ਚੂਹੜਪੁਰ ਨੇੜੇ ਮਿਲੀ ਸ਼ੱਕੀ ਵਸਤੂ, ਪੁਲਿਸ ਨੇ ਕੀਤੀ ਨੇਸਤਾਨਾਬੂਦ
ਪੁਲਿਸ ਨੇ ਸ਼ਕੀ ਵਸਤੂ ਨੂੰ ਨੇਸਤੋਨਾਬੂਦ ਮਿਲਣ ਤੇ ਪੁਲਿਸ ਨੇ ਚਲਾਈ ਖਾਤਮੇ ਦੀ ਮੁਹਿੰਮ
Publish Date: Sat, 28 Feb 2026 06:36 PM (IST)
Updated Date: Sun, 01 Mar 2026 04:10 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਬੀਤੀ ਦੇਰ ਸ਼ਾਮ ਨਵਾਂਸ਼ਹਿਰ-ਬੰਗਾ ਨੈਸ਼ਨਲ ਹਾਈਵੇ ’ਤੇ ਨਵਾਂਸ਼ਹਿਰ ਬਾਈਪਾਸ ਨੇੜੇ ਪਿੰਡ ਚੂਹੜਪੁਰ ਸੰਪਰਕ ਰੋਡ ’ਤੇ ਇਕ ਸ਼ੱਕੀ ਵਸਤੂ ਮਿਲਣ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੇ ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਦੇ ਐੱਸਐੱਚਓ ਅਵਤਾਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ, ਬੰਬ ਨਿਰੋਧਕ ਦਸਤਾ, ਸਿਵਲ ਹਸਪਤਾਲ ਨਵਾਂਸ਼ਹਿਰ ਦੀ ਐਂਬੂਲੈਂਸ, ਫਾਇਰ ਬ੍ਰਿਗੇਡ ਦੀ ਟੀਮਾਂ ਮੌਕੇ ’ਤੇ ਪੁੱਜ ਗਈਆਂ। ਐੱਸਐੱਚਓ ਅਵਤਾਰ ਸਿੰਘ ਨੇ ਦੱਸਿਆ ਕਿ ਵਿਸ਼ੇਸ਼ ਟੀਮਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਸੀ, ਜਿਸ ਤੋਂ ਬਾਅਦ ਉਹ ਸਮੇਤ ਬੰਬ ਨਿਰੋਧਕ ਦਸਤਾ ਤੇ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੈ ਕੇ ਮੌਕੇ ’ਤੇ ਪੁੱਜੀ। ਕਰੀਬ ਡੇਢ ਤੋਂ 2 ਘੰਟੇ ਲਈ ਉਕਤ ਰਸਤੇ ਨੂੰ ਆਮ ਆਵਾਜਾਈ ਲਈ ਰੋਕ ਦਿੱਤਾ ਗਿਆ, ਜਿਸ ਉਪਰੰਤ ਐੱਸਐੱਚਓ ਨੇ ਦੱਸਿਆ ਕਿ ਟੀਮਾਂ ਨੇ ਇਸ ਸ਼ੱਕੀ ਵਸਤੂ ਨੂੰ ਡਿਸਟ੍ਰਾਯ ਕਰ ਦਿੱਤਾ ਹੈ। ਇਸ ਤੋਂ ਬਾਅਦ ਉਕਤ ਸੜਕ ਤੋਂ ਆਮ ਲੋਕਾਂ ਦੀ ਆਵਾਜਾਈ ਸੁਚਾਰੂ ਕਰ ਦਿੱਤੀ ਗਈ ਹੈ। ਦੇਰ ਸ਼ਾਮ ਤੱਕ ਚੱਲੀ ਇਸ ਕਾਰਵਾਈ ਕਾਰਨ ਉਕਤ ਮਾਰਗ ਤੋਂ ਪਿੰਡਾਂ ਨੂੰ ਲੰਘਣ ਵਾਲੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ। ਪਿੰਡ ਚੂਹੜਪੁਰ ਤੋਂ ਆਉਣ-ਜਾਣ ਵਾਲੇ ਸਾਰੇ ਰਸਤੇ ਤੇ ਪੁਲਿਸ ਫੋਰਸ ਨੂੰ ਤਾਇਨਾਤ ਕਰ ਦਿੱਤਾ ਗਿਆ ਸੀ ਤਾਂ ਜੋ ਕੋਈ ਵੀ ਵਿਅਕਤੀ ਉਸ ਸ਼ੱਕੀ ਵਸਤੂ ਦੇ ਨੇੜੇ ਨਾ ਜਾ ਸਕੇ। ਐੱਸਐੱਚਓ ਨੇ ਦੱਸਿਆ ਕਿ ਇਹ ਅਹਿਤਿਆਤ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉੱਚ ਅਫ਼ਸਰਾਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਾਰੀ ਯੋਗ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਹੁਣ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ ਹੈ। ਸ਼ੱਕੀ ਵਸਤੂ ਨੂੰ ਡਿਸਟ੍ਰਾਯ ਕਰ ਦਿੱਤਾ ਘਿਆ ਹੈ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਲਾਕੇ ’ਚ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੱਕੀ ਵਸਤੂ ਦਿਸਣ ’ਤੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦੇਣ। ਇਸੇ ਤਰ੍ਹਾਂ ਸ਼ੱਕੀ ਵਿਅਕਤੀ ਬਾਰੇ ਵੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਬਣਦੀ ਕਾਰਵਾਈ ਕੀਤੀ ਜਾ