ਮਾਨ ਨੂੰ ਸਵਾਲ ਪੁੱਛਣ ਜਾ ਰਹੇ ਮੰਗੂਪੁਰ ਤੇ ਸਾਥੀਆਂ ਨੂੰ ਪੁਲਿਸ ਨੇ ਰੋਕਿਆ
ਭਗਵੰਤ ਮਾਨ ਨੂੰ ਸਵਾਲ ਪੁੱਛਣ ਜਾ ਰਹੇ ਅਜੇ ਮੰਗੂਪੁਰ ਤੇ ਸਾਥੀਆਂ ਨੂੰ ਪੁਲਿਸ ਨੇ ਰੋਕਿਆ
Publish Date: Thu, 19 Mar 2026 04:40 PM (IST)
Updated Date: Fri, 20 Mar 2026 04:04 AM (IST)

ਕਾਂਗਰਸੀ ਵਰਕਰਾਂ ਨੂੰ ਨਜ਼ਰਬੰਦ ਕਰਨਾ ਲੋਕਤੰਤਰ ਦਾ ਘਾਣ : ਅਜੇ ਮੰਗੂਪੁਰ ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਮੁੱਖ ਮੰਤਰੀ ਭਗਵੰਤ ਮਾਨ ਨੇ ਹਲਕਾ ਬਲਾਚੌਰ ਵਿਖੇ ਆਉਣਾ ਸੀ ਲੋਕਾਂ ਦੇ ਦੁੱਖ ਦਰਦ ਜਾਨਣ ਪਰੰਤੂ ਜਦ ਉਨ੍ਹਾਂ ਨੂੰ ਹਲਕੇ ਬਾਰੇ ਸਵਾਲ ਪੁੱਛਣ ਲਈ ਕਾਂਗਰਸੀ ਇਕੱਤਰ ਹੋਣ ਲੱਗੇ ਤਾਂ ਆਪ ਸਰਕਾਰ ਵੱਲੋਂ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਨੂੰ ਕਾਂਗਰਸੀ ਸਾਥੀਆਂ ਸਮੇਤ ਕਾਂਗਰਸ ਪਾਰਟੀ ਦਫਤਰ ਬਲਾਚੌਰ ਵਿਖੇ ਪੁਲਿਸ ਵੱਲੋਂ ਨਜਰਬੰਦ ਕਰ ਲਿਆ। ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਕਿਹਾ ਕਿ ਬਲਾਚੌਰ ਹਲਕੇ ਵਿਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਹਲਕੇ ਵਿਚ ਗੁੰਡਾਗਰਦੀ ਅਤੇ ਨਸ਼ਿਆਂ ਦਾ ਕਾਰੋਬਾਰ ਵੱਧਦਾ ਜਾ ਰਿਹੈ, ਦਿਨ ਦਿਹਾੜੇ ਗੋਲੀਆਂ ਚੱਲਣੀਆਂ ਆਮ ਗੱਲ ਹੋ ਗਈ ਹੈ। ਹਰ ਦੂਜੇ ਵਪਾਰੀ ਨੂੰ ਫਿਰੋਤੀ ਦੀਆਂ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਆਉਂਣੀਆਂ ਵੱਧਦੀਆਂ ਜਾ ਰਹੀਆਂ। ਜਦਕਿ ਸਕੂਲਾਂ ਵਿਚ ਪੂਰੇ ਅਧਿਆਪਕ ਨਹੀਂ ਹਨ। ਪਸ਼ੂ ਹਸਪਤਾਲਾਂ ਵਿਚ ਡਾਕਟਰ ਨਹੀਂ ਹਨ। ਸੜਕਾਂ ਬਣਦੀਆਂ ਨੂੰ ਸਾਲ ਹੋ ਚੱਲੇ ਪਰ ਕੰਮ ਅਧੂਰਾ ਪਿਆ। ਇਨ੍ਹਾਂ ਸਵਾਲਾਂ ਦੇ ਜਵਾਬ ਲੈਣ ਲਈ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਜਦੋਂ ਕਾਂਗਰਸੀ ਨੇਤਾ ਅਤੇ ਵਰਕਰ ਵੱਡੀ ਗਿਣਤੀ ਵਿਚ ਪਾਰਟੀ ਦਫਤਰ ਬਲਾਚੌਰ ਵਿਖੇ ਇੱਕਠੇ ਹੋਣੇ ਸ਼ੁਰੂ ਤਾਂ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਭਾਰੀ ਫੋਰਸ ਨਾਲ ਸਾਰੇ ਪਾਰਟੀ ਵਰਕਰਾਂ ਨੂੰ ਦਫਤਰ ਵਿਖੇ ਸਵੇਰੇ 9 ਵਜੇ ਨਜਰਬੰਦ ਕਰ ਦਿੱਤਾ ਗਿਆ। ਕੁਲਦੀਪ ਚੌਧਰੀ ਬਲਾਕ ਪ੍ਰਧਾਨ ਕਿਸਾਨ ਸੈੱਲ ਅਤੇ ਸੁਰਿੰਦਰ ਸ਼ਿੰਦਾ ਬੁਲਾਰਾ ਡੀਸੀਸੀ ਨੂੰ ਪੁਲਿਸ ਵੱਲੋਂ ਜਬਰਨ ਹਿਰਾਸਤ ਵਿਚ ਲਿਆ। ਇਸ ਦੇ ਰੋਸ ਵੱਜੋਂ ਅੱਜ ਕਾਂਗਰਸ ਪਾਰਟੀ ਦਫਤਰ ਵਿਚ ਆਪ ਸਰਕਾਰ ਦੇ ਖਿਲਾਫ ਜਮ ਕੇ ਨਆਰੇਬਾਜ਼ੀ ਕੀਤੀ ਅਤੇ ਰੋਸ਼ ਪ੍ਰਦਰਸ਼ਨ ਕੀਤਾ। ਅਜੇ ਮੰਗੂਪੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਤਾਨਾਸ਼ਾਹ ਸਰਕਾਰ ਹੈ। ਜੋ ਕਿ ਲੋਕਾਂ ਦੀ ਅਵਾਜ਼ ਬੰਦ ਕਰਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਪਰੰਤੂ ਕਾਂਗਰਸ ਪਾਰਟੀ ਅਜਿਹੀਆਂ ਕਮਜ਼ੋਰ ਧੱਕੇਸ਼ਾਹੀਆਂ ਤੋਂ ਡਰਨ ਵਾਲੀ ਨਹੀਂ ਹੈ। ਭਵਿੱਖ ਵਿਚ ਹੋਣ ਵਾਲੀਆਂ ਵੋਟਾਂ ਸਮੇਂ ਇਸ ਦਾ ਜਵਾਬ ਵੱਡੀ ਗਿਣਤੀ ਵਿਚ ਜਿੱਤ ਹਾਸਲ ਕਰਕੇ ਆਪ ਸਰਕਾਰ ਦੀ ਤਾਨਾਸ਼ਾਹੀ ਨੂੰ ਨੱਥ ਪਾ ਕੇ ਦਿੱਤਾ ਜਾਵੇਗਾ। ਇਸ ਮੌਕੇ ਜਤਿੰਦਰ ਕੌਰ ਮੂੰਗਾ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ, ਰਾਮਦਾਸ ਸਿੰਘ ਬਲਾਕ ਪ੍ਰਧਾਨ ਅੋੜ, ਮੋਹਨ ਲਾਲ ਸੰਧੂ ਬਲਾਕ ਪ੍ਰਧਾਨ, ਹਰਜੀਤ ਸਿੰਘ ਜਾਡਲੀ ਮੀਤ ਪ੍ਰਧਾਨ, ਵਿਜੇ ਕੁਮਾਰ ਮੀਤ ਪ੍ਰਧਾਨ, ਧਰਮਪਾਲ ਜਨ. ਸੱਕਤਰ, ਗੁਰਵਿੰਦਰ ਸਿੰਘ ਜਨਰਲ ਸੱਕਤਰ, ਰਾਕੇਸ਼ ਰਾਣੀ ਜਨਰਲ ਸੱਕਤਰ, ਸੋਮਨਾਥ ਤਕਲਾ ਸੀਨੀ. ਮੀਤ ਪ੍ਰਧਾਨ ਸ਼ਹਿਰੀ, ਹਰਪ੍ਰੀਤ ਹੈਰੀ ਯੂਥ ਪ੍ਰਧਾਨ ਸ਼ਹਿਰੀ, ਪਰਮਜੀਤ ਕੌਰ, ਮਨਦੀਪ ਕੌਰ, ਹਰਮਨਜੌਤ ਸਿੰਘ, ਡਾ. ਬਖਸ਼ੀਸ ਸਿੰਘ ਸਾਬਕਾ ਐੱਸਐਮਓ, ਡਾ ਨਿਰੰਜਨ ਰਾਮ ਜਨਰਲ ਸੱਕਤਰ, ਪ੍ਰਭਜੋਤ ਕੌਰ ਸੱਕਤਰ, ਰੂਪ ਲਾਲ ਸੱਕਤਰ, ਜਸਪਾਲ ਸਿੰਘ ਆਦਿ ਹਾਜ਼ਰ ਸਨ।