ਅਣਪਛਾਤੇ ਕਾਰ ਚਾਲਕ ਦੇ ਖਿਲਾਫ਼ ਪੁਲਿਸ ਨੇ ਕੀਤਾ ਮਾਮਲਾ ਦਰਜ਼
ਅਣਪਛਾਤੇ ਕਾਰ ਚਾਲਕ ਦੇ ਖਿਲਾਫ਼ ਪੁਲਿਸ ਨੇ ਕੀਤਾ ਮਾਮਲਾ ਦਰਜ਼
Publish Date: Sun, 01 Feb 2026 06:08 PM (IST)
Updated Date: Mon, 02 Feb 2026 04:11 AM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ,
ਨਵਾਂਸ਼ਹਿਰ : ਨਵਾਂਸਹਿਰ-ਬੰਗਾ ਹਾਈਵੇ ’ਤੇ ਪਿੰਡ ਮੱਲਪੁਰ ਅੜਕਾਂ ਨੇੜੇ ਤਿੰਨ ਕਾਰਾਂ ਦੀ ਟੱਕਰ ਵਿਚ ਇਕ ਵਿਅਕਤੀ ਦੀ ਮੌਤ, ਉਸ ਦੀ ਪਤਨੀ ਦੇ ਗੰਭੀਰ ਜ਼ਖ਼ਮੀ ਹੋਣ ਅਤੇ ਹਾਦਸੇ ਵਿਚ ਤਿੰਨ ਹੋਰ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗਣ ਦੇ ਮਾਮਲੇ ਵਿਚ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਥਾਣਾ ਸਦਰ ਨਵਾਂਸ਼ਹਿਰ ਵਿਖੇ ਦਰਜ ਮਾਮਲੇ ਅਨੁਸਾਰ ਹਾਦਸੇ ਵਿਚ ਜ਼ਖ਼ਮੀ ਲੇਖ ਰਾਜ ਪੁੱਤਰ ਸਵ. ਸਵਰਨਾ ਰਾਮ ਵਾਸੀ ਕੁਲਥਮ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ। ਮਿਤੀ 27 ਜਨਵਰੀ ਨੂੰ ਉਹ ਅਤੇ ਉਸ ਦਾ ਲੜਕਾ ਨਵਨੀਤ ਸਿੰਘ, ਨਵਜੋਤ ਸਿੰਘ ਅਤੇ ਮੇਰੀ ਸਾਲੇਹਾਰ ਸਰਬਜੀਤ ਕੌਰ ਪਤਨੀ ਕਸ਼ਮੀਰ ਸਿੰਘ ਵਾਸੀ ਹੱਕੋਵਾਲ ਅਤੇ ਮੇਰਾ ਸਾਲਾ ਕਸ਼ਮੀਰ ਸਿੰਘ ਪੁੱਤਰ ਬਖੀਰ ਚੰਦ ਉਮਰ ਕਰੀਬ 52 ਸਾਲ ਵੀ ਸਾਡੇ ਨਾਲ ਹੱਪੋਵਾਲ ਤੋਂ ਗੱਡੀ ਮਾਰਕਾ ਆਲਟੋ ਨੰਬਰੀ ਪੀਬੀ-03-ਐੱਸ-9795 ਵਿਚ ਸਵਾਰ ਹੋ ਕੇ ਕਰੀਹਾ ਵਿਆਹ ਵਿਚ ਸ਼ਾਮਲ ਹੋਣ ਲਈ ਜਾ ਰਹੇ ਸੀ।
ਕਾਰ ਨੂੰ ਉਨ੍ਹਾਂ ਦਾ ਪੁੱਤਰ ਨਵਨੀਤ ਸਿੰਘ ਚਲਾ ਰਿਹਾ ਸੀ। ਜੋ ਮੱਲਪੁਰ ਅੜਕਾ ਮੋੜ ਹਾਈਵੇ ਪੁੱਜੇ ਤਾਂ ਕਰੀਹਾ ਸਾਇਡ ਨੂੰ ਗੱਡੀ ਮੋੜਨ ਲਈ ਰੁਕੇ ਹੋਏ ਸੀ ਤਾਂ ਬੰਗਾ ਸਾਇਡ ਤੋਂ ਇੱਕ ਕਾਰ ਆਈ। ਜਿਸ ਨੇ ਬਿਨਾ ਹਾਰਨ ਦਿੱਤੀਆਂ ਬੜੀ ਤੇਜ਼ੀ ਨਾਲ ਸਾਡੀ ਕਾਰ ਦੇ ਵਿਚ ਪਿੱਛੋਂ ਲਿਆ ਕੇ ਸਾਡੀ ਕਾਰ ਨੂੰ ਟੱਕਰ ਮਾਰੀ। ਜਿਸ ਕਰਕੇ ਸਾਡੀ ਕਾਰ ਚੌਕ ਦੇ ਵਿਚਕਾਰ ਆ ਗਈ ਤਾਂ ਨਵਾਂਸ਼ਹਿਰ ਸਾਈਡ ਤੋਂ ਇੱਕ ਇਨੋਵਾ ਕਾਰ ਨੰਬਰੀ ਪੀਬੀ-06-ਬੀਸੀ-8088 ਨਾਲ ਟਕਰਾ ਗਈ। ਜਿਸ ਨਾਲ ਉਸ ਦੀ ਸਾਲੇਹਾਰ ਸਰਬਜੀਤ ਕੌਰ ਦੇ ਕਾਫੀ ਸੱਟਾਂ ਲੱਗੀਆਂ ਅਤੇ ਉਸ ਦੇ ਸਾਲੇ ਕਸ਼ਮੀਰ ਸਿੰਘ ਪੁੱਤਰ ਬਖੀਰ ਚੰਦ ਦੇ ਵੀ ਸੱਟਾਂ ਲੱਗੀਆਂ। ਇਸ ਦੌਰਾਨ ਉਸ ਦੇ ਪੁੱਤਰਾਨ ਦੇ ਵੀ ਸੱਟਾਂ ਲੱਗੀਆਂ। ਇਸ ਹਾਦਸੇ ਵਿਚ ਸਾਲੇਹਾਰ ਸਰਬਜੀਤ ਕੌਰ ਅਤੇ ਸਾਲੇ ਕਸ਼ਮੀਰ ਸਿੰਘ ਨੂੰ ਇਲਾਜ ਲਈ ਐਂਬੂਲੈਂਸ ਰਾਹੀਂ ਇਲਾਜ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾ ਕਲੇਰਾ ਦਾਖਲ ਕਰਵਾਇਆ ਗਿਆ ਜਿਥੇ ਡਾਕਟਰ ਨੇ ਕਸ਼ਮੀਰ ਸਿੰਘ ਨੂੰ ਮ੍ਰਿਤਕ ਐਲਾਨਿਆ। ਜਦਕਿ ਸਰਬਜੀਤ ਕੌਰ ਹਸਪਤਾਲ ਵਿਖੇ ਜੇਰੇ ਇਲਾਜ ਹੈ।।ਇਹ ਹਾਦਸਾ ਚਿੱਟੇ ਰੰਗ ਦੀ ਕਾਰ ਬੰਗਾ ਸਾਇਡ ਤੋਂ ਨਾਮਲੂਮ ਕਾਰ ਨੰਬਰੀ ਅਤੇ ਨਾ ਮਾਲੂਮ ਕਾਰ ਡਰਾਇਵਰ ਵੱਲੋਂ ਸਾਡੀ ਕਾਰ ਨੂੰ ਟੱਕਰ ਮਾਰਨ ਕਰਕੇ ਵਾਪਰਿਆ ਹੈ। ਜਿਸ ਕਰਕੇ ਸਰਬਜੀਤ ਕੌਰ ਦੇ ਕਾਫੀ ਸੱਟਾਂ ਅਤੇ ਉਨ੍ਹਾਂ ਦੇ ਪੁੱਤਰਾਂ ਨੂੰ ਮਾਮੂਲੀ ਸੱਟਾ ਲੱਗੀਆਂ। ਜਦਕਿ ਸਾਲੇ ਕਸ਼ਮੀਰ ਸਿੰਘ ਦੀ ਮੌਤ ਹੋ ਗਈ ਸੀ ਪੁਲਿਸ ਨੇ ਲੇਖ ਰਾਜ ਦੇ ਬਿਆਨ ਤੇ ਅਣਪਛਾਤੀ ਕਾਰ ਅਤੇ ਅਣਪਛਾਤੇ ਚਾਲਕ ਦੇ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।