ਸੀਵਰੇਜ ਦੀ ਲੀਕੇਜ ਕਾਰਨ ਲੋਕ ਪਰੇਸ਼ਾਨ
ਸੀਵਰੇਜ ਦੀ ਲੀਕੇਜ ਕਾਰਨ ਲੋਕ ਪਰੇਸ਼ਾਨ
Publish Date: Thu, 19 Mar 2026 05:28 PM (IST)
Updated Date: Fri, 20 Mar 2026 04:08 AM (IST)
ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ ਨਗਰ ਕੌਂਸਲ ਨਵਾਂਸ਼ਹਿਰ ਦੇ ਅਧੀਨ ਆਉਂਦੇ ਬੀਬੀ ਬੇਹੜਾ ਨੇੜੇ ਦੇਬੇ ਦੀ ਚੱਕੀ ਕੋਲ ਸੀਵਰੇਜ ਲੀਕੇਜ ਕਾਰਨ ਮੁਹੱਲਾ ਵਾਸੀ ਪਰੇਸ਼ਾਨ ਨਜ਼ਰ ਆ ਰਹੇ ਹਨ। ਲੋਕਾਂ ਨੇ ਦੱਸਿਆ ਕਿ ਇਸ ਬਾਰੇ ਵਾਰ ਵਾਰ ਸ਼ਿਕਾਇਤ ਕਰਨ ਤੋਂ ਬਾਅਦ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਲੋਕਾਂ ਨੇ ਕਿਹਾ ਕਿ ਗੰਦੇ ਪਾਣੀ ਕਾਰਨ ਜਿਥੇ ਮੁਹੱਲੇ ਵਿਚ ਗੰਦਗੀ ਦਾ ਆਲਮ ਹੈ ਉਥੇ ਬਦਬੂ ਕਾਰਨ ਲੋਕਾਂ ਦਾ ਮੁਹੱਲੇ ਵਿਚ ਰਹਿਣਾ ਔਖਾ ਹੋ ਗਿਆ ਹੈ। ਲੋਕਾਂ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੀਵਰੇਜ ਦੀ ਹੋ ਰਹੀ ਲੀਕੇਜ ਰੋਕੀ ਜਾਵੇ ਤਾਂ ਜੋ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਦੂਰ ਹੋ ਸਕੇ। ਇਸ ਬਾਰੇ ਨਗਰ ਕੌਂਸਲ ਦੇ ਅਫ਼ਸਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ।