11 ਬੋਤਲਾਂ ਸ਼ਰਾਬ ਸਮੇਤ ਆਇਆ ਪੁਲਿਸ ਅੜਿੱਕੇ
11 ਬੋਤਲਾਂ ਸ਼ਰਾਬ ਸਮੇਤ ਆਇਆ ਪੁਲਿਸ ਅੜਿੱਕੇ
Publish Date: Thu, 05 Mar 2026 07:29 PM (IST)
Updated Date: Fri, 06 Mar 2026 04:12 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੁਲਿਸ ਨੇ ਸ਼ਰਾਬ ਤਸਕਰੀ ਦਾ ਧੰਦਾ ਕਰਨ ਵਾਲੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਕਾਠਗੜ੍ਹ ਦੇ ਏਐੱਸਆਈ ਸੰਦੀਪ ਕੁਮਾਰ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਸੰਬੰਧੀ ਗਸ਼ਤ ਦੌਰਾਨ ਪਿੰਡ ਰੈਲਮਾਜਰਾ ਤੋਂ ਗੁਰਦੁਆਰਾ ਟਿੱਬੀ ਸਾਹਿਬ ਵੱਲ ਜਾ ਰਹੇ ਸਨ। ਜਦੋਂ ਪੁਲਿਸ ਪਾਰਟੀ ਪਿੰਡ ਆਸਰੋਂ ਦੇ ਸ਼ਮਸ਼ਾਨਘਾਟ ਨੇੜੇ ਪੁੱਜੇ ਤਾਂ ਉਨ੍ਹਾਂ ਨੇ ਸਾਹਮਣੇ ਤੋਂ ਸਿਰ ਤੇ ਵਜ਼ਨਦਾਰ ਥੈਲਾ ਚੁੱਕੀ ਪੈਦਲ ਆ ਰਹੇ ਇਕ ਵਿਅਕਤੀ ਨੂੰ ਦੇਖਿਆ, ਜਿਹੜਾ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਤੇ ਸਿਰ ਤੋਂ ਥੈਲਾ ਸੁੱਟ ਕੇ ਖਿਸਕਣ ਲੱਗਾ ਸੀ ਪਰ ਏਐੱਸਆਈ ਰਾਮ ਸ਼ਾਹ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਸ ਨੂੰ ਕਾਬੂ ਕੀਤਾ। ਪੁਲਿਸ ਨੂੰ ਆਪਣਾ ਨਾਂ ਵਿਜੈ ਕੁਮਾਰ ਪੁੱਤਰ ਰਾਮ ਸੁੱਖ ਵਾਸੀ ਪਿੰਡ ਸਾਤਨਪੁਰ ਥਾਣਾ ਲੰਬੂਆ ਜ਼ਿਲ੍ਹਾ ਸੁਲਤਾਨਪੁਰ (ਉੱਤਰ ਪ੍ਰਦੇਸ਼) ਹਾਲ ਵਾਸੀ ਪਿੰਡ ਬਨ੍ਹਾ ਦੱਸਿਆ, ਜਦੋਂ ਪੁਲਿਸ ਨੇ ਉਸ ਵੱਲੋਂ ਸੁੱਟੇ ਥੈਲੇ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਸ਼ਰਾਬ ਦੀਆਂ 11 ਬੋਤਲਾਂ ਮਾਰਕਾ ਰਾੀਇਲ ਸਟੈਗ ਫਾਰ ਸੇਲ ਇਨ ਪੰਜਾਬ ਬਰਾਮਦ ਹੋਈਆਂ, ਜਿਸ ’ਤੇ ਪੁਲਿਸ ਵੱਲੋਂ ਕਥਿਤ ਮੁਲਜ਼ਮ ਵਿਜੈ ਕੁਮਾਰ ਖਿਲਾਫ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਤਫਤੀਸ਼ ’ਚ ਲਿਆਂਦੀ ਜਾ ਰਹੀ ਹੈ।