ਨਸ਼ੇ ਦਾ ਸੇਵਨ ਕਰਦੇ ਤਿੰਨ ਨੌਜਵਾਨ ਕਾਬੂ
ਪੁਲਿਸ ਨੇ ਨਸ਼ੇ ਦਾ ਸੇਵਨ ਕਰਦੇ ਤਿੰਨ ਨੌਜਵਾਨ ਕੀਤੇ ਕਾਬੂ।
Publish Date: Mon, 12 Jan 2026 04:21 PM (IST)
Updated Date: Tue, 13 Jan 2026 04:03 AM (IST)

ਸੰਦੀਪ ਬੈਂਸ, ਪੰਜਾਬੀ ਜਾਗਰਣ, ਨਵਾਂਸ਼ਹਿਰ : ਜ਼ਿਲ੍ਹਾ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੋਂ ਨਸ਼ੇ ਦਾ ਸੇਵਨ ਕਰ ਰਹੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ। ਪੁਲਿਸ ਥਾਣਾ ਸਦਰ ਨਵਾਂਸ਼ਹਿਰ ਵਿਖੇ ਦਰਜ ਮਾਮਲੇ ਅਨੁਸਾਰ ਏਐਸਆਈ ਬਲਵੀਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਹਿਆਲਾ ਨੇੜੇ ਕੱਚੇ ਰਸਤੇ ਤੇ ਨਸ਼ੇ ਦਾ ਸੇਵਨ ਕਰ ਰਹੇ ਇਕ ਨੌਜਵਾਨ ਨੂੰ ਕਾਬੂ ਕੀਤਾ ਜਿਸ ਨੇ ਪੁਲਿਸ ਪਾਰਟੀ ਨੂੰ ਆਪਣਾ ਨਾਂ ਸੰਦੀਪ ਕੁਮਾਰ ਪੁੱਤਰ ਰਾਮ ਲੁਭਾਇਆ ਵਾਸੀ ਮੁਹੱਲਾ ਵਿਕਾਸ ਨਗਰ ਰਾਹੋਂ ਰੋਡ ਨਵਾਂਸ਼ਹਿਰ ਦੱਸਿਆ। ਪੁਲਿਸ ਚੌਂਂਕੀ ਸੜੋਆ ਥਾਣਾ ਪੋਜੇਵਾਲ ਦੇ ਏਐਸਆਈ ਗਗਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਦਿਆਲਾਂ ਦੇ ਗੇਟ ਨੇੜੇ ਖੇਤ ਲਾਗੇ ਨਸ਼ੇ ਦਾ ਸੇਵਨ ਕਰਦੇ ਇਕ ਨੌਜਵਾਨ ਨੂੰ ਕਾਬੂ ਕੀਤਾ ਜਿਸ ਨੇ ਆਪਣਾ ਨਾਂ ਮਨਪ੍ਰੀਤ ਸਿੰਘ ਉਰਫ਼ ਮਨੀ ਪੁੱਤਰ ਰਾਜ ਕੁਮਾਰ ਉਮਰ ਕਰੀਬ 32 ਸਾਲ ਵਾਸੀ ਪਿੰਡ ਸੁੱਜੋਂ ਥਾਣਾ ਸਦਰ ਬੰਗਾ ਦੱਸਿਆ। ਇਸੇ ਤਰ੍ਹਾਂ ਪੁਲਿਸ ਥਾਣਾ ਕਾਠਗੜ੍ਹ ਦੇ ਏਐਸਆਈ ਮਨੋਜ ਕੁਮਾਰ ਨੇ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਪਨਿਆਲੀ ਕਲਾਂ ਨੇੜੇ ਝਾੜੀਆਂ ਵਿਚ ਨਸ਼ੇ ਦਾ ਸੇਵਨ ਕਰ ਰਹੇ ਨੌਜਵਾਨ ਨੂੰ ਕਾਬੂ ਕੀਤਾ ਜਿਸ ਨੇ ਆਪਣਾ ਨਾਂ ਜਸਕਰਨ ਸਿੰਘ ਉਰਫ ਜੱਸਾ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਬੇਲਾ ਤਾਜੋਵਾਲ ਥਾਣਾ ਕਾਠਗੜ੍ਹ ਦੱਸਿਆ।ਕਾਬੂ ਕੀਤੇ ਗਏ ਉਕਤ ਨੌਜਵਾਨਾਂ ਕੋਲੋਂ ਹੈਰੋਇਨ ਅਲੂਦ ਸਿਲਵਰ ਪੰਨੀਆਂ, ਲਾਈਟਰ ਅਤੇ 10-10 ਰੁਪਏ ਦੇ ਪਾਈਪ ਨੁਮਾ ਭਾਰਤੀ ਕਰੰਸੀ ਨੋਟ ਬਰਾਮਦ ਕੀਤੇ। ਨੌਜਵਾਨਾਂ ਦੇ ਖਿਲਾਫ਼ ਵੱਖ-ਵੱਖ ਥਾਣਿਆਂ ਵਿਚ ਮਾਮਲੇ ਦਰਜ ਕਰਕੇ ਅਗਲੀ ਤਫਤੀਸ਼ ਅਮਲ ਵਿਚ ਲਿਆਂਦੀ ਗਈ ਹੈ।