ਪਿੱਕਅਪ ਡਿਵਾਈਡਰ ’ਤੇ ਚੜ੍ਹੀ, ਜਾਨੀ ਨੁਕਸਾਨ ਤੋਂ ਬਚਾਅ
ਪਿੱਕਅੱਪ ਡਿਵਾਈਡਰ 'ਤੇ ਚੜ੍ਹੀ, ਜਾਨੀ ਨੁਕਸਾਨ ਤੋਂ ਬਚਾਅ
Publish Date: Tue, 20 Jan 2026 04:39 PM (IST)
Updated Date: Wed, 21 Jan 2026 04:03 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਨੈਸ਼ਨਲ ਹਾਈਵੇ ’ਤੇ ਪਿੰਡ ਭਰਥਲਾ ਨਜ਼ਦੀਕ ਇਕ ਬਲੈਰੋ ਪਿੱਕਅਪ ਰੋਡ ਡਿਵਾਈਡਰ ’ਤੇ ਚੜ੍ਹ ਗਈ। ਐੱਸਐੱਸਐਫ ਦੀ ਟੀਮ ਦੇ ਇੰਚਾਰਜ ਏਐੱਸਆਈ ਕੁਲਦੀਪ ਨੇ ਦੱਸਿਆ ਕਿ ਬਲੈਰੋ ਪਿਕਅਪ ਨੰਬਰ ਪੀਬੀ-10-ਜੀਕੇ- 6810 ਜਿਸ ਨੂੰ ਵਿਕੀ ਕੁਮਾਰ ਪੁੱਤਰ ਸੁਰਜੀਤ ਸਿੰਘ ਵਾਸੀ ਓਗਾਨਾ (ਰਾਜਪੁਰਾ) ਚਲਾ ਰਿਹਾ ਸੀ, ਜਿਸ ਦੀ ਬਲਾਚੌਰ ਤੋਂ ਰੋਪੜ ਸਾਈਡ ਜਾਂਦੇ ਹੋਏ ਤਕਨੀਕੀ ਨੁਕਸ ਪੈਣ ਕਰ ਕੇ ਗੱਡੀ ਬੇਕਾਬੂ ਹੋ ਕੇ ਡਿਵਾਈਡਰ ’ਤੇ ਚੜ੍ਹ ਗਈ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਕਰੇਨ ਨਾਲ ਗੱਡੀ ਨੂੰ ਸੁਰੱਖਿਅਤ ਜਗ੍ਹਾ ’ਤੇ ਕਰ ਕੇ ਆਵਾਜਾਈ ਨਿਰਵਿਘਨ ਚਾਲੂ ਕਰਵਾ ਦਿੱਤੀ ਗਈ।