11.19 ਗ੍ਰਾਮ ਹੈਰੋਇਨ ਸਮੇਤ ਪੁਲਿਸ ਨੇ ਤਿੰਨ ਵਿਅਕਤੀ ਕੀਤੇ ਕਾਬੂ
11.19 ਗ੍ਰਾਮ ਹੈਰੋਇਨ ਸਮੇਤ ਪੁਲਿਸ ਨੇ ਤਿੰਨ ਵਿਅਕਤੀ ਕੀਤੇ ਕਾਬੂ
Publish Date: Sat, 07 Feb 2026 03:53 PM (IST)
Updated Date: Sat, 07 Feb 2026 03:56 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨਵਾਂਸ਼ਹਿਰ ਜ਼ਿਲ੍ਹਾ ਪੁਲਿਸ ਨੇ 11.19 ਗ੍ਰਾਮ ਹੈਰੋਇਨ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਐੱਸਆਈ ਕੇਵਲ ਕ੍ਰਿਸ਼ਨ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਲੰਗੜੋਆ ਬਾਈਪਾਸ ਤੋਂ ਮਹਿੰਦੀਪੁਰ ਵੱਲ ਆ ਰਹੇ ਸਨ। ਤਾਂ ਉਨ੍ਹਾਂ ਨੇ ਪਿੰਡ ਮਹਿੰਦੀਪੁਰ ਮੜ੍ਹੀਆਂ ਨੇੜੇ ਪੈਦਲ ਆ ਰਹੇ ਇਕ ਵਿਅਕਤੀ ਨੂੰ ਆਪਣੀ ਪੈਂਟ ਦੀ ਜੇਬ ਵਿਚੋਂ ਮੋਮੀ ਪਾਰਦਰਸ਼ੀ ਲਿਫਾਫੀ ਕੱਢ ਕੇ ਸੁੱਟ ਦੇ ਦੇਖਿਆ। ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕਰਕੇ ਉਸ ਦਾ ਨਾਂਅ ਪਤਾ ਪੁੱਛਿਆ। ਤਾਂ ਉਸ ਨੇ ਆਪਣਾ ਨਾਂਅ ਰਣਵੀਰ ਕੁਮਾਰ ਪੁੱਤਰ ਚੈਨ ਰਾਮ ਵਾਸੀ ਕੱਲਰਾਂ ਮੁਹੱਲਾ ਨਵਾਂਸ਼ਹਿਰ ਦੱਸਿਆ। ਉਸ ਵੱਲੋਂ ਸੁੱਟੀ ਲਿਫਾਫੀ ਵਿਚੋਂ 3 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਦੂਸਰੇ ਮਾਮਲੇ ਵਿਚ ਪੁਲਿਸ ਥਾਣਾ ਔੜ ਦੇ ਥਾਣਾ ਮੁਖੀ ਐੱਸਆਈ ਸੁਖਪਾਲ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਫਾਂਬੜਾ ਕੋਲ ਡਰੇਨ ਪੁਲੀ ਨੇੜੇ ਕੱਚੇ ਰਸਤੇ ਤੇ ਇਕ ਨੌਜਵਾਨ ਨੂੰ ਕੁੱਝ ਸੁੱਟ ਦੇ ਦੇਖਿਆ। ਜਦੋਂ ਉਸ ਨੂੰ ਕਾਬੂ ਕਰਕੇ ਨਾਂ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਂਅ ਬਲਰਾਜ ਸਿੰਘ ਉਰਫ਼ ਬਾਜੀ ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਫਾਂਬੜਾ ਦੱਸਿਆ। ਉਸ ਵੱਲੋਂ ਸੁੱਟੀ ਲਿਫਾਫੀ ਵਿਚੋਂ 4.19 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਇਸੇ ਤਰ੍ਹਾਂ ਤੀਸਰੇ ਮਾਮਲੇ ਵਿਚ ਪੁਲਿਸ ਥਾਣਾ ਕਾਠਗੜ੍ਹ ਦੇ ਏਐੱਸਆਈ ਸੰਦੀਪ ਕੁਮਾਰ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਬਿਜਲੀ ਘਰ ਕਾਠਗੜ੍ਹ ਨੇੜਿਓਂ ਸ਼ੱਕ ਦੇ ਆਧਾਰ ’ਤੇ ਇਕ ਨੌਜਵਾਨ ਨੂੰ ਕਾਬੂ ਕੀਤਾ। ਜਿਸ ਨੇ ਆਪਣਾ ਨਾਂਅ ਸੁਰਜੀਤ ਸਿੰਘ ਪੁੱਤਰ ਜਸਵੀਰ ਸਿੰਘ ਪਿੰਡ ਜੀਓਵਾਲ ਦੱਸਿਆ। ਜਦੋਂ ਪੁਲਿਸ ਨੇ ਉਸ ਵੱਲੋਂ ਘਾਹ-ਫੂਸ ਵਿਚ ਸੁੱਟੀ ਗਈ ਲਿਫਾਫੀ ਦੀ ਜਾਂਚ ਕੀਤੀ ਤਾਂ 4 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਸਾਰੇ ਕਥਿਤ ਮੁਲਜ਼ਮਾਂ ਖਿਲਾਫ਼ ਐਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।