ਸਕੂਲ ਦੇ ਵਿਕਾਸ ਲਈ ਸਹਾਇਤਾ ਰਾਸ਼ੀ ਭੇਟ
ਤਸਵੀਰ ਸਮੇਤ---ਸਕੂਲ ਦੇ ਵਿਕਾਸ ਲਈ ਸਹਾਇਤਾ ਰਾਸ਼ੀ ਭੇਂਟ
Publish Date: Thu, 01 Jan 2026 03:57 PM (IST)
Updated Date: Fri, 02 Jan 2026 04:03 AM (IST)
01ਐਨਐਸਆਰ06ਪੀ ਸਰਕਾਰੀ ਹਾਈ ਸਕੂਲ ਭੀਣ ਲਈ 10 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਭੇਂਟ ਕਰਦੇ ਹੋਏ ਐੱਨਆਰਆਈ ਜਤਿੰਦਰ ਸਿੰਘ ਢੇਸੀ ਅਤੇ ਹੋਰ। ਪੰਜਾਬੀ ਜਾਗਰਣ ਲਖਵਿੰਦਰ ਸੋਨੂੰ, ਪੰਜਾਬੀ ਜਾਗਰਣ ਨਵਾਂਸ਼ਹਿਰ : ਸਰਕਾਰੀ ਹਾਈ ਸਕੂਲ ਭੀਣ ਵਿਖੇ ਕਰਵਾਏ ਗਏ ਇਕ ਸਾਦੇ ਸਮਾਗਮ ’ਚ ਜਤਿੰਦਰ ਸਿੰਘ ਢੇਸੀ ਐੱਨਆਰਆਈ ਕੈਨੇਡਾ ਵੱਲੋਂ ਮਾਸਟਰ ਦੀਪ ਸਿੰਘ ਦੀ ਪ੍ਰੇਰਣਾ ਸਦਕਾ ਸਕੂਲ ਦੇ ਵਿਕਾਸ ਲਈ 10 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ। ਸਕੂਲ ਦੇ ਮੁੱਖ ਅਧਿਆਪਕ ਪਰਵਿੰਦਰ ਸਿੰਘ ਭੰਗਲ ਸਟੇਟ ਐਵਾਰਡੀ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਦਾਨੀ ਸੱਜਣ ਜਤਿੰਦਰ ਸਿੰਘ ਢੇਸੀ ਨੇ ਕਿਹਾ ਕਿ ਉਹ ਅੱਗੇ ਤੋਂ ਵੀ ਇਸੇ ਤਰ੍ਹਾਂ ਸਕੂਲ ਦੇ ਵਿਕਾਸ ਲਈ ਸਹਿਯੋਗ ਦਿੰਦੇ ਰਹਿਣਗੇ। ਇਸ ਮੌਕੇ ਅੰਜਨਾ, ਅਮਨਦੀਪ ਸਿੰਘ, ਰਾਕੇਸ਼ ਰਾਣੀ ਹਾਜ਼ਰ ਸਨ।