ਫੈਕਟਰੀਆਂ ਦੇ ਪ੍ਰਦੂਸ਼ਣ ਲੋਕਾਂ ਦੀ ਜਾਨ ਨੂੰ ਖ਼ਤਰਾ : ਰਾਣਾ ਕਰਨ
ਫੈਕਟਰੀਆਂ ਦੇ ਪ੍ਰਦੂਸ਼ਣ ਲੋਕਾਂ ਦੀ ਜਾਨ ਨੂੰ ਖਤਰਾ-ਰਾਣਾ ਕਰਨ
Publish Date: Wed, 11 Feb 2026 03:38 PM (IST)
Updated Date: Thu, 12 Feb 2026 04:00 AM (IST)

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਫੈਕਟਰੀ ਏਰੀਆ ਟੌਂਸਾ ਦੇ ਦਰਜਨ ਤੋਂ ਵੱਧ ਪਿੰਡ ਹਵਾ ਤੇ ਪਾਣੀ ਦੇ ਪ੍ਰਦੂਸ਼ਣ ਕਾਰਨ ਮਾਰੂ ਬਿਮਾਰੀਆਂ ਦਾ ਹੱਬ ਬਣਦੇ ਜਾ ਰਹੇ ਹਨ। ਜਿਸ ਕਰਕੇ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਹੋ ਰਿਹਾ ਹੈ। ਇਲਾਕੇ ਦੇ ਲੋਕ ਲਗਾਤਾਰ ਪਿਛਲੇ 30 ਸਾਲ ਤੋਂ ਲੜ ਰਹੇ ਹਨ ਪਰ ਫੈਕਟਰੀ ਮਾਲਕਾਂ ਅਤੇ ਸਰਕਾਰੀ ਤੰਤਰ ਦਾ ਗਠਜੋੜ ਲੋਕਾਂ ਦੀ ਜਾਨ ਨਾਲ ਖੁੱਲ੍ਹ ਕੇ ਖੇਡ ਰਿਹਾ ਹੈ। ਪੂਰਾ ਖੇਤਰ ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਤੋਂ ਪੀੜਤ ਹੈ।ਅਤੇ ਦਰਜਨਾਂ ਲੋਕ ਕੈਂਸਰ, ਟੀਬੀ ਵਰਗੀਆਂ ਮਾਰੂ ਬਿਮਾਰੀਆਂ ਕਾਰਨ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਭਾਵੇਂ ਖੇਤਰ ਦੇ ਲੋਕ ਪ੍ਰਦੂਸ਼ਣ ਵਿਰੁੱਧ ਅਕਸਰ ਸੰਘਰਸ਼ ਕਰਦੇ ਰਹਿੰਦੇ ਹਨ ਪਰ ਫੈਕਟਰੀ ਮਾਲਕਾਂ ਦੇ ਸਿਰ ਤੇ ਜੂੰ ਨਹੀਂ ਸਰਕਦੀ ਅਤੇ ਸਰਕਾਰੀ ਤੰਤਰ ਆਪਣੀ ਮੌਜ ਮਨਾ ਰਿਹਾ ਹੈ। ਸਾਥੀ ਕਰਨ ਸਿੰਘ ਰਾਣਾ ਨੇ ਦੱਸਿਆ ਕਿ ਅੱਜ ਵੀ ਇਸ ਖੇਤਰ ਵਿਚ ਅਨੇਕਾਂ ਲੋਕ ਕੈਂਸਰ ਵਰਗੀਆਂ ਮਾਰੂ ਬਿਮਾਰੀਆਂ ਦੀ ਚਪੇਟ ਵਿਚ ਆ ਚੁੱਕੇ ਹਨ। ਜੋ ਮਹਿੰਗਾ ਇਲਾਜ ਕਰਵਾਉਣ ਤੋਂ ਅਸਮਰੱਥ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਤੁਰੰਤ ਹਵਾ ਪਾਣੀ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਠੋਸ ਪ੍ਰਬੰਧ ਕੀਤੇ ਜਾਣ ਅਤੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਇਸ ਖਿੱਤੇ ਦੇ ਪ੍ਰਦੂਸ਼ਣ ਵਿਰੁੱਧ ਸੰਘਰਸ਼ ਕਰਨ ਵਾਲੇ ਲੋਕਾਂ ਦੀ ਇੱਕ ਵਿਸ਼ੇਸ਼ ਮੀਟਿੰਗ ਅਗਲੇ ਹਫਤੇ ਹੋਵੇਗੀ। ਜਿਸ ਵਿਚ ਪ੍ਰਦੂਸ਼ਣ ਨੂੰ ਰੋਕਣ ਲਈ ਠੋਸ ਯੋਜਨਾ ਬੰਦੀ ਬਣਾਈ ਜਾਵੇਗੀ।