੁਕਾਬਲੇ ਕਰਵਾਏ
Publish Date: Sun, 22 Mar 2026 05:18 PM (IST)
Updated Date: Mon, 23 Mar 2026 04:05 AM (IST)

ਸੁਖਜਿੰਦਰ ਭੰਗਲ, ਪੰਜਾਬੀ ਜਾਗਰਣ, ਨਵਾਂਸ਼ਹਿਰ ਆਰਕੇ ਆਰੀਆ ਕਾਲਜ ਨਵਾਂਸ਼ਹਿਰ ਵਿਖੇ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਤੇ ਟੈਕਨੋਲੋਜੀ ਅਤੇ ਵਾਤਾਵਰਣ ਮੰਤਰਾਲੇ ਅਤੇ ਜੰਗਲਾਤ ਵਿਭਾਗ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਕੋ ਕਲੱਬ ਵੱਲੋਂ ਕਾਲਜ ਪ੍ਰਿੰ. ਡਾ. ਪੁਨੀਤ ਅਨੇਜਾ ਦੀ ਅਗਵਾਈ ਹੇਠ ਵਾਤਾਵਰਨ ਬਚਾਓ ਅਭਿਆਨ ਦੇ ਅੰਤਰਗਤ ਵਰਲਡ ਵਾਟਰ ਡੇ ਦੇ ਮੌਕੇ ਤੇ ਪੋਸਟਰ ਮੇਕਿੰਗ ਅਤੇ ਪ੍ਰੋਜੈਕਟ ਮੇਕਿੰਗ ਮੁਕਾਬਲੇ ਕਰਵਾਏ। ਜਿਸ ਵਿਚ ਕਾਲਜ ਦੇ ਵੱਖ-ਵੱਖ ਵਿਦਿਆਰਥੀਆਂ ਦੁਆਰਾ ਹਿੱਸਾ ਲਿਆ। ਵਿਦਿਆਰਥੀਆਂ ਨੇ ਬੜੇ ਪ੍ਰਭਾਵਸ਼ਾਲੀ ਤਰੀਕੇ ਨਾਲ ਪਾਣੀ ਦੀ ਸੰਜਮ ਨਾਲ ਵਰਤੋਂ ਕਰਨ ਸੰਬੰਧੀ ਵਿਸ਼ਿਆਂ ਨੂੰ ਆਪਣੇ ਪੋਸਟਰਾਂ ਅਤੇ ਪ੍ਰੋਜੈਕਟਾਂ ਵਿਚ ਬਿਆਨ ਕੀਤਾ। ਕਾਲਜ ਦੇ ਈਕੋ ਕਲੱਬ ਦੇ ਇੰਚਾਰਜ ਪ੍ਰੋ. ਨਵਦੀਪ ਕੌਰ ਵੱਲੋਂ ਵਿਦਿਆਰਥੀਆਂ ਨੂੰ ਪਾਣੀ ਦੀ ਲੋੜ ਅਨੁਸਾਰ ਵਰਤੋਂ ਕਰਨ ਲਈ ਸਬੰਧੀ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਪਾਣੀ ਬਚਾਓ ਤੇ ਧਰਤੀ ਬਚਾਓ ਦਾ ਸੁਨੇਹਾ ਦਿੱਤਾ। ਵਾਤਾਵਰਣ ਨੂੰ ਬਚਾਉਣ ਲਈ ਆਪਣੇ ਜੀਵਨ ਵਿਚ ਹਰ ਸੰਭਵ ਬਦਲਾ ਲਿਆਉਣ ਲਈ ਵਿਦਿਆਰਥੀਆਂ ਨੂੰ ਸਹੁੰ ਚੁਕਾਈ ਗਈ। ਪੋਸਟਰ ਮੇਕਿੰਗ ਮੁਕਾਬਲਿਆਂ ਵਿਚ ਪਹਿਲਾ ਸਥਾਨ ਚਾਹਤ ਬੀਏ ਸਮੈਸਟਰ ਛੇਵਾਂ, ਦੂਜਾ ਸਥਾਨ ਜਸਪ੍ਰੀਤ ਬੀਏ ਸਮੈਸਟਰ ਛੇਵਾਂ ਅਤੇ ਤੀਜਾ ਸਥਾਨ ਕਸ਼ਿਸ਼ ਬੀਏ ਸਮੈਸਟਰ ਚੌਥਾ ਨੇ ਹਾਸਲ ਕੀਤਾ।।ਪ੍ਰੋਜੈਕਟ ਮੇਕਿੰਗ ਵਿਚ ਪਹਿਲਾ ਸਥਾਨ ਪਰਮਿੰਦਰ ਬੀਏ ਸਮੈਸਟਰ ਚੌਥਾ, ਦੂਜਾ ਸਥਾਨ ਨੇਹਾ ਬੀਏ ਸਮੈਸਟਰ ਚੌਥਾ ਅਤੇ ਤੀਜਾ ਸਥਾਨ ਰਾਧਿਕਾ ਬੀਐਸਸੀ ਆਈਟੀ ਸਮੈਸਟਰ ਦੂਜਾ ਨੇ ਹਾਸਲ ਕੀਤਾ। ਇਸ ਮੌਕੇ ਡਾ. ਸੰਜੀਵ ਡਾਵਰ, ਡਾ. ਵਿਨੇ ਸੋਫਤ, ਪ੍ਰੋ. ਮਰਿਦੁਲਾ ਪੁਕਰਨਾ, ਡਾ. ਰੇਨੂੰ ਕਾਰਾ, ਡਾ. ਅੰਬੀਕਾ ਸ਼ਰਮਾ, ਪ੍ਰੋ. ਜਸਵੀਰ ਸਿੰਘ ਘੁੰਮਣ, ਡਾ. ਵਿਸ਼ਾਲ ਪਾਠਕ, ਪ੍ਰੋ. ਕੇਵਲ ਕ੍ਰਿਸ਼ਨ, ਡਾ. ਰਜਿੰਦਰ ਗੁਪਤਾ, ਪ੍ਰੋ. ਅਮਨਦੀਪ ਕੌਰ, ਸ੍ਰੀਕਾਂਤ ਪਾਠਕ ਆਦਿ ਹਾਜ਼ਰ ਸਨ।