ਪੁਰਾਣੀ ਦਾਣਾ ਮੰਡੀ ’ਚ ਸੀਵਰੇਜ ਸਫਾਈ ਦੇ ਮਾੜੇ ਪ੍ਰਬੰਧਾਂ ਦੀ ਖੁੱਲ੍ਹੀ ਪੋਲ
ਪੁਰਾਣੀ ਦਾਣਾ ਮੰਡੀ ’ਚ ਸੀਵਰੇਜ ਸਫਾਈ ਦੇ ਮਾੜੇ ਪ੍ਰਬੰਧਾਂ ਦੀ ਖੁਲ੍ਹੀ ਪੋਲ
Publish Date: Sun, 01 Mar 2026 07:25 PM (IST)
Updated Date: Mon, 02 Mar 2026 04:11 AM (IST)

ਪੰਡੋਰਾ ਮੁਹੱਲਾ ਦੀ ਬੈਠੀ ਸੀਵਰੇਜ ਲਾਈਨ ਦਰੁਸਤ ਕੀਤੀ ਜਾਵੇ : ਦੁਕਾਨਦਾਰ ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ ਨਗਰ ਕੌਂਸਲ ਨਵਾਂਸ਼ਹਿਰ ਦੀ ਅਣਦੇਖੀ ਕਾਰਨ ਪੁਰਾਣੀ ਦਾਣਾ ਮੰਡੀ ਨਵਾਂਸ਼ਹਿਰ ਦੇ ਦੁਕਾਨਦਾਰ ਅਤੇ ਮੁਹੱਲਾ ਵਾਸੀ ਸੀਵਰੇਜ ਅਤੇ ਨਾਲੀਆੰ ਦੀ ਸਫਾਈ ਦੇ ਮਾੜੇ ਪ੍ਰਬੰਧਾਂ ਕਾਰਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਪੰਡੋਰਾ ਮੁੱਹਲਾ ਵਿਖੇ ਸੀਵਰੇਜ ਦੀ ਪਾਈਪ ਲਾਈਨ ਬੈਠੀ ਹੋਣ ਕਾਰਨ ਮੰਡੀ ਚੋਂ ਗੰਦੇ ਪਾਣੀ ਦੀ ਨਿਕਾਸੀ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ। ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਖੜੇ ਪਾਣੀ ਵਿਚ ਹੁਣ ਕਾਈ ਵੀ ਜੰਮਣੀ ਸ਼ੁਰੂ ਹੋ ਗਈ ਹੈ। ਇਹੇ ਨਹੀਂ ਆਉਂਦੇ ਦਿਨਾਂ ਵਿਚ ਮੱਛਰਾਂ ਦੀ ਤਾਦਾਤ ਵੱਧਣ ਕਾਰਨ ਲੋਕਾਂ ਦੇ ਡੇਂਗੂ ਅਤੇ ਮਲੇਰੀਆ ਦੀ ਲਪੇਟ ਵਿਚ ਆਉਣ ਦੀ ਸੰਭਾਵਨਾ ਵੀ ਵੱਧਦੀ ਜਾ ਰਹੀ ਹੈ। ਲੋਕਾਂ ਨੇ ਇਲਾਕੇ ਚ ਬੰਦ ਪਈ ਸੀਵਰੇਜ ਦੀ ਪਾਈਪ ਲਾਈਨ ਨੂੰ ਦੋਬਾਰਾ ਪਾਉਣ ਦੀ ਮੰਗ ਕਰਦਿਆਂ ਇਲਾਕੇ ਵਿਚ ਖਸਤਾਹਾਲ ਸੀਵਰੇਜ ਦੇ ਢੱਕਣਾਂ ਦੀ ਮੁਰੰਮਤ ਕਰਵਾਉਣ ਦੀ ਵੀ ਮੰਗ ਕੀਤੀ ਜਾ ਰਹੀ ਹੈ। ਵਪਾਰੀ, ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਨੇ ਦੱਸਿਆ ਕਿ ਨਗਰ ਕੌਂਸਲ ਦੀ ਅਣਦੇਖੀ ਕਾਰਨ ਸ਼ਿਵ ਮੰਦਰ ਦਾਣਾ ਮੰਡੀ ਗੇਟ ਦੇ ਸਾਹਮਣੇ ਟੁੱਟੇ ਗਟਰ ਕਾਰਨ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ। ਇਸ ਕਾਰਨ ਕਈ ਲੋਕ ਵੀ ਜਖਮੀ ਹੋ ਚੁੱਕੇ ਹਨ। ਇਹੇ ਨਹੀਂ ਦਾਣਾ ਮੰਡੀ ਚ ਸਮਾਨ ਦੀ ਖਰੀਦਦਾਰੀ ਕਰਨ ਆਉਣ ਵਾਲੇ ਵਾਹਨ ਚਾਲਕਾਂ ਨੂੰ ਵੀ ਟੁੱਟੇ ਗਟਰ ਅਤੇ ਢੱਕਣਾਂ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਬੌਬੀ/ਸੋਨੀ ਦੀ ਦੁਕਾਨ ਦੇ ਕੋਲ ਬਾਹਰਲੀ ਦਾਣਾ ਮੰਡੀ ਕੋਲੋਂ ਲੰਘਦੀ ਨਾਲੀ ਵਿਚ ਪਿਛ੍ਰੇ ਕਈ ਦਿਨਾਂ ਤੋਂ ਖੜ੍ਹੇ ਪਾਣੀ ਚ ਹੁਣ ਕਾਈ ਵੀ ਜਮ ਗਈ ਹੈ, ਜੋ ਕਿ ਨਗਰ ਕੌਂਸਲ ਮੁਲਾਜ਼ਮਾਂ ਵੱਲੋਂ ਕੀਤੇ ਜਾ ਰਹੇ ਸਫਾਈ ਪ੍ਰਬੰਧਾਂ ਦੀ ਪੋਲ ਖੋਲ੍ਹ ਰਹੀ ਹੈ। ਲੋਕਾਂ ਨੇ ਨਗਰ ਕੌਂਸਲ, ਜ਼ਿਲ੍ਹਾ ਪ੍ਰਸ਼ਾਸਨ ਅਤੇ ਆਪ ਸਰਕਾਰ ਤੋਂ ਪੁਰਾਣੀ ਦਾਣਾ ਮੰਡੀ ਵਿਖੇ ਸਫਾਈ ਦੇ ਪੁਖਤਾ ਪ੍ਰਬੰਧ ਕਰਵਾਉਣ ਵੱਲ ਬਣਦਾ ਗੌਰ ਕਰਨ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਖੜੇ ਪਾਣੀ ਦੀ ਨਿਕਾਸੀ ਕਰਵਾਉਣ ਅਤੇ ਸਮੇਂ ਸਮੇਂ ਸਿਰ ਮੱਖੀ ਅਤੇ ਮੱਛਰ ਭਜਾਓ ਦਵਾਈਆਂ ਦੀ ਵਰਤੋਂ ਦੇ ਨਾਲ ਨਾਲ ਫਾਗਿੰਗ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਹੈ। ਉਧਰ ਨਗਰ ਕੌਂਸਲ ਦੀ ਪ੍ਰਧਾਨ ਬਲਵਿੰਦਰ ਕੌਰ ਨੇ ਦੱਸਿਆ ਕਿ ਪੰਡੋਰਾ ਮੁਹੱਲਾ ਵਿਖੇ ਸੀਵਰੇਜ ਦੀ ਬੈਠੀ ਪਾਇਪ ਲਾਈਨ ਦੋਬਾਰਾ ਪਾਉਣ ਦਾ ਮਤਾ ਲਿਆਂਦਾ ਜਾ ਰਿਹਾ ਹੈ। ਇਸ ਮਤੇ ਦੇ ਪਾਸ ਹੋਣ ਉਪਰੰਤ ਇਲਾਕੇ ਦੇ ਲੋਕਾਂ ਨੂੰ ਕਾਫੀ ਹੱਦ ਤੱਕ ਪਰੇਸ਼ਾਨੀ ਤੋਂ ਮੁਕਤੀ ਮਿਲੇਗੀ। ਉਨ੍ਹਾਂ ਕਿਹਾ ਕਿ ਦਾਣਾ ਮੰਡੀ ਵਿਚ ਵੀ ਸਾਫ ਸਫਾਈ ਦੇ ਪੁਖਤਾ ਪ੍ਰਬੰਧ ਜਲਦੀ ਹੀ ਕਰਵਾਏ ਜਾਣਗੇ।