ਯੂਥ ਕਲੱਬਾਂ ਦੀ ਕਾਰਗੁਜਾਰੀ ਦੀ ਹੋਵੇਗੀ ਸਮੀਖਿਆ : ਡੀਪੀ
ਯੂਥ ਕਲੱਬਾਂ ਦੀ ਕਾਰਗੁਜਾਰੀ ਦੀ ਹੋਵੇਗੀ ਸਮੀਖਿਆ-ਡਿਪਟੀ ਕਮਿਸ਼ਨਰ
Publish Date: Thu, 05 Mar 2026 05:25 PM (IST)
Updated Date: Fri, 06 Mar 2026 04:03 AM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੰਜਾਬ ਸਰਕਾਰ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਪ੍ਰਵਾਨਗੀ ਉਪਰੰਤ ਯੂਥ ਕਲੱਬ ਪਾਲਿਸੀ 2025 ਦੀ ਨੋਟੀਫੀਕੇਸ਼ਨ ਜਾਰੀ ਕੀਤੀ ਜਾ ਚੁੱਕੀ ਹੈ।।ਇਸ ਮੌਕੇ ਡੀਸੀ ਗੁਲਪ੍ਰੀਤ ਸਿੰਘ ਔਲਖ ਨੇ ਜ਼ਿਲ੍ਹੇ ਦੀਆਂ ਯੁਵਕ ਸੇਵਾਵਾਂ ਕਲੱਬਾਂ ਸੰਬੰਧੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਯੂਥ ਕਲੱਬ ਐਫੀਲੀਏਸ਼ਨ ਪਾਲਿਸੀ 2025 ਦੇ ਤਹਿਤ ਯੁਵਕ ਸੇਵਾਵਾਂ ਵਿਭਾਗ ਨਾਲ ਸੰਬੰਧਿਤ ਯੂਥ ਕਲੱਬਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਕੇ (ਗੈਰ-ਸਰਗਰਮ) ਯੂਥ ਕਲੱਬਾਂ ਨੂੰ ਰੱਦ ਕਰਨ ਦਾ ਫ਼ੈਸਲਾ 21 ਜਨਵਰੀ ਦੇ ਅਖਬਾਰਾਂ ਵਿਚ ਦਿੱਤੇ ਗਏ ਪਬਲਿਕ ਨੋਟਿਸ ਰਾਹੀਂ ਲਿਆ ਹੈ। ਇਸ ਲਈ ਵਿਭਾਗ ਨਾਲ ਐਫੀਲੀਏਟਡ ਯੂਥ ਕਲੱਬਾਂ ਨੂੰ ਜਨਤਕ ਨੋਟਿਸ ਰਾਹੀਂ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਜ਼ਿਲ੍ਹੇ ਦੇ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਐੱਸਬੀਐੱਸ ਨਗਰ ਦੇ ਦਫ਼ਤਰ ਵਿਚ ਪਹੁੰਚ ਕੇ ਪੰਜਾਬ ਸਰਕਾਰ ਵੱਲੋਂ ਨੋਟਿਸ ਦੀ ਪਾਲਣਾ ਹਿੱਤ 13 ਮਾਰਚ ਤੱਕ ਆਪਣੇ ਕਲੱਬ ਦੀ ਪਿਛਲੇ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਦਾ ਵੇਰਵਾ ਸਬੂਤਾਂ ਸਹਿਤ ਮੁਹੱਈਆ ਕਰਵਾਉਣ। ਨਵੀਂ ਯੂਥ ਪਾਲਿਸੀ ਤਹਿਤ ਕਲੱਬਾਂ ਵੱਲੋਂ ਕਾਰਗੁਜਾਰੀ ਰਿਪੋਰਟ ਨਿਰਧਾਰਿਤ ਸਮੇਂ ਅੰਦਰ ਜਮ੍ਹਾਂ ਕਰਵਾਉਣੀ ਜ਼ਰੂਰੀ ਹੋਵੇਗੀ। ਮਨਤੇਜ ਸਿੰਘ ਚੀਮਾ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਨੇ ਦੱਸਿਆ ਕਿ ਇਸ ਮੌਕੇ ਵਿਭਾਗ ਨਾਲ 341 ਯੁਵਕ ਸੇਵਾਵਾਂ ਕਲੱਬ ਐਫੀਲੀਏਟਿਡ ਹਨ।